
ਲੋਕਾਂ ਵਲੋਂ ਨਗਰ ਨਿਗਮ ਵਿਰੁਧ ਜੰਮ ਕੇ ਨਾਅਰੇਬਾਜ਼ੀ
ਪਟਿਆਲਾ: ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤਦਾਨਾਂ ਦੇ ਨਾਲ-ਨਾਲ ਆਮ ਜਨਤਾ ਵੀ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ। ਲੋਕ ਵੀ ਅਪਣੇ ਹੱਕਾਂ ਲਈ ਖ਼ੁਦ ਲੜਨ ਨੂੰ ਤਿਆਰ ਹੋ ਗਏ ਹਨ। ਦਰਅਸਲ, ਚੋਣਾਂ ਦੇ ਮੱਦੇਨਜ਼ਰ ਪਟਿਆਲਾ ਦੇ ਸਨੀ ਇੰਨਕਲੇਵ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਵਿਰੁਧ ਝੰਡਾ ਚੁੱਕ ਲਿਆ ਹੈ ਤੇ ਨਾਲ ਹੀ ਚੋਣਾਂ ਦਾ ਬਾਈਕਾਟ ਕਰਨ ਦੇ ਫਲੈਕਸ ਬੋਰਡ ਵੀ ਲਾਏ ਹੋਏ ਹਨ। ਇਸ ਵਿਚ ਉਨ੍ਹਾਂ ਲਿਖਿਆ ਹੈ ‘ਵਿਕਾਸ ਨਹੀਂ ਤਾਂ ਵੋਟ ਨਹੀਂ’।
Lok Sbha Election
ਇਸ ਦੇ ਨਾਲ ਹੀ ਲੋਕਾਂ ਵਲੋਂ ਨਗਰ ਨਿਗਮ ਵਿਰੁਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇੰਨਕਲੇਵ ਦਾ ਨਕਸ਼ਾ ਪਾਸ ਹੈ ਪਰ ਇਸ ਦੇ ਬਾਵਜੂਦ ਨਗਰ ਨਿਗਮ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਲੀਡਰ ਨੂੰ ਕਦੇ ਵੋਟ ਨਹੀਂ ਦੇਣਗੇ ਜਿੱਥੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਦੱਸ ਦਈਏ ਕਿ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੰਜਾਬ ਵਿਚ ਲੋਕਸਭਾ ਚੋਣਾਂ 19 ਮਈ ਨੂੰ ਪੈਣੀਆਂ ਹਨ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ 23 ਮਈ ਨੂੰ ਨਤੀਜਿਆਂ ਦੌਰਾਨ ਜਨਤਾ ਕਿਸ ਨੂੰ ਜਿੱਤ ਦੀ ਝੰਡੀ ਫੜਾਉਂਦੀ ਹੈ।