
ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨ੍ਹੀ ਕਲਾਂ ‘ਚ ਇਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ...
ਸ਼੍ਰੀ ਫਤਿਹਗੜ੍ਹ ਸਾਹਿਬ (ਗੁਰਬਿੰਦਰ ਸਿੰਘ) : ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਚੂੰਨ੍ਹੀ ਕਲਾਂ ਵੱਲੋਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨ੍ਹੀ ਕਲਾਂ ‘ਚ ਇਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ। ਦਵਿੰਦਰ ਸਿੰਘ ਭੰਗੂ ਦੀ ਅਗਵਾਈ ‘ਚ ਭੰਗੂ ਡੇਅਰੀ ਤੇ ਕੋਅਪ੍ਰੇਟਿਵ ਬੈਂਕ ਨੇੜੇ ਲੱਗੇ ਇਸ ਖੂਨਦਾਨ ਕੈਂਪ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਜੀਪੀ ਹਲਕਾ ਬਸੀ ਪਠਾਣਾ ਨੇ ਕੀਤਾ।
Club member with MLA Gurpreet Singh GP
ਦੱਸ ਦਈਏ ਕਿ ਇਹ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ। ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ ਨੇ ਕੈਂਪ ਦਾ ਆਯੋਜਨ ਕਰ ਰਹੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾਅ ਸਕਦਾ ਹੈ, ਇਸ ਲਈ ਸਾਨੂੰ ਲਗਾਤਾਰ ਇਹ ਮਹਾ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸਮਾਜਿਕ ਵਿਕਾਸ ਦੇ ਕੰਮਾਂ ਲਈ ਨੌਜਵਾਨਾਂ ਨੂੰ ਵਧ-ਚੜ੍ਹ ਕਿ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।
Blood Donation Camp
ਇਸ ਮੌਕੇ ਦਵਿੰਦਰ ਸਿੰਘ ਭੰਗੂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿਚ 120 ਨੌਜਵਾਨਾਂ ਨੇ ਖੂਨਦਾਨ ਕੀਤਾ। ਕੈਂਪ ਵਿਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੀ ਬਲੱਡ ਬੈਂਕ ਟੀਮ ਨੇ ਇਕੱਠੇ ਹੋ ਕੇ ਸੇਵਾਵਾਂ ਦਿੱਤੀਆਂ।
Club Members
ਇਸ ਮੌਕੇ ਹਾਜ਼ਰ ਨੌਜਵਾਨਾਂ ਨੇ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀ ਖਾਧੀ। ਪ੍ਰਬੰਧਕਾਂ ਵੱਲੋਂ ਹਸਪਤਾਲ ਦੀ ਟੀਮ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Sarpanch with Club Member
ਇਸ ਮੌਕੇ ਪਿੰਡ ਚੂੰਨ੍ਹੀ ਕਲਾਂ ਦੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਅਤੇ ਸਾਬਕਾ ਸਰਪੰਚ ਤਰਲੋਚਨ ਸਿੰਘ, ਗੁਰਸੇਵਕ ਸਿੰਘ, ਕਲੱਬ ਪ੍ਰਧਾਨ ਦਵਿੰਦਰ ਸਿੰਘ ਭੰਗੂ, ਸੈਕਟਰੀ ਨੀਰਜ ਗੁਪਤਾ, ਕੈਸ਼ੀਅਰ ਜਸਪ੍ਰੀਤ ਸਿੰਘ, ਚੇਅਰਮੈਨ ਨਵੀਨ ਕਪੂਰ, ਉਪ ਸੈਕਟਰੀ ਰਾਜੂ ਪਮੌਰ, ਅਤੇ ਮੈਂਬਰ ਟਿੰਕੂ ਗੁਪਤਾ, ਨੀਟਾ ਗੁਪਤਾ, ਦੀਪ ਗੁਪਤਾ, ਪਿੰਕੂ ਕਰਿਆਨਾ ਸਟੋਰ ਚੂੰਨ੍ਹੀ, ਲੱਕੀ ਫਰੂਟ, ਬਲਿਹਾਰ ਸਿੰਘ ਚੂੰਨ੍ਹੀ, ਬਿਕਰਮਜੀਤ ਸਿੰਘ, ਹੈਪੀ, ਲਾਲੀ, ਅਮ੍ਰਿਤ, ਸੁਰਿੰਦਰ ਸਿੰਘ ਛਿੰਦੀ, ਪਰਵਿੰਦਰ ਸਿੰਘ ਪੰਮਾ ਆਦਿ ਹਾਜਰ ਰਹੇ।
Blood Bank Team