
ਪਟਿਆਲਾ ਵਿਖੇ ਹੋਈ ਗੜ੍ਹੇਮਾਰੀ
ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇਜ਼ ਹਨੇਰੀ ਤੋਂ ਬਾਅਦ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆਈਆ ਹਨ। ਮੋਹਾਲੀ ਜ਼ਿਲ੍ਹੇ ਵਿੱਚ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪੈਣ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਪਟਿਆਲਾ ਤੋਂ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਹੋਣ ਦੀ ਸੂਚਨਾ ਮਿਲੀ ਹੈ।
ਅੰਮ੍ਰਿਤਸਰ ਸ਼ਹਿਰ ਵਿੱਚ ਤੇਜ਼ ਹਨੇਰੀ ਦੇ ਕਾਰਨ ਕਈ ਦਰਖੱਤ ਅਤੇ ਖੰਭੇ ਟੁੱਟਣ ਬਾਰੇ ਪਤਾ ਲੱਗਿਆ ਹੈ। ਸ਼ਹਿਰ ਦੇ ਕਈ ਥਾਵਾਂ ਉੱਤੇ ਬਿਜਲੀ ਬੰਦ ਹੋਣ ਦੀ ਵੀ ਜਾਣਕਾਰੀ ਮਿਲੀ ਹੈ।