
ਇਸ ਦੁਕਾਨ ਨੂੰ ਜੇਲ੍ਹ ਸਟਾਕ ਦੇ ਕੈਦੀਆਂ ਦੁਆਰਾ ਚਲਾਇਆ ਜਾਂਦਾ ਹੈ। 2
ਚੰਡੀਗੜ੍ਹ: ਮਾਡਲ ਜੇਲ੍ਹ ਬੁੜੈਲ ਵਿਚ ਕੈਦੀਆਂ ਦੁਆਰਾ ਬਣੀ ਮਿਠਾਈ ਟ੍ਰਾਈਸਿਟੀ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। 21 ਫਰਵਰੀ ਨੂੰ ਸੈਕਟਰ 22 ਡੀ ਸਥਿਤ ਐਸਸੀਐਫ-6 ਵਿਚ ਸਿਰਜਨ ਨਾਮ ਦੀ ਦੁਕਾਨ ਦਾ ਉਦਘਾਟਨ ਹੋਇਆ ਸੀ। ਮਿਠਾਈਆਂ ਦੀ ਕੁਆਲਿਟੀ ਵਧੀਆ ਹੋਣ ਕਰਕੇ ਦੁਕਾਨ ‘ਤੇ ਖਰੀਦਦਾਰਾਂ ਦੀ ਭੀੜ ਅਤੇ ਆਰਡਰ ਬੁਕ ਹੋ ਰਹੇ ਹਨ। ਮਹੀਨੇ ਵਿਚ ਚਾਰ ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਮਿਠਾਈਆਂ ਦੀ ਸੇਲ ਹੋ ਚੁੱਕੀ ਹੈ। ਜੇਲ੍ਹ ਵਿਚ ਬਣੀ ਵੇਸਨ ਦੀ ਬਰਫੀ, ਗੁਜਿਆ ਅਤੇ ਜਲੇਬੀ ਦੀ ਮੰਗ ਸਭ ਤੋਂ ਵੱਧ ਹੈ।
ਗਾਹਕਾਂ ਦੇ ਰੁਝਾਨ ਤੋਂ ਬਾਅਦ ਸ਼ੋਰੂਮ ਵਿਚ ਜਲਦ ਹੀ ਪਾਣੀ, ਜੂਸ, ਲੱਸੀ ਅਤੇ ਕੋਲਡ ਡਰਿੰਕ ਰੱਖਣ ਦੀ ਤਿਆਰੀ ਚਲ ਰਹੀ ਹੈ। ਇਸ ਦੁਕਾਨ ਨੂੰ ਜੇਲ੍ਹ ਸਟਾਕ ਦੇ ਕੈਦੀਆਂ ਦੁਆਰਾ ਚਲਾਇਆ ਜਾਂਦਾ ਹੈ। 26 ਮਾਰਚ ਤੱਕ ਕੁਲ 4 ਲੱਖ 13 ਹਜ਼ਾਰ 495 ਰੁਪਏ ਦੀ ਵਿਕਰੀ ਹੋ ਚੁੱਕੀ ਹੈ। ਸੈਕਟਰ 22 ਡੀ ਸਥਿਤ ਸਿਰਜਨ ਜਨ ਦੁਕਾਨ ਖੁਲਣ ਤੋਂ ਬਾਅਦ ਲੋਕਾਂ ਵਿਚ ਮਾਡਲ ਜੇਲ੍ਹ ਦੇ ਕੈਦੀਆਂ ਦੁਆਰਾ ਬਣਾਈ ਮਿਠਾਈ ਦਾ ਕਰੇਜ਼ ਕਾਫੀ ਤੇਜ਼ੀ ਨਾਲ ਵਧਿਆ ਹੈ। ਟ੍ਰਾਈਸਿਟੀ ਦੇ ਲੋਕ ਘਰ ਵਿਚ ਜਨਮ-ਦਿਨ, ਵਿਆਹ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਸਿਰਜਨ ਤੋਂ ਆਰਡਰ ਕਰ ਰਹੇ ਹਨ।
Sweets Shop
ਸਿਰਜਨ ਨੂੰ ਹਰਿਆਣਾ, ਪੰਜਾਬ, ਹਿਮਾਚਲ ਅਤੇ ਦਿੱਲੀ ਦੀਆਂ ਜੇਲ੍ਹਾਂ ਨਾਲ ਜੋੜਿਆ ਜਾ ਰਿਹਾ ਹੈ। ਕੋਈ ਵੀ ਸਮਾਨ ਜ਼ਿਆਦਾ ਮਾਤਰਾ ਵਿਚ ਖਰੀਦਣ ਲਈ ਗਾਹਕ ਦੁਕਾਨ ‘ਤੇ ਆਰਡਰ ਵੀ ਦੇ ਸਕਦੇ ਹਨ। ਜੇਲ੍ਹ ਵਿਚ ਕੈਦੀ ਤੈਅ ਸਮੇਂ ਵਿਚ ਮਾਲ ਤਿਆਰ ਕਰਨਗੇ। ਹੁਣ ਮਿਠਾਈਆਂ ਤੋਂ ਇਲਾਵਾ ਕੈਦੀਆਂ ਦੁਆਰਾ ਬਣਾਏ ਫਰਨੀਚਰ ਵੀ ਦੁਕਾਨ ਵਿਚ ਵੇਚੇ ਜਾ ਰਹੇ ਹਨ।
ਸਿਰਜਨ ਦੁਕਾਨ ਵਿਚ ਕੈਦੀਆਂ ਦੁਆਰਾ ਬਣਾਈਆਂ ਲਕੜੀ ਦੀਆਂ ਕੁਰਸੀਆਂ, ਕੰਪਿਊਟਰ ਟੇਬਲ, ਡਿਜ਼ਾਇਨਰ ਮੋਮਬੱਤੀਆਂ, ਟੇਬਲ, ਸਜਾਵਟ ਦਾ ਸਮਾਨ, ਹਰਬਲ ਕਲਰ, ਬੇਕਿੰਗ ਫੂਡ, ਖਾਣ ਪਾਉਣ ਦਾ ਸਮਾਨ ਵੇਚਿਆ ਜਾਵੇਗਾ। ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਆਨਲਾਈਨ ਫੂਡ ਸਪਲਾਈ ਕੀਤਾ ਜਾਂਦਾ ਸੀ। ਇਸ ਦੇ ਲਈ ਆਨਲਾਈਨ ਆਰਡਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਸਿਰਜਨ ਦੁਕਾਨ ਤੋਂ ਵੀ ਆਨਲਾਈਨ ਘੱਟ ਤੋਂ ਘੱਟ 500 ਰੁਪਏ ਤੱਕ ਦੇ ਆਰਡਰ ਕਰਨਾ ਹੋਵੇਗਾ।