
ਸਰਕਾਰ ਇਨ੍ਹਾਂ 'ਤੇ ਸਪਰੇਅ ਕਰਨ ਲਈ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਲੈ ਸਕਦੀ ਹੈ ਮਦਦ
ਬਠਿੰਡਾ: ਰਾਜਸਥਾਨ ਦੇ ਕਈ ਸਰਹੱਦੀ ਇਲਾਕਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਣ ਕਰਕੇ ਪੰਜਾਬ ਦੀਆਂ ਖੇਤੀਬਾੜੀ ਨਾਲ ਸਬੰਧਤ ਏਜੰਸੀਆਂ ਅਲਰਟ ’ਤੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਤੋਂ ਆ ਰਹੇ ਇਨ੍ਹਾਂ ਟਿੱਡੀਆਂ ਦੇ ਝੁੰਡ ਨੂੰ ਰੋਕਣ ਲਈ ਬੀਐਸਐਫ਼ ਤੇ ਰਾਜਸਥਾਨ ਸਰਕਾਰ ਕਾਰਜ ਯੋਜਨਾ ਬਣਾਉਣ ’ਚ ਲੱਗੀ ਹੈ। ਜ਼ਿਕਰਯੋਗ ਹੈ ਕਿ ਅਜਿਹਾ 26 ਸਾਲਾਂ ਬਾਅਦ ਹੋਇਆ ਹੈ, ਜਦੋਂ ਇੰਨੀ ਭਾਰੀ ਗਿਣਤੀ ’ਚ ਟਿੱਡੀਆਂ ਦੇ ਝੁੰਡ ਭਾਰਤ ਵਾਲੇ ਪਾਸੇ ਆਏ ਹੋਣ।
Locust attack in Rajasthan
ਸਰਕਾਰ ਇਨ੍ਹਾਂ 'ਤੇ ਸਪਰੇਅ ਕਰਨ ਲਈ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਮਦਦ ਲੈ ਸਕਦੀ ਹੈ। ਸਥਿਤੀ ਨਾਲ ਨਜਿੱਠਣ ਲਈ ਰਾਜਸਥਾਨ ਨਾਲ ਲੱਗਦੀ 1070 ਕਿਲੋਮੀਟਰ ਕੌਮਾਂਤਰੀ ਸਰਹੱਦ ਦੇ ਪਿੰਡਾਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੈਸਲਮੇਰ-ਬਾੜਮੇਰ ਜ਼ਿਲ੍ਹਿਆਂ ’ਚ 26 ਸਾਲ ਪਹਿਲਾਂ 1993 ’ਚ ਸਤੰਬਰ ਤੇ ਅਕਤੂਬਰ ਦਰਮਿਆਨ ਪਾਕਿਸਤਾਨ ਤੋਂ ਆਏ ਟਿੱਡਿਆਂ ਨੇ ਦਹਿਸ਼ਤ ਮਚਾਈ ਸੀ। ਉਸ ਦੌਰਾਨ ਟਿੱਡੀ ਦਲ ਸਾਉਣੀ ਤੇ ਹਾੜ੍ਹੀ ਦੀ ਫ਼ਸਲ ਖਾ ਗਏ ਸਨ।
Locust attack in Rajasthan
ਉਸ ਸਮੇਂ ਹਵਾਈ ਫ਼ੌਜ ਦੀ ਮਦਦ ਨਾਲ ਜਹਾਜ਼ਾਂ ਤੋਂ ਸਪਰੇਅ ਕਰਵਾਈ ਗਈ ਸੀ। ਇਸ ਵਾਰ ਵੀ ਸੂਬਾ ਸਰਕਾਰ ਨੇ ਇਸ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿਤਾ ਹੈ।