ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ

By : KOMALJEET

Published : May 1, 2023, 12:05 pm IST
Updated : May 1, 2023, 12:05 pm IST
SHARE ARTICLE
Delhi News
Delhi News

CCTV 'ਚ ਕੈਦ ਹੋਈ ਘਟਨਾ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ 

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਵਿਅਕਤੀ ਨੂੰ ਕਾਰ ਰਾਹੀਂ ਤਿੰਨ ਕਿਲੋਮੀਟਰ ਤੱਕ ਘਸੀਟਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਯਾਨੀ 30 ਅਪ੍ਰੈਲ ਦੀ ਰਾਤ ਨੂੰ ਆਸ਼ਰਮ ਚੌਕ 'ਤੇ ਇਕ ਕਾਰ ਚਾਲਕ ਇੰਨਾ ਗੁੱਸੇ 'ਚ ਆ ਗਿਆ ਕਿ ਉਹ ਪੀੜਤਾ ਨੂੰ ਤਿੰਨ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਜਦੋਂ ਕਿ ਬੋਨਟ 'ਤੇ ਖਤਰੇ 'ਚ ਲਟਕਿਆ ਵਿਅਕਤੀ ਕਾਰ ਨੂੰ ਰੋਕਣ ਲਈ ਵਾਰ-ਵਾਰ ਰੌਲਾ ਪਾਉਂਦਾ ਰਿਹਾ ਪਰ ਕਾਰ ਚਾਲਕ ਨੇ ਉਸ ਦੀ ਇਕ ਵੀ ਨਹੀਂ ਸੁਣੀ। ਕਾਰ ਚਾਲਕ ਇੱਕ ਵਿਅਕਤੀ ਨੂੰ ਬੋਨਟ 'ਤੇ ਉਦੋਂ ਤੱਕ ਘਸੀਟਦਾ ਰਿਹਾ ਜਦੋਂ ਤੱਕ ਦਿੱਲੀ ਪੁਲਿਸ ਨੇ ਕਾਰ ਦਾ ਪਿੱਛਾ ਕਰ ਕੇ ਉਸਨੂੰ ਰੋਕਣ ਲਈ ਮਜਬੂਰ ਨਹੀਂ ਕੀਤਾ। 

ਦਿੱਲੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਯਾਨੀ ਕਿ ਕਾਰ ਨੂੰ ਰੋਕਣ ਤੋਂ ਪਹਿਲਾਂ ਇੱਕ ਕਾਰ ਆਸ਼ਰਮ ਚੌਕ ਤੋਂ ਦਿੱਲੀ ਦੇ ਨਿਜ਼ਾਮੂਦੀਨ ਦਰਗਾਹ ਵੱਲ ਜਾ ਰਹੀ ਸੀ, ਜਿਸ ਵਿੱਚ ਇੱਕ ਵਿਅਕਤੀ ਗੱਡੀ ਦੇ ਬੋਨਟ ਨਾਲ ਚਿਪਕਿਆ ਹੋਇਆ ਸੀ। ਉਸ ਦੀ ਜਾਨ ਖਤਰੇ ਵਿੱਚ ਸੀ। ਜੇਕਰ ਉਹ ਗੱਡੀ ਦੇ ਹੇਠਾਂ ਆ ਜਾਂਦਾ ਤਾਂ ਉਸ ਦੀ ਮੌਤ ਹੋ ਸਕਦੀ ਸੀ। ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਵਾਪਰੀ। ਕਾਰ ਰਾਹੀਂ ਵਿਅਕਤੀ ਨੂੰ ਘਸੀਟਣ ਦਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ। 

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਗੱਡੀ ਬਿਹਾਰ ਦੀ ਲੋਕ ਜਨਸ਼ਕਤੀ ਪਾਰਟੀ ਦੇ ਸਾਂਸਦ ਚੰਦਨ ਸਿੰਘ ਦੀ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਸਾਂਸਦ ਗੱਡੀ ਵਿਚ ਮੌਜੂਦ ਨਹੀਂ ਸਨ। ਗੱਡੀ ਡਰਾਈਵਰ ਚਲਾ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਪੀੜਤ ਦਾ ਨਾਮ ਚੇਤਨ ਹੈ। ਘਟਨਾ ਤੋਂ ਬਾਅਦ ਚੇਤਨ ਨੇ ਦੋਸ਼ੀ ਡਰਾਈਵਰ 'ਤੇ nshe ਵਿਚ ਹੋਣ ਦਾ ਇਲਜ਼ਾਮ ਵੀ ਲਗਾਇਆ ਹੈ।

ਪੀੜਤ ਚੇਤਨ ਨੇ ਘਟਨਾ ਬਾਰੇ ਮੀਡੀਆ ਨਾਲ ਗਲਬਾਤ ਦੌਰਾਨ ਦੱਸਿਆ ਕਿ ਉਹ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਇੱਕ ਯਾਤਰੀ ਨੂੰ ਆਸ਼ਰਮ ਵਿੱਚ ਉਤਾਰ ਕੇ ਵਾਪਸ ਆ ਰਿਹਾ ਸੀ। ਚੇਤਨ ਦਾ ਦੋਸ਼ ਹੈ ਕਿ ਦੋਸ਼ੀ ਡਰਾਈਵਰ ਦੀ ਕਾਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਬਾਹਰ ਨਿਕਲ ਕੇ ਆਪਣੀ ਕਾਰ ਦੇ ਅੱਗੇ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਨੇ ਕਾਰ ਭਜਾਉਣੀ ਸ਼ੁਰੂ ਕਰ ਦਿੱਤੀ। ਉਸ ਦੀ ਇਸ ਹਰਕਤ ਕਾਰਨ ਮੈਂ ਬੋਨਟ 'ਤੇ ਲਟਕ ਲਿਆ। ਵਾਰ-ਵਾਰ ਕਾਰ ਰੋਕਣ ਲਈ ਕਹਿਣ ਦੇ ਬਾਵਜੂਦ ਉਹ ਮੈਨੂੰ ਆਸ਼ਰਮ ਚੌਕ ਤੋਂ ਨਿਜ਼ਾਮੂਦੀਨ ਤੱਕ ਬੋਨਟ 'ਤੇ ਘਸੀਟਦਾ ਰਿਹਾ। ਦੋਸ਼ੀ ਕਾਰ ਚਾਲਕ ਪੂਰੀ ਤਰ੍ਹਾਂ ਸ਼ਰਾਬੀ ਸੀ। ਆਪਣੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਮੈਂ ਇੱਕ ਪੀ.ਸੀ.ਆਰ ਨੂੰ ਖੜ੍ਹੀ ਦੇਖ ਕੇ ਬਚਣ ਦੀ ਗੁਹਾਰ ਲਗਾਈ। ਕਾਰ ਰੁਕਣ ਤੱਕ ਉਹ ਸਾਡਾ ਪਿੱਛਾ ਕਰਦੇ ਰਹੇ। 

ਇਸ ਦੇ ਉਲਟ ਦੋਸ਼ੀ ਕਾਰ ਚਾਲਕ ਰਾਮਚੰਦ ਕੁਮਾਰ ਨੇ ਪੀੜਤ ਦੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਕਤ ਕਾਰ ਚਾਲਕ ਦਾ ਕਹਿਣਾ ਹੈ ਕਿ ਉਸ ਦੀ ਕਾਰ ਨੇ ਚੇਤਨ ਦੀ ਗੱਡੀ ਨੂੰ ਨਹੀਂ ਛੂਹਿਆ। ਇਸ ਦੇ ਬਾਵਜੂਦ ਚੇਤਨ ਨੇ ਕਾਰ ਦੇ ਬੋਨਟ 'ਤੇ ਛਾਲ ਮਾਰ ਦਿੱਤੀ। ਮੈਂ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਪਰ ਉਸ ਨੇ ਇੱਕ ਨਾ ਸੁਣੀ। ਫਿਰ, ਮੈਂ ਆਪਣੀ ਕਾਰ ਰੋਕੀ ਅਤੇ ਉਸ ਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਸੀ।
 

Location: India, Delhi, New Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement