
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣਾ ਕੈਪਟਨ ਕਹਿ ਕੇ ਚਾਰੇ ਪਾਸਿਓ ਘਿਰੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਜ ਦੇ ਮੁੱਖ ਮੰਤਰੀ ਕੈਪਟਨ...
ਚੰਡੀਗੜ੍ਹ (ਭਾਸ਼ਾ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣਾ ਕੈਪਟਨ ਕਹਿ ਕੇ ਚਾਰੇ ਪਾਸਿਓ ਘਿਰੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਾਫ਼ੀ ਮੰਗਣ ਦੇ ਪੱਖ ਨਹੀਂ ਦਿਖਾਈ ਦੇ ਰਹੇ। ਨਵਜੋਤ ਸਿੱਧੂ ਦੇ ਵਿਰੁੱਧ ਕਾਰਵਾਈ ਦੀ ਮੰਗ ਲਗਾਤਾਰ ਤੇਜ਼ ਹੋ ਰਹੀ ਹੈ। ਪੰਜਾਬ ਦੇ ਸਾਰੇ ਮੰਤਰੀਆਂ ਦੀ ਮੰਗ ਹੈ ਕਿ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਾਫ਼ੀ ਮੰਗਣ ਅਤੇ ਵੱਡਿਆਂ ਦੀ ਇੱਜਤ ਕਰਨੀ ਸਿੱਖਣ। ਕੈਪਟਨ ਦੇ ਵਫ਼ਾਦਾਰ ਮੰਤਰੀ ਸਿੱਧੂ ਦਾ ਮੁੱਦਾ ਅੱਜ ਹੋਣ ਵਾਲੀ ਰਾਜ ਕੈਬਨਿਟ ਦੀ ਮੀਟਿੰਗ ਵਿਚ ਉਠਾਇਆ ਜਾਵੇਗਾ।
Navjot Sidhu
ਇਸ ਮਸਲੇ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਕੁਝ ਵੀ ਗਲਤ ਨਹੀਂ ਕਿਹਾ ਹੈ। ਚੋਣਾਂ ਦੇ ਸਬੰਧ ਵਿਚ ਰਾਜਸਥਾਨ ਵਿਚ ਚੋਣ ਪ੍ਰਚਾਰ ਕਰ ਰਹੇ ਸਿੱਧੂ ਨੇ ਕਿਹਾ, ਮੈਂ ਅਜਿਹੇ ਸਥਾਨ ‘ਤੇ ਰਹਿੰਦਾ ਹਾਂ ਜਿਥੇ ਦਿਮਾਗ ਬਿਨ੍ਹਾ ਕਿਸੇ ਡਰ ਤੋਂ ਰਹਿੰਦਾ ਹੈ ਅਤੇ ਸਿਰ ਉੱਚਾ ਰਹਿੰਦਾ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸਿੱਧੂ ਤੋਂ ਪੁਛਿਆ ਗਿਆ ਸੀ ਕਿ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ਵਿਚ ਪਾਕਿਸਤਾਨ ਜਾਣ ਤੋਂ ਪਹਿਲਾਂ ਉਹਨਾਂ ਨੂੰ ਮੁੱਖ ਮੰਤਰੀ ਨੇ ਰੋਕਿਆ ਸੀ? ਇਸ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਸੀ ਕਿ ‘ਕਿਹੜੇ ਕੈਪਟਨ ਦੀ ਗੱਲ ਕਰ ਰਹੇ ਹੋ? ਓਹ! ਕੈਪਟਨ ਅਮਰਿੰਦਰ ਸਿੰਘ। ਉਹ ਫ਼ੌਜ ਦੇ ਕੈਪਟਨ ਸੀ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।
Sidhu and Tripat Bajwa
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੈਪਟਨ ਵੀ ਰਾਹੁਲ ਗਾਂਧੀ ਹੀ ਹਨ। ਇਸ ਤੋਂ ਬਾਅਦ ਸਨਿਚਰਵਾਰ ਨੂੰ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਉਹ ਜਾਂ ਤਾਂ ਅਸਤੀਫ਼ਾ ਦੇਣ ਜਾਂ ਮਾਫ਼ੀ ਮੰਗਣ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ, ਮੇਰੇ ਕੈਬਨਿਟ ਦੇ ਜ਼ਿਆਦਾਤਰ ਮੰਤਰੀ ਚਾਹੁਣਗੇ ਕਿ ਇਸ ਮੁੱਦੇ ਉਤੇ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਸਿੱਧੂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਸਿੱਧੂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਕੀਤਾ ਹੈ।
Navjot Kaur Sidhu
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਦੇ ਨਾਰਾਜ਼ ਹੋਣ ਤੋਂ ਬਾਅਦ ਵੱਧਦਾ ਵਿਵਾਦ ਦੇਖ ਕੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਐਤਵਾਰ ਨੂੰ ਉਹਨਾਂ ਦੇ ਬਚਾਅ ਲਈ ਸਫ਼ਾਈ ਦਿਤੀ। ਨਵਜੋਤ ਕੌਰ ਨੇ ਇਹ ਕਹਿ ਕਿ ਵਿਵਾਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਪਤੀ ਹਮੇਸ਼ਾ ਕਹਿੰਦੇ ਹਨ ਕਿ ਕੈਪਟਨ ਸਾਬ ਉਹਨਾਂ ਦੇ ਪਿਤਾ ਦੇ ਸਮਾਨ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ, ਨਵਜੋਤ ਜੀ ਹਮੇਸ਼ਾ ਕਹਿੰਦੇ ਹਨ ਕਿ ਕੈਪਟਨ ਸਾਬ ਉਹਨਾਂ ਦੇ ਪਿਤਾ ਦੀ ਤਰ੍ਹਾਂ ਹੀ ਹਨ। ਅਸੀਂ ਇਹ ਗੱਲ ਹਮੇਸ਼ਾ ਸਪੱਸ਼ਟ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਜਤ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ।