
ਹਾਲ ਹੀ ਵਿਚ ਅੰਮ੍ਰਿਤਸਰ ਵਿੱਚ ਇੱਕ ਹੋਰ ਕੋਰੋਨਾਵਾਇਰਸ...
ਅੰਮ੍ਰਿਤਸਰ: ਮੋਹਾਲੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕੱਠੇ ਤਿੰਨ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਡੀਸੀ ਗਿਰੀਸ਼ ਨੇ ਦਸਿਆ ਕਿ ਬੁੱਧਵਾਰ ਨੂੰ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਫੇਜ਼ 9 ਦੀਆਂ ਦੋ ਔਰਤਾਂ ਤੇ ਜਗਤਪੁਰਾ ਦਾ ਇਕ ਵਿਅਕਤੀ ਸ਼ਾਮਲ ਹੈ।
Bhai Nirmal Singh Khalsa
ਹਾਲ ਹੀ ਵਿਚ ਅੰਮ੍ਰਿਤਸਰ ਵਿੱਚ ਇੱਕ ਹੋਰ ਕੋਰੋਨਾਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਪਦਮਸ਼੍ਰੀ ਤੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਖਾਲਸਾ ਨੇ ਖੁਦ 2 ਦਿਨ ਪਹਿਲਾਂ ਵਾਇਰਸ ਦੇ ਲੱਛਣਾਂ ਨੂੰ ਵੇਖਦਿਆਂ ਵਿਭਾਗ ਨੂੰ ਸੂਚਿਤ ਕੀਤਾ ਸੀ। ਉਹ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਪਰਤੇ ਸਨ।
Bhai Nirmal Singh Khalsa
ਪੰਜਾਬ 'ਚ ਇਸ ਨਾਲ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 46 ਹੋ ਗਈ ਹੈ। ਦਸ ਦਈਏ ਕਿ ਫੇਜ਼ 9 ਦੀਆਂ ਔਰਤਾਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ ਦੀ 10 ਸਾਲ ਦੀ ਪੋਤੀ ਅਤੇ ਸੱਸ ਹੈ। ਉੱਥੇ ਹੀ ਜਗਤਪੁਰਾ ਵਿਚ ਪੀੜਤ ਵਿਅਕਤੀ ਵੀ ਦੁਬਈ ਤੋਂ ਵਾਪਸ ਆਏ ਸਨ ਚੰਡੀਗੜ੍ਹ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਸਨ। ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਚੌਥੀ ਮੌਤ ਹੋਈ ਸੀ।
Bhai Nirmal Singh Khalsa
ਸੋਮਵਾਰ ਨੂੰ ਨਿਆਂਗਾਂਓ ਨਿਵਾਸੀ 65 ਸਾਲ ਦੇ ਬਜ਼ੁਰਗ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਮੰਗਲਵਾਰ ਸਵੇਰੇ ਉਹਨਾਂ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਦੇ ਰਿਟਾਇਰਡ ਇਹ ਬਜ਼ੁਰਗ ਨਿਆਂਗਾਂਓ ਵਿਚ ਪਿਛਲੇ ਦੋ ਸਾਲ ਤੋਂ ਅਪਣੇ ਪਰਵਾਰ ਸਮੇਤ ਰਹਿ ਰਹੇ ਸਨ।
Photo
ਰਾਹਤ ਭਰੀ ਖਬਰ ਇਹ ਹੈ ਕਿ ਨਿਆਂਗਾਂਓ ਦੇ ਇਸ ਕੋਰੋਨਾ ਵਾਇਰਸ ਮ੍ਰਿਤਕ ਦੇ ਪਰਿਵਾਰ ਸਮੇਤ 13 ਨਜ਼ਦੀਕੀ ਰਿਸ਼ਤੇਦਾਰਾਂ ਦੀ ਬਲੱਡ ਸੈਂਪਲ ਰਿਪੋਰਟ ਨੈਗੇਟਿਵ ਆਈ ਹੈ। ਮ੍ਰਿਤਕ ਦਾ ਅੰਤਿਮ ਸਸਕਾਰ ਮੋਹਾਲੀ ਦੇ ਸੈਕਟਰ 57 ਦੇ ਸ਼ਮਸ਼ਾਨ ਘਾਟ ਵਿਚ ਮੰਗਲਵਾਰ ਨੂੰ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।