ਆਖਰੀ ਗੇਂਦ 'ਤੇ ਦਰਜ ਕੀਤੀ ਰੋਮਾਂਚਕ ਜਿੱਤ
ਚੇਨਈ : ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਇਕ ਹੋਰ ਰੋਮਾਂਚਕ ਮੈਚ ਖੇਡਿਆ ਗਿਆ, ਜਿਸ ਨੂੰ ਪੰਜਾਬ ਨੇ ਆਖਰੀ ਗੇਂਦ 'ਤੇ 3 ਦੌੜਾਂ ਬਣਾ ਕੇ 4 ਵਿਕਟਾਂ ਨਾਲ ਜਿੱਤ ਲਿਆ। ਇਸ ਬੇਹੱਦ ਰੋਮਾਂਚਕ ਮੈਚ ਦੀ ਆਖਰੀ ਗੇਂਦ 'ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਸੁਪਰ ਓਵਰ 'ਚ ਚਲਾ ਜਾਵੇਗਾ ਪਰ ਜਿੱਤ ਆਖਰੀ ਗੇਂਦ 'ਤੇ ਮਿਲੀ।
ਚੇਨਈ ਦੀ ਟੀਮ 200 ਜਾਂ ਇਸ ਤੋਂ ਵੱਧ ਦੇ ਸਕੋਰ ਦਾ ਬਚਾਅ ਕਰਦੇ ਹੋਏ ਪਹਿਲੀ ਵਾਰ ਹਾਰੀ ਹੈ। ਚੇਨਈ 'ਤੇ ਪੰਜਾਬ ਦੀ ਇਹ 13ਵੀਂ ਜਿੱਤ ਹੈ, ਦੋਵਾਂ ਵਿਚਾਲੇ ਹੁਣ ਤੱਕ 28 ਮੈਚ ਹੋ ਚੁੱਕੇ ਹਨ। ਮੌਜੂਦਾ ਸੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੀ ਇਹ 5ਵੀਂ ਜਿੱਤ ਹੈ। ਟੀਮ 5ਵੇਂ ਨੰਬਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀਆਂ ਫਰਜ਼ੀ ਗਾਰੰਟੀਆਂ ਲਈ ਮਹਿਲਾ ਵੋਟਰ ਉਨ੍ਹਾਂ ਨੂੰ ਸਬਕ ਸਿਖਾਉਣਗੀਆਂ : ਰਾਜਾ ਵੜਿੰਗ
ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਪੰਜਾਬ ਨੂੰ ਜਿੱਤ ਲਈ 201 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ।