
ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ 5178 ਸ਼੍ਰੇਣੀ ਵਾਲੇ ਅਧਿਆਪਕਾ ਨੂੰ ਪੱਕਾ ਕਰ ਦਿੱਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ 5178 ਸ਼੍ਰੇਣੀ ਵਾਲੇ ਅਧਿਆਪਕਾ ਨੂੰ ਪੱਕਾ ਕਰ ਦਿੱਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ ਹੈ। ਕੈਬਨਿਟ ਨੇ ਫੁੱਲ ਸਕੇਲ ‘ਤੇ ਰੈਗੂਲਰ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਧਿਆਪਕ 1 ਅਕਤੂਬਰ 2019 ਤੋਂ ਰੈਗੂਲਰ ਹੋਣਗੇ। ਇਸ ਦੇ ਨਾਲ ਹੀ ਨੈਸ਼ਨਾਲ ਗ੍ਰੀਨ ਟ੍ਰਿਬਊਨਲ ਵਲੋਂ ਵੱਧਦੇ ਪ੍ਰਦੂਸ਼ਣ ਕਾਰਨ ਸੂਬੇ ਵਿਚ ਬਦ ਕਰਵਾਏ ਗਏ ਇੱਟਾਂ ਦੇ ਭੱਠਿਆ ਨੂੰ ਪੰਜਾਬ ਕੈਬਨਿਟ ਨੇ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
Captain Amrinder Singh
ਇਨ੍ਹਾਂ ਭੱਠਿਆ ਨੂੰ ਸ਼ੁਰੂ ਕਰਨ ਵਿਚ ਕੁਝ ਸਰਤਾਂ ਵੀ ਰੱਖੀਆਂ ਗਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੌਜੀ ਵੱਲੋਂ ਉਪਲੱਬਧ ਕਰਵਾਏ ਅੰਕੜਿਆਂ ਅਨੁਸਾਰ ਸੂਬੇ ਵਿਚ 482 ਇੱਟਾਂ ਦੇ ਭੱਠੇ ਪਹਿਲਾਂ ਹੀ ਨਵੀਂ ਤਕਨੀਕ ਨਾਲ ਬਦਲ ਗਏ ਸਨ ਤੇ 559 ਡਰਾਫਟ ਪਾਲਿਸੀ ਨਾਲ ਬਦਲਾਅ ਲਈ ਕਤਾਰ ਵਿਚ ਸਨ। ਪੰਜਾਬ ਵਿਚ ਅੰਦਾਜਨ 2800 ਇੱਟਾਂ ਦੇ ਭੱਠੇ ਹਨ ਜੋ ਪ੍ਰਤੀ ਸਾਲ ਲਗਪਗ 15-20 ਬਿਲੀਅਨ ਇੱਟਾਂ ਦਾ ਉਤਪਾਦਨ ਕਰਦੇ ਹਨ।
Briks
ਇਹ ਦੇਸ਼ ਦੇ ਕੁੱਲ ਉਤਪਾਦਨ ਦਾ ਲਗਪਗ 8 ਫ਼ੀਸਦੀ ਹੈ ਤੇ ਭੱਠਾ ਉਦਯੋਗ ਵਿਚ ਲਗਪਗ 0.5-0.6 ਲੱਖਾਂ ਮਜ਼ਦੂਰ ਕੰਮ ਕਰਦੇ ਹਨ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਮਹਾਰਾਸ਼ਟਰ ਸਰਕਾਰ ਦੀ ਤਰਜ਼ ‘ਤੇ ਇੰਪਰੂਵਮੈਂਟ ਟਰੱਸਟ ਅਤੇ ਸਥਾਨਕ ਸਰਕਾਰਾਂ ਵਿਭਾਗ ਦੀ ਗਰੁੱਪ ਹਾਊਸਿੰਗ ਸੋਸਾਇਟੀ ਦੀ ਜ਼ਮੀਨ ਰਿਜ਼ਰਵ ਕੀਮਤ ‘ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
Govt of Punjab
ਬੈਠਕ ਚ ਪੇਂਡੂ ਵਿਕਾਸ ਵਿਭਾਗ ਅਧੀਨ ਆਉਂਦੇ ਵੈਟਨਰੀ ਫਾਰਮਾਸਿਸਟ ਅਤੇ ਸਫ਼ਾਈ ਸੇਵਕਾਂ ਦਾ ਮਾਣ ਭੱਤਾ ਵਧਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਵੈਟਨਰੀ ਫਾਰਮਾਸਿਸਟ ਦਾ ਮਾਣ ਭੱਤਾ ਵਧਾ ਕੇ 8 ਹਜ਼ਾਰ ਤੋਂ 9 ਹਜ਼ਾਰ ਅਤੇ ਸਫ਼ਾਈ ਸੇਵਕਾਂ ਦਾ ਹਜ਼ਾਰ ਤੋਂ 4500 ਕੀਤਾ ਗਿਆ ਹੈ। ਇਹ ਭੱਤਾ ਮੁਲਾਜ਼ਮਾਂ ਨੂੰ ਜੁਲਾਈ ਤੋਂ ਮਿਲੇਗਾ।