
ਪੰਜਾਬ ਵਿਚ ਅੰਗਰੇਜ਼ੀ ਦੀ ਮੁਹਾਰਤ ਦੀ ਪ੍ਰੀਖਿਆ ਦੇਣ ਵਾਲੇ ਲਗਭਗ 80 ਤੋਂ 85 ਫ਼ੀ ਸਦੀ ਵਿਦਿਆਰਥੀ ਆਈਲੈਟਸ ਦੀ ਚੋਣ ਕਰਦੇ ਹਨ
ਚੰਡੀਗੜ੍ਹ: ਪੰਜਾਬ ਵਿਚ ਵੱਖ-ਵੱਖ ਟੈਸਟਿੰਗ ਏਜੰਸੀਆਂ ਦੁਆਰਾ ਕਰਵਾਈਆਂ ਜਾਣ ਵਾਲੀਆਂ ਅੰਗਰੇਜ਼ੀ ਮੁਹਾਰਤ ਪ੍ਰੀਖਿਆਵਾਂ ਵਿਚ ਹਰ ਸਾਲ ਲਗਭਗ 6 ਲੱਖ ਵਿਦਿਆਰਥੀ ਬੈਠਦੇ ਹਨ। ਇਸ ਤਰ੍ਹਾਂ ਪੰਜਾਬ ਇਕ ਮੁਨਾਫੇ ਦੀ ਮੰਡੀ ਬਣਦਾ ਜਾ ਰਿਹਾ ਹੈ। ਹਰ ਸਾਲ ਇਮਤਿਹਾਨ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਵਿਦੇਸ਼ਾਂ ਪ੍ਰਤੀ ਲਲਕ ਵਧ ਰਹੀ ਹੈ।
ਇਹ ਵੀ ਪੜ੍ਹੋ: ਜੇ ਰਿਸ਼ਤੇ ਵਿਚ ਗੁੰਜਾਇਸ਼ ਨਾ ਬਚੀ ਹੋਵੇ ਤਾਂ ਤਲਾਕ ਹੋ ਸਕਦਾ ਹੈ- ਸੁਪਰੀਮ ਕੋਰਟ
ਐਜੂਕੇਸ਼ਨਲ ਟੈਸਟਿੰਗ ਸਰਵਿਸਿਜ਼ ਵਲੋਂ ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ), ਪੀ.ਟੀ.ਈ. (ਪੀਅਰਸਨ ਟੈਸਟ ਆਫ਼ ਇੰਗਲਿਸ਼), ਟੋਫੇਲ ਵਰਗੀਆਂ ਭਾਸ਼ਾ ਟੈਸਟਿੰਗ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ। ਜੇਕਰ ਕੋਈ ਵਿਦਿਆਰਥੀ ਜਾਂ ਨੌਕਰੀ ਲੱਭਣ ਵਾਲਾ ਵਿਦੇਸ਼ ਜਾਣਾ ਚਾਹੁੰਦਾ ਹੈ, ਤਾਂ ਉਸ ਨੂੰ ਅੰਗਰੇਜ਼ੀ ਮੁਹਾਰਤ ਦਾ ਟੈਸਟ ਪਾਸ ਕਰਨਾ ਪੈਂਦਾ ਹੈ, ਵਿਦਿਆਰਥੀ ਨਿਪੁੰਨਤਾ ਟੈਸਟ ਦੀ ਚੋਣ ਕਰਦੇ ਹਨ, ਜਿਸ ਨੂੰ ਸਬੰਧਤ ਯੂਨੀਵਰਸਿਟੀ, ਜਾਂ ਸਬੰਧਤ ਦੇਸ਼ ਵਿਚ ਰੁਜ਼ਗਾਰਦਾਤਾਵਾਂ ਵਲੋਂ ਸਵੀਕਾਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸ਼ਾਟਗਨ ਵਿਸ਼ਵ ਕੱਪ 'ਚ ਭਾਰਤ ਦਾ ਜਲਵਾ, ਮੈਰਾਜ ਅਹਿਮਦ ਖਾਨ ਤੇ ਗਨੀਮਤ ਸੇਖੋਂ ਨੇ ਜਿੱਤੇ ਸੋਨ ਤਗ
ਰਿਪੋਰਟਾਂ ਅਨੁਸਾਰ ਪੰਜਾਬ ਵਿਚ ਅੰਗਰੇਜ਼ੀ ਦੀ ਮੁਹਾਰਤ ਦੀ ਪ੍ਰੀਖਿਆ ਦੇਣ ਵਾਲੇ ਲਗਭਗ 80 ਤੋਂ 85 ਫ਼ੀ ਸਦੀ ਵਿਦਿਆਰਥੀ ਆਈਲੈਟਸ ਦੀ ਚੋਣ ਕਰਦੇ ਹਨ, ਉਸ ਤੋਂ ਬਾਅਦ 10 ਫ਼ੀ ਸਦੀ ਪੀ.ਟੀ.ਈ. ਦੀ ਚੋਣ ਕਰਦੇ ਹਨ, ਜਦਕਿ ਬਾਕੀ ਹੋਰ ਭਾਸ਼ਾ ਦੀ ਪ੍ਰੀਖਿਆ ਨੂੰ ਤਰਜੀਹ ਦਿੰਦੇ ਹਨ। ਬਾਜ਼ਾਰ ਵਿਚ ਵੱਡਾ ਹਿੱਸਾ ਪਾਉਣ ਲਈ ਐਜੂਕੇਸ਼ਨਲ ਟੈਸਟਿੰਗ ਸਰਵਿਸਿਜ਼ ਨੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪ੍ਰੀਖਿਆ ਵਿਚ ਤਬਦੀਲੀਆਂ ਦੀ ਇਕ ਲੜੀ ਦਾ ਐਲਾਨ ਕੀਤਾ ਹੈ। ਉਦਾਹਰਣ ਵਜੋਂ ਟੋਫੇਲ ਨੂੰ ਹੁਣ ਤਿੰਨ ਘੰਟਿਆਂ ਦੀ ਬਜਾਏ ਦੋ ਘੰਟੇ ਤੋਂ ਵੀ ਘੱਟ ਸਮਾਂ ਲੱਗੇਗਾ ਅਤੇ ਪ੍ਰੀਖਿਆ ਦੇ ਪੂਰਾ ਹੋਣ 'ਤੇ ਉਮੀਦਵਾਰ ਅਪਣਾ ਅਧਿਕਾਰਤ ਸਕੋਰ ਦੇਖ ਸਕਣਗੇ। ਇਹ ਬਦਲਾਅ 26 ਜੁਲਾਈ ਤੋਂ ਲਾਗੂ ਹੋਣਗੇ।
ਇਹ ਵੀ ਪੜ੍ਹੋ: ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁਧ ਮਾਮਲਾ ਦਰਜ
ਐਜੂਕੇਸ਼ਨਲ ਟੈਸਟਿੰਗ ਸਰਵਿਸਿਜ਼ ਦੇ ਗਲੋਬਲ ਗਰੋਥ ਐਂਡ ਲੈਂਗੂਏਜ਼ ਦੇ ਵਾਈਸ ਪ੍ਰੈਜ਼ੀਡੈਂਟ ਮੁਹੰਮਦ ਕੌਸ਼ਾ ਨੇ ਕਿਹਾ, “ਪੰਜਾਬ ਸਾਡੇ ਲਈ ਇਕ ਵਧ ਰਿਹਾ ਬਾਜ਼ਾਰ ਹੈ। ਇਸ ਲਈ, ਅਸੀਂ ਵਧਦੀ ਮੰਗ ਨੂੰ ਪੂਰਾ ਕਰਨ ਲਈ ਇੱਥੇ ਉਮੀਦਵਾਰਾਂ ਨੂੰ ਵਾਧੂ ਸਹਾਇਤਾ ਅਤੇ ਪਹੁੰਚ ਪ੍ਰਦਾਨ ਕਰਨ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਉਤਸੁਕ ਸੀ। ਸੱਤ ਨਵੇਂ ਅਤਿ-ਆਧੁਨਿਕ ਪ੍ਰੀਖਿਆ ਕੇਂਦਰ ਇਕ ਅਨੁਕੂਲ ਮਾਹੌਲ ਪ੍ਰਦਾਨ ਕਰਨਗੇ, ਜਿਸ ਨਾਲ ਉਮੀਦਵਾਰਾਂ ਨੂੰ ਅਪਣੀ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਯੋਗ ਬਣਾਇਆ ਜਾਵੇਗਾ।”
ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਪੰਜਾਬ ਦੇ ਵਿਦਿਆਰਥੀਆਂ ਲਈ ਮੋਹਰੀ ਸਥਾਨ ਰਹੇ ਹਨ। ਖ਼ਾਸ ਤੌਰ 'ਤੇ, ਪਿਛਲੇ ਸਾਲਾਂ ਦੌਰਾਨ ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ
ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, “ਨੌਜਵਾਨਾਂ ਵਿਚ ਵਿਦੇਸ਼ਾਂ ’ਚ ਪੜ੍ਹਾਈ ਕਰਨ ਦੀਆਂ ਇੱਛਾਵਾਂ ਵੱਧ ਰਹੀਆਂ ਹਨ। ਇਸ ਲਈ, ਉਨ੍ਹਾਂ ਦੀ ਸਹਾਇਤਾ ਲਈ, ਵੱਖ-ਵੱਖ ਟੈਸਟਿੰਗ ਸੰਸਥਾਵਾਂ ਪੇਂਡੂ ਪੰਜਾਬ ਦੇ ਛੋਟੇ ਸ਼ਹਿਰਾਂ ਵਿਚ ਵੀ ਆਪਣੇ ਕੇਂਦਰ ਖੋਲ੍ਹ ਕੇ ਆਪਣਾ ਆਧਾਰ ਵਧਾ ਰਹੀਆਂ ਹਨ ”। ਉਨ੍ਹਾਂ ਅਨੁਸਾਰ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਵਧਦੇ ਰੁਝਾਨ ਪਿੱਛੇ ਵਿਦੇਸ਼ਾਂ 'ਚ ਸੈਟਲ ਹੋਣ ਦੀ ਲਾਲਸਾ ਅਤੇ ਸੂਬੇ 'ਚ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਮੁੱਖ ਕਾਰਨ ਹਨ। ਵਿਦਿਆਰਥੀ ਦੂਜੇ ਦੇਸ਼ਾਂ ਦੀ ਆਧੁਨਿਕ ਜੀਵਨ ਸ਼ੈਲੀ ਤੋਂ ਵੀ ਆਕਰਸ਼ਤ ਹੁੰਦੇ ਹਨ।