
ਕਹਿੰਦੇ ਨੇ ਖ਼ੂਨਦਾਨ ਮਹਾਦਾਨ ਹੁੰਦਾ ਹੈ, ਜਿਸ ਦੇ ਚਲਦਿਆਂ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਮਕਸਦ ਨਾਲ ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਖੂਨ ਦਾਨ ...
ਮੁੱਲਾਂਪੁਰ : ਕਹਿੰਦੇ ਨੇ ਖ਼ੂਨਦਾਨ ਮਹਾਦਾਨ ਹੁੰਦਾ ਹੈ, ਜਿਸ ਦੇ ਚਲਦਿਆਂ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਮਕਸਦ ਨਾਲ ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਸ੍ਰੀ ਰਘੂਨਾਥ ਹਸਪਤਾਲ ਲੁਧਿਆਣਾ ਦੇ ਡਾਕਟਰਾਂ 'ਤੇ ਟੀਮ ਦੀ ਮਦਦ ਨਾਲ ਲਗਾਇਆ ਗਿਆ। ਇਸ ਕੈਂਪ ਵਿਚ ਮੁੱਲਾਂਪੁਰ ਦੇ ਨਾਲ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਵੀ ਆ ਕੇ ਖੂਨ ਦਾਨ ਕੀਤਾ।
Blood Donate Camp at Kirpal Ashram Mullanpurਇਸ ਕੈਂਪ ਦਾ ਮਕਸਦ ਸਿਰਫ ਨਿਸ਼ਕਾਮ ਸੇਵਾ ਸੀ, ਉਹ ਸੇਵਾ ਜਿਸ ਨਾਲ ਕਿਸੇ ਨੂੰ ਕੋਈ ਨਿੱਜੀ ਲਾਭ ਨਹੀਂ ਹੁੰਦਾ। ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਲਾਤਾਂ ਵਿਚ ਕਿਸੇ ਦੀ ਜਾਨ ਬਣਾਉਣ ਵਿਚ ਮਦਦਗਾਰ ਸਿੱਧ ਹੋ ਸਕਦਾ ਹੈ। ਇਸ ਕੈਂਪ ਦੀ ਸ਼ੁਰੂਆਤ ਪ੍ਰਭੂ ਦੇ ਸਿਮਰਨ ਨਾਲ ਕੀਤੀ ਗਈ ਅਤੇ ਉਸ ਤੋਂ ਬਾਅਦ ਜਿਹਨਾਂ ਨੇ ਖੂਨ ਦਾਨ ਕਰਨਾ ਸੀ ਉਹਨਾਂ ਨੂੰ ਦਾਨ ਤੋਂ ਪਹਿਲਾਂ ਅਤੇ ਬਾਅਦ ਵਿਚ ਫ਼ਲਾਂ ਦਾ ਜੂਸ ਅਤੇ ਫ਼ਲ ਦਿਤੇ ਗਏ ਤੇ ਨਾਲ ਹੀ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
Blood Donate Camp at Kirpal Ashram Mullanpurਪ੍ਰਭੂ ਦੀ ਯਾਦ ਦੇ ਨਾਲ ਨਾਲ ਇਸ ਉਪਰਾਲੇ ਨੂੰ ਲੋਕਾਂ ਨੇ ਖੂਬ ਸਰਹਾਇਆ। ਇੱਥੇ ਆਏ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਸਿਰਫ਼ ਇਸ ਲਈ ਖੂਨ ਦਾਨ ਕੀਤਾ ਹੈ ਤਾਂ ਜੋ ਕਿਸੇ ਦੀ ਜਾਨ ਬਚ ਸਕੇ। ਇਸ ਕੈਂਪ ਵਿਚ ਲਗਭਗ 62 ਡੋਨਰਾਂ ਨੇ ਖ਼ੂਨ ਦਾ ਦਾਨ ਕੀਤਾ ਅਤੇ ਇਸ ਕੈਂਪ ਵਿਚ ਲਗਭਗ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
Blood Donate Camp at Kirpal Ashram Mullanpur
ਖ਼ੂਨ ਦਾ ਕੇਵਲ ਇਕੋ-ਇਕ ਸੋਮਾ ਮਨੁੱਖੀ ਸਰੀਰ ਹੀ ਹੈ ਪਰ ਮੈਡੀਕਲ ਸਾਇੰਸ ਦੇ ਬਹੁਤੇ ਵਿਕਾਸ ਨਾਲ ਖ਼ੂਨ ਦੀ ਮੰਗ ਵਿਚ ਬਹੁਤ ਵਾਧਾ ਹੋਇਆ ਹੈ। ਇਥੋਂ ਤਕ ਕਿ ਦਿਲ ਬਦਲਣ ਦੇ ਕਾਮਯਾਬ ਅਪਰੇਸ਼ਨ ਵੀ ਬਹੁਤ ਹੀ ਸਫਲਤਾਪੂਰਵਕ ਹੋ ਚੁੱਕੇ ਹਨ। ਕੋਈ ਵੀ ਅਪਰੇਸ਼ਨ ਹੋਵੇ, ਦੁਰਘਟਨਾ ਹੋਵੇ ਜਾਂ ਖ਼ੂਨ ਸਬੰਧੀ ਕੋਈ ਬਿਮਾਰੀ ਹੋਵੇ ਤਾਂ ਖੂਨ ਦੀ ਜ਼ਰੂਰਤ ਪੈਂਦੀ ਹੀ ਹੈ।
Blood Donate Camp at Kirpal Ashram Mullanpur