
Punjab News : ਮੁਹੰਮਦ ਜਲੀਲ ਵਜੋਂ ਹੋਈ ਪਹਿਚਾਣ
Pakistani intruder was arrested by BSF Punjab News in punjabi : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਰੋਜ਼ਾਨਾ ਭਾਰਤ ਵਿਚ ਦਖ਼ਲ ਦੀਆਂ ਨਾਪਾਕ ਕੋਸ਼ਿਸ਼ਾਂ ਕਰਦਾ ਹੈ ਪਰ ਬਾਰਡਰ 'ਤੇ ਤੈਨਾਤ ਬੀਐਸਐਫ ਵੀ ਜਵਾਬੀ ਕਾਰਵਾਈ ਦੇ ਰਹੀ ਹੈ।
ਇਹ ਵੀ ਪੜ੍ਹੋ: Haryana Accident News: ਮਾਸੀ ਘਰ ਗਏ ਭਾਣਜੇ ਦੇ ਸਿਰ ਤੋਂ ਲੰਘਿਆ ਟਰੱਕ ਦਾ ਟਾਇਰ, ਮੌਕੇ 'ਤੇ ਹੀ ਤੋੜਿਆ ਦਮ
ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨ ਦਾ ਜੰਮਪਲ ਇਕ ਵਿਅਕਤੀ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਰ ਕਰਕੇ ਭਾਰਤ ਅੰਦਰ ਦਾਖ਼ਲ ਹੋ ਗਿਆ।
ਇਹ ਵੀ ਪੜ੍ਹੋ: Tarn Taran News: ਤਰਨਤਾਰਨ 'ਚ ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀ ਗ੍ਰਿਫਤਾਰ, ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
ਜਿਸ ਨੂੰ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਜਲੀਲ ਪੁੱਤਰ ਮੁਹੰਮਦ ਹਨੀਫ਼ ਵਾਸੀ ਖੁਰਦ ਚੱਕ ਨੰਬਰ ਪੰਜ ਤਹਿਸੀਲ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ। ਬੀ.ਐਸ.ਐਫ਼. ਅਤੇ ਸਥਾਨਕ ਪੁਲਿਸ ਵਲੋਂ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pakistani intruder was arrested by BSF News in punjabi, stay tuned to Rozana Spokesman)