
ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸਣੇ ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
Punjab BJP core committee meeting : ਪੰਜਾਬ ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਹੈੱਡਕੁਆਰਟਰ 'ਤੇ ਭਾਜਪਾ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਪਹਿਲੀ ਵਾਰ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਉਹ ਜਾਖੜ ਦੇ ਬਿਲਕੁਲ ਨਾਲ ਬੈਠੇ ਦਿਖਾਈ ਦਿਤੇ।
ਮੀਟਿੰਗ ਵਿਚ ਮਨਪ੍ਰੀਤ ਬਾਦਲ ਵੀ ਮੌਜੂਦ ਸਨ। ਮੀਟਿੰਗ ਵਿਚ ਹਰ ਪਹਿਲੂ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪਤਾ ਲੱਗਿਆ ਹੈ ਕਿ ਇਹ ਮੀਟਿੰਗ ਸ਼ਨਿਚਰਵਾਰ ਨੂੰ ਵੀ ਬੁਲਾਈ ਗਈ ਹੈ।
ਪਾਰਟੀ ਵਲੋਂ ਪੰਜ ਵਜੇ ਮੀਟਿੰਗ ਸੱਦੀ ਗਈ ਸੀ। ਇਸ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਸੀਨੀਅਰ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਕਿਸ ਰਣਨੀਤੀ ਨਾਲ ਚੋਣਾਂ ਵਿਚ ਉਤਰੇਗੀ, ਇਸ ਬਾਰੇ ਵੀ ਕੁੱਝ ਸੋਚ ਵਿਚਾਰ ਕੀਤੀ ਗਈ ਹੈ। ਇਸ ਦੌਰਾਨ ਸਾਰੇ ਆਗੂਆਂ ਨੇ ਅਪਣੇ ਵਿਚਾਰ ਪ੍ਰਗਟ ਕੀਤੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੀਟਿੰਗ ਵਿਚ ਅੱਠ ਤੋਂ ਨੌਂ ਸੀਨੀਅਰ ਆਗੂ ਹਾਜ਼ਰ ਨਹੀਂ ਸਨ। ਇਸ ਵਿਚ ਕੈਪਟਨ ਅਮਰਿੰਦਰ ਸਿੰਘ, ਹਲਕਾ ਇੰਚਾਰਜ ਵਿਜੇ ਰੁਪਾਨੀ, ਸੌਦਾਨ ਸਿੰਘ, ਫਤਿਹ ਜੰਗ ਸਿੰਘ ਬਾਜਵਾ, ਤਰੁਣ ਚੁੱਘ, ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸੋਢੀ ਸਮੇਤ ਕਈ ਲੋਕ ਮੌਜੂਦ ਨਹੀਂ ਸਨ।
ਇਕ ਦਿਨ ਪਹਿਲਾਂ ਹੀ ਭਾਜਪਾ ਨੇ ਅਪਣੀ ਸੂਬਾਈ ਚੋਣ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਸੀ। ਜਿਸ ਦੀ ਕਮਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਸੰਭਾਲ ਲਈ ਹੈ। ਇਸ ਦੇ ਨਾਲ ਹੀ ਇਸ ਵਿਚ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਵੀ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਸੁਨੀਲ ਜਾਖੜ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਕਨਵੀਨਰ ਦੋਵੇਂ ਅਹੁਦੇ ਸੰਭਾਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸਿੰਘ ਸੋਢੀ ਨੂੰ ਕੋ-ਕਨਵੀਨਰ ਵਜੋਂ ਜਗ੍ਹਾ ਦਿਤੀ ਹੈ। ਇਸ ਦੇ ਨਾਲ ਹੀ ਦਿਆਲ ਸਿੰਘ ਸੋਢੀ ਕੋਲ ਕਾਲ ਸੈਂਟਰ ਦੇ ਮੁਖੀ ਦਾ ਅਹੁਦਾ ਵੀ ਹੋਵੇਗਾ। ਚੋਣ ਦਫ਼ਤਰ ਦੇ ਮੁਖੀ ਸੁਭਾਸ਼ ਸੂਦ ਅਤੇ ਸਹਿ ਪ੍ਰਧਾਨ ਜਵਾਹਰ ਖੁਰਾਣਾ ਨੂੰ ਬਣਾਇਆ ਗਿਆ ਹੈ।
(For more Punjabi news apart from Punjab BJP core committee meeting was held in Chandigarh, stay tuned to Rozana Spokesman)