
ਸਾਲ 2006 ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੋਂ ਪੰਚਾਇਤ ਵਿਭਾਗ ਵਿਚ ਹੋਈ ਸੀ ਤਬਦੀਲੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਅੰਦਰ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਸਬਸਿਡਰੀ ਹੈਲਥ ਸੈਂਟਰਾਂ ਦੇ ਰੂਰਲ ਮੈਡੀਕਲ ਅਫਸਰਾਂ (ਆਰ.ਐਮ.ਓਜ਼) ਦੀਆਂ 507 ਖਾਲੀ ਅਸਾਮੀਆਂ ਦੇ ਨਾਲ ਪੈਰਾ-ਮੈਡੀਕਲ ਅਤੇ ਦਰਜਾ ਚਾਰ ਦੀਆਂ ਠੇਕਾ ਅਧਾਰਿਤ ਅਸਾਮੀਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਵਾਪਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
Punjab Cabinet
ਸਰਕਾਰੀ ਬੁਲਾਰੇ ਮੁਤਾਬਕ ਇਸ ਤੋਂ ਇਲਾਵਾ ਮੌਜੂਦਾ ਸਮੇਂ ਕੰਮ ਕਰ ਰਹੇ ਆਰ.ਐਮ.ਓਜ਼, ਜੋ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਮਰਜ ਹੋਣਾ ਚਾਹੁੰਦੇ ਹਨ, ਨੂੰ ਇਸ ਸ਼ਰਤ 'ਤੇ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਹੈ ਕਿ ਉਨ੍ਹਾਂ ਦੀ ਸੀਨੀਅਰਤਾ ਸਿਹਤ ਵਿਭਾਗ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਗਿਣੀ ਜਾਵੇਗੀ ਨਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਹੋਣ ਦੀ ਮਿਤੀ ਤੋਂ ਗਿਣੀ ਜਾਵੇਗੀ।
captain amrinder singh
ਇਸ ਤੋਂ ਇਲਾਵਾ ਦੂਜੇ ਸਾਰੇ ਲਾਭ ਉਨ੍ਹਾਂ ਨੂੰ ਸਿਹਤ ਵਿਭਾਗ ਵਿੱਚ ਮਰਜ ਹੋਣ ਦੀ ਮਿਤੀ ਤੋਂ ਦਿੱਤੇ ਜਾਣਗੇ। ਆਰ.ਐਮ.ਓਜ਼ ਵੱਲੋਂ ਮਰਜ ਹੋਣ ਲਈ ਨਿਰਧਾਰਤ ਸ਼ਰਤਾਂ/ਹਦਾਇਤਾਂ ਸਬੰਧੀ ਲਿਖਤੀ ਸਹਿਮਤੀ ਦੇਣ ਉਪਰੰਤ ਹੀ ਉਹ ਮਰਜ ਹੋਣਗੇ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਨੇ ਆਰ.ਐਮ.ਓਜ਼, ਪੈਰਾ-ਮੈਡੀਕਲ ਅਤੇ ਦਰਜਾ-4 ਸਟਾਫ ਦੀ ਤਨਖ਼ਾਹ, ਬਿਲਡਿੰਗ, ਬਿਜਲੀ ਦੇ ਬਿੱਲ ਅਤੇ ਦੂਜੇ ਸਾਜ਼ੋ-ਸਾਮਾਨ ਉਪਰ ਹੋਣ ਵਾਲੇ ਖਰਚੇ ਦੇ ਭੁਗਤਾਨ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਦੀ ਵੀ ਪ੍ਰਵਾਨਗੀ ਦੇ ਦਿੱਤੀ।
Captain Amarinder Singh
ਕਾਬਲੇਗੌਰ ਹੈ ਕਿ ਸਾਲ 2006 ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 1183 ਸਬਸਿਡੀ ਹੈਲਥ ਸੈਂਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਤਬਦੀਲ ਕੀਤੇ ਗਏ ਸਨ। ਇਨ੍ਹਾਂ ਸੈਂਟਰਾਂ ਨੂੰ ਚਲਾਉਣ ਲਈ ਡਾਕਟਰਾਂ ਨੂੰ ਬਤੌਰ ਸਰਵਿਸ ਪ੍ਰੋਵਾਈਡਰ ਲਾਇਆ ਗਿਆ ਅਤੇ ਇਨ੍ਹਾਂ ਡਾਕਟਰਾਂ ਨੂੰ ਉਸ ਦੀ ਤਨਖ਼ਾਹ ਨੂੰ ਉਸ ਦੇ ਪੈਕੇਜ ਵਿਚੋਂ ਹੀ ਇਕ ਫਾਰਮਾਸਿਸਟ ਅਤੇ ਇਕ ਦਰਜਾ-4 ਕਰਮਚਾਰੀ ਲਾਉਣ ਲਈ ਉਪਬੰਧ ਕੀਤਾ ਗਿਆ ਸੀ।