ਪੰਜਾਬ ਸਰਕਾਰ ਨੇ 27 ਅਪ੍ਰੈਲ ਤੱਕ ਚੁੱਕਿਆ 7000 ਕਰੋੜ ਰੁਪਏ ਦਾ ਕਰਜ਼ਾ
Published : May 1, 2022, 8:49 am IST
Updated : May 1, 2022, 8:49 am IST
SHARE ARTICLE
Bhagwant Mann
Bhagwant Mann

ਪੰਜਾਬ ਦੀ ਭਗਵੰਤ ਸਰਕਾਰ ਨੂੰ ਖ਼ਜ਼ਾਨੇ ਦੀ ਡਾਵਾਂਡੋਲ ਹਾਲਤ ਕਾਰਨ ਸ਼ੁਰੂ ਵਿਚ ਹੀ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 


ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੀ ਭਗਵੰਤ ਸਰਕਾਰ ਨੂੰ ਖ਼ਜ਼ਾਨੇ ਦੀ ਡਾਵਾਂਡੋਲ ਹਾਲਤ ਕਾਰਨ ਸ਼ੁਰੂ ਵਿਚ ਹੀ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਕਾਰਨ ਸਰਕਾਰ ਵਲੋਂ ‘ਆਪ’ ਦੀਆਂ ਗਰੰਟੀਆਂ ਤਹਿਤ ਸ਼ੁਰੂ ਵਿਚ ਹੀ ਕੀਤੇ ਗਏ ਕੁੱਝ ਅਹਿਮ ਐਲਾਨਾਂ ਨੂੰ ਅਮਲ ਵਿਚ ਲਿਆਉਣ ਦੇ ਰਾਹ ਵਿਚ ਰੁਕਾਵਟਾਂ ਪੈ ਰਹੀਆਂ ਹਨ।

Bhagwant mann Bhagwant mann

ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਇਸ ਉਪਰ ਟੈਕਸ ਰਾਹੀਂ ਸਰਕਾਰ ਨੂੰ ਹੋ ਰਹੀ ਰਿਕਾਰਡ ਆਮਦਨ ਨਾਲ ਥੋੜ੍ਹੀ ਰਾਹਤ ਕੰਮਕਾਰ ਚਲਾਉਣ ਲਈ ਸਰਕਾਰ ਨੂੰ ਮਿਲੀ ਹੋਈ ਹੈ ਪਰ ਇਸ ਦੇ ਬਾਵਜੂਦ ਹੁਣ ਤਕ 40 ਦਿਨ ਦੇ ਕਾਰਜਕਾਲ ਦੌਰਾਨ ਹੀ ‘ਆਪ’ ਸਰਕਾਰ ਨੂੰ 7000 ਕਰੋੜ ਰੁਪਏ ਦਾ ਕਰਜ਼ਾ ਮਾਰਕੀਟ ਵਿਚੋਂ ਉਧਾਰ ਵਜੋਂ ਲੈਣਾ ਪਿਆ ਹੈ।

Punjab GovtPunjab Govt

ਮਿਲੇ ਅੰਕੜਿਆਂ ਮੁਤਾਬਕ 27 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਕੰਮਕਾਰ ਚਲਾਉਣ ਲਈ 1500 ਕਰੋੜ ਰੁਪਏ ਦਾ ਹੋਰ ਕਰਜ਼ਾ ਮਾਰਕੀਟ ਵਿਚੋਂ ਲਿਆ ਹੈ। ਸਰਕਾਰ ਦੇ ਬਣਦੇ ਹੀ ਸ਼ੁਰੂ ਵਿਚ 17 ਮਾਰਚ ਨੂੰ 1500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਸੀ। 24 ਮਾਰਚ ਨੂੰ 2500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ। ਜਿਥੇ ਇਸ ਸਮੇਂ ਬਿਜਲੀ ਸੰਕਟ ਕਾਰਨ ਮਹਿੰਗੀ ਬਿਜਲੀ ਖ਼ਰੀਦਣ ਉਪਰ ਵੱਡੀ ਰਾਸ਼ੀ ਖ਼ਰਚ ਹੋ ਰਹੀ ਹੈ।

CM Bhagwant MannCM Bhagwant Mann

ਉਥੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਪੈਨਸ਼ਨਰਾਂ ਦੀ ਅਦਾਇਗੀ ਵਿਚ ਵੀ ਵੱਡੀ ਰਾਸ਼ੀ ਚਲੀ ਜਾਂਦੀ ਹੈ ਪਰ ਪਟਰੌਲ ਡੀਜ਼ਲ ’ਤੇ ਲੱਗੇ ਟੈਕਸ ਕਾਰਨ ਜ਼ਰੂਰ ਪੰਜਾਬ ਸਰਕਾਰ ਨੂੰ ਵੱਡੀ ਕਮਾਈ ਨਾਲ ਕੰਮਕਾਰ ਚਲਾਉਣ ਵਿਚ ਥੋੜ੍ਹੀ ਆਸਾਨੀ ਜ਼ਰੂਰ ਹੋ ਰਹੀ ਹੈ। ਸਰਕਾਰ ਵਲੋਂ ਹੁਣ ਬਕਾਇਆ ਵਸੂਲੀਆਂ ਰਾਹੀਂ ਵੀ ਆਮਦਨ ਵਧਾਉਣ ਦੇ ਸਤਨ ਤੇਜ਼ ਕੀਤੇ ਗਏ ਹਨ ਪਰ ਖ਼ਜ਼ਾਨਾ ਦੀ ਹਾਲਤ ਵਿਚ ਸੁਧਾਰ ਹੋਣ ਤੇ ਹਾਲੇ ਸਮਾਂ ਲੱਗੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement