ਯੂਕਰੇਨ ਹਮਲੇ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਮਨਜ਼ੂਰੀ
Published : Mar 1, 2022, 7:18 am IST
Updated : Mar 1, 2022, 7:18 am IST
SHARE ARTICLE
image
image

ਯੂਕਰੇਨ ਹਮਲੇ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਮਨਜ਼ੂਰੀ


ਰੂਸ ਨੇ ਮਤੇ ਦੇ ਵਿਰੋਧ 'ਚ ਪਾਈ ਵੋਟ, ਭਾਰਤ ਨੇ ਵੋਟ ਹੀ ਨਹੀਂ ਪਾਈ

ਸੰਯੁਕਤ ਰਾਸ਼ਟਰ, 28 ਫ਼ਰਵਰੀ : ਯੂਕਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਜਨਰਲ ਅਸੈਂਬਲੀ ਦਾ 'ਐਮਰਜੈਂਸੀ ਵਿਸ਼ੇਸ਼ ਸੈਸ਼ਨ' ਬੁਲਾਉਣ 'ਤੇ ਸੁਰੱਖਿਆ ਪ੍ਰੀਸ਼ਦ ਵਿਚ ਹੋਈ ਵੋਟਿੰਗ ਵਿਚ ਭਾਰਤ ਨੇ ਹਿੱਸਾ ਨਹੀਂ ਲਿਆ, ਹਾਲਾਂਕਿ ਉਸ ਨੇ ਬੇਲਾਰੂਸ ਸਰਹੱਦ ਉਤੇ ਗਲਬਾਤ ਕਰਨ ਦੇ ਮਾਸਕੋ ਅਤੇ ਕੀਵ ਦੇ ਫ਼ੈਸਲੇ ਦਾ ਸਵਾਗਤ ਕੀਤਾ | ਯੂਕਰੇਨ 'ਤੇ ਰੂਸ ਦੇ ਹਮਲੇ ਨੂੰ  ਲੈ ਕੇ ਜਨਰਲ ਅਸੈਂਬਲੀ ਅਤੇ ਸ਼ਕਤੀਸ਼ਾਲੀ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਸੋਮਵਾਰ ਨੂੰ  ਵਖਰੇ ਤੌਰ 'ਤੇ ਬੈਠਕ ਕਰਨਗੇ | ਇਸ ਤੋਂ 2 ਦਿਨ ਪਹਿਲਾਂ, ਯੂਕਰੇਨ ਵਿਰੁਧ ਰੂਸੀ ਹਮਲੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਕ ਪ੍ਰਸਤਾਵ ਨੂੰ  ਰੂਸ ਨੇ ਵੀਟੋ ਜ਼ਰੀਏ ਰੋਕ ਦਿਤਾ ਸੀ | ਇਸ ਮਤੇ ਲਈ ਹੋਈ ਵੋਟਿੰਗ ਵਿਚ ਵੀ ਭਾਰਤ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਹਿੱਸਾ ਨਹੀਂ ਲਿਆ ਸੀ |
ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਵੋਟ ਪਾਉਣ ਲਈ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ (ਸਥਾਨਕ ਸਮੇਂ ਮੁਤਾਬਕ) ਐਤਵਾਰ ਦੁਪਹਿਰ ਨੂੰ  ਹੋਈ | 1950 ਤੋਂ ਲੈ ਕੇ ਹੁਣ ਤਕ ਜਨਰਲ ਅਸੈਂਬਲੀ ਦੇ ਅਜਿਹੇ ਸਿਰਫ 10 ਸੈਸ਼ਨ ਬੁਲਾਏ ਗਏ ਹਨ | ਭਾਰਤ ਵੋਟਿੰਗ ਤੋਂ ਦੂਰ ਰਿਹਾ, ਜਦੋਂ ਕਿ ਰੂਸ ਨੇ ਇਸ ਮਤੇ ਦੇ ਵਿਰੋਧ ਵਿਚ ਵੋਟ ਕੀਤੀ ਅਤੇ ਕੌਂਸਲ ਦੇ 11 ਮੈਂਬਰਾਂ ਨੇ ਇਸ ਦੇ ਸਮਰਥਨ ਵਿਚ ਵੋਟ ਕੀਤੀ | ਇਸ ਨਾਲ ਹੀ ਮਤਾ ਪਾਸ ਹੋ ਗਿਆ | ਸੈਸ਼ਨ ਬੁਲਾਉਣ ਲਈ ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ-ਚੀਨ, ਫ਼ਰਾਂਸ, ਰੂਸ, ਬਿ੍ਟੇਨ ਅਤੇ ਅਮਰੀਕਾ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦੇ ਸਨ | ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ.ਐਸ. ਤਿ੍ਮੂਰਤੀ ਨੇ ਐਤਵਾਰ ਨੂੰ  ਹੋਈ ਵੋਟਿੰਗ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ,''ਇਹ ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਪ੍ਰੀਸ਼ਦ ਦੀ ਅੰਤਮ ਬੈਠਕ ਬੁਲਾਏ ਜਾਣ ਤੋਂ ਬਾਅਦ ਵੀ ਯੂਕਰੇਨ ਵਿਚ ਹਾਲਾਤ ਹੋਰ ਖ਼ਰਾਬ ਹੋਏ ਹਨ |'' ਉਨ੍ਹਾਂ ਕਿਹਾ,''ਕੂਟਨੀਤੀ ਅਤੇ ਵਾਰਤਾ ਦੇ ਮਾਰਗ 'ਤੇ ਪਰਤਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ |''                                 (ਪੀਟੀਆਈ)

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement