ਉੱਚ ਪਧਰੀ ਸੰਚਾਲਨ ਤਿਆਰੀਆਂ ਨੂੰ ਯਕੀਨੀ ਬਣਾਉਣਾ ਮੇਰੀ ਤਰਜੀਹ: ਫ਼ੌਜ ਮੁਖੀ
Published : May 1, 2022, 9:55 pm IST
Updated : May 1, 2022, 9:56 pm IST
SHARE ARTICLE
image
image

ਉੱਚ ਪਧਰੀ ਸੰਚਾਲਨ ਤਿਆਰੀਆਂ ਨੂੰ ਯਕੀਨੀ ਬਣਾਉਣਾ ਮੇਰੀ ਤਰਜੀਹ: ਫ਼ੌਜ ਮੁਖੀ

ਨਵੀਂ ਦਿੱਲੀ, 1 ਮਈ : ਪੂਰਬੀ ਲੱਦਾਖ਼ ਵਿਚ ਚੀਨ ਨਾਲ ਚੱਲ ਰਹੇ ਅੜਿੱਕੇ ਦਰਮਿਆਨ ਨਵ-ਨਿਯੁਕਤ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਐਤਵਾਰ ਨੂੰ ਕਿਹਾ ਕਿ ਮੌਜੂਦਾ, ਸਮਕਾਲੀ ਅਤੇ ਭਵਿੱਖ ਦੀ ਸੁਰੱਖਿਆ ਚੁਣੌਤੀਆਂ ਦਾ ਸਾਹਾਮਣਾ ਕਰਨ ਲਈ ਉੱਚ ਪੱਧਰੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ “ਉੱਚਤਮ ਅਤੇ ਸੱਭ ਤੋਂ ਮਹੱਤਵਪੂਰਨ’’ ਤਰਜੀਹ ਹੋਵੇਗੀ। ਜਨਰਲ ਪਾਂਡੇ ਨੇ ਇਹ ਵੀ ਕਿਹਾ ਕਿ ਉਹ ਫ਼ੌਜ ਦੇ ਸੰਚਾਲਨ ਅਤੇ ਕਾਰਜਾਤਮਕ ਕੁਸ਼ਲਤਾ ਨੂੰ ਵਧਾਉਣ ਲਈ ਚੱਲ ਰਹੇ ਸੁਧਾਰਾਂ, ਪੁਨਰਗਠਨ ਅਤੇ ਤਬਦੀਲੀ ਦੀਆਂ ਕੋਸ਼ਿਸ਼ਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।
ਉਹ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਸਾਊਥ ਬਲਾਕ ਦੇ ਲਾਅਨ ਵਿਚ ਰਸਮੀ ‘ਗਾਰਡ ਆਫ਼ ਆਨਰ’ ਦਿਤੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਸਮਾਰੋਹ ਵਿਚ ਹਵਾਈ ਸੈਨਾ ਦੇ ਮੁਖੀ ਵੀ.ਆਰ. ਚੌਧਰੀ ਅਤੇ ਜਲ ਸੈਨਾ ਮੁਖੀ ਆਰ. ਹਰੀ ਕੁਮਾਰ ਵੀ ਮੌਜੂਦ ਸਨ।
ਜਨਰਲ ਪਾਂਡੇ ਨੇ ਕਿਹਾ ਕਿ ਗਲੋਬਲ ਭੂ-ਰਾਜਨੀਤਕ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਸੈਨਾ ਮੁਖੀ ਨੇ ਕਿਹਾ, “ਮੇਰੀ ਸੱਭ ਤੋਂ ਉੱਚੀ ਅਤੇ ਸੱਭ ਤੋਂ ਮਹੱਤਵਪੂਰਨ ਤਰਜੀਹ ਮੌਜੂਦਾ, ਸਮਕਾਲੀ ਅਤੇ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਹੁਤ ਉੱਚ ਪੱਧਰੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣਾ ਹੋਵੇਗੀ।’’ ਨਵ-ਨਿਯੁਕਤ ਸੈਨਾ ਮੁਖੀ ਦਾ ਬਿਆਨ ਪੂਰਬੀ ਲੱਦਾਖ਼ ਵਿਚ ਕਈ ਬਿੰਦੂਆਂ ’ਤੇ ਚੀਨ ਅਤੇ ਭਾਰਤ ਦਰਮਿਆਨ ਚੱਲ ਰਹੇ ਅੜਿੱਕੇ ਅਤੇ ਜੰਮੂ-ਕਸ਼ਮੀਰ ਵਿਚ ਸਰਹੱਦ ਪਾਰ ਅਤਿਵਾਦ ਦੀਆਂ ਚੁਣੌਤੀਆਂ ਦੇ ਵਿਚਕਾਰ ਆਇਆ ਹੈ। ਉਨ੍ਹਾਂ ਕਿਹਾ ਕਿ ਥਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਮਿਲ ਕੇ ਦੇਸ਼ ਨੂੰ ਦਰਪੇਸ਼ ਹਰ ਸੰਭਵ ਸੁਰੱਖਿਆ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠੇਗੀ। ਜਨਰਲ ਪਾਂਡੇ ਨੇ ਕਿਹਾ, “ਫ਼ੌਜ ਦੇ ਆਧੁਨਿਕੀਕਰਨ ਅਤੇ ਸਮਰੱਥਾ ਵਿਕਾਸ ਦੇ ਮਾਮਲੇ ਵਿਚ, ਮੇਰੀ ਕੋਸ਼ਿਸ਼ ਸਵਦੇਸ਼ੀਕਰਨ ਰਾਹੀਂ ਨਵੀਂ ਤਕਨੀਕ ਦਾ ਲਾਭ ਉਠਾਉਣ ਦੀ ਹੋਵੇਗੀ।’’        (ਏਜੰਸੀ)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement