
ਉੱਥੇ ਉਨ੍ਹਾਂ ਹਲਕਾ ਦੇ ਪਿੰਡਾ ਦੀਆਂ ਸੁਸਾਇਟੀਆਂ ਬਾਰੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ
ਤਲਵੰਡੀ ਸਾਬੋ, 30 ਅਪ੍ਰੈਲ (ਸੁੱਖੀ ਮਾਨ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਲਾਰੇ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਸ਼ਬਾਜ਼ ਜਟਾਣਾ ਵੱਲੋਂ ਬੀਤੇ ਕੱਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਰਕੇ ਜਿੱਥੇ ਉਨ੍ਹਾਂ ਨੂੰ ਮੰਤਰੀ ਬਨਣ ਦੀ ਵਧਾਈ ਦਿੱਤੀ,
Sukhjinder Randhava
ਉੱਥੇ ਉਨ੍ਹਾਂ ਹਲਕਾ ਦੇ ਪਿੰਡਾ ਦੀਆਂ ਸੁਸਾਇਟੀਆਂ ਬਾਰੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਤੇ ਕਈ ਹੋਰ ਮਸਲੇ ਵੀ ਵਿਚਾਰੇ ਗਏ ਵਿਚਾਰਾਂ ਤੋਂ ਬਾਅਦ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੀਆਂ ਮੁਸ਼ਕਲਾਂ ਦਾ ਪੂਰਨ ਹੱਲ ਕਰਨ ਲਈ ਵਿਸ਼ਵਾਸ਼ ਦਿਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਸੰਧੂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ, ਅੰਮ੍ਰਿਤਪਾਲ ਗਰਗ, ਮਨਜੀਤ ਸਿੰਘ ਲਾਲੇਆਣਾ, ਬਲਵੀਰ ਸਿੰਘ ਲਾਲੇਆਣਾ, ਬਲਕਰਨ ਸਿੰਘ ਭਾਗੀਵਾਂਦਰ, ਬਲਜਿੰਦਰ ਸਿੰਘ ਤਿਓਣਾ, ਜਗਤਾਰ ਸਿੰਘ ਮੈਨੂੰਆਣਾ, ਇਕਬਾਲ ਸਿੰਘ ਸਿੱਧੂ, ਕਾਕਾ ਸਿਮਘ, ਜਸਵੰਤ ਸਿੰਘ ਲੀਲਾ ਆਦਿ ਮੌਜੂਦ ਸਨ।