
ਮਕੈਨੀਕਲ ਇੰਜੀਨਿਅਰਿੰਗ ਦੀ ਡਿਗਰੀ ਤੋਂ ਬਾਅਦ ਕਰਨ ਲੱਗਿਆ ਸੀ ਖੇਤੀਬਾੜੀ..
ਚੰਡੀਗੜ੍ਹ : ਪੰਜਾਬ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ ਪਰ ਇਨੀਂ ਦਿਨੀਂ ਇਥੋਂ ਦੇ ਕਿਸਾਨ ਖੇਤੀ ਤੋਂ ਦੂਰ ਹੁੰਦੇ ਜਾ ਰਹੇ ਨਜ਼ਰ ਆ ਰਹੇ ਹਨ। ਖੇਤੀ ਉਤਪਾਦਾਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦੇ ਸਿਰ ‘ਤੇ ਕਰਜ਼ੇ ਦਾ ਬੋਝ ਪੈ ਰਿਹਾ ਹੈ,
Amarjit Singh Dhillon
ਜਿਸ ਕਾਰਨ ਉਹ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ ‘ਚ ਕੁਝ ਕਿਸਾਨ ਅਜਿਹੇ ਵੀ ਹਨ, ਜੋ ਅਪਣੀ ਸੂਝ-ਬੂਝ ਅਤੇ ਮਿਹਨਤ ਸਦਕਾ ਖੇਤੀ ਕਰਕੇ ਮੁਨਾਫ਼ਾ ਕਮਾ ਰਹੇ ਹਨ ਅਤੇ ਦੇਸ਼ ਵਿਚ ਨਾਮਣਾ ਖੱਟ ਰਹੇ ਹਨ।
Amarjit Singh Dhillon
ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਚ ਰਹਿਣ ਵਾਲੇ ਕਿਸਾਨ ਅਮਰਜੀਤ ਸਿੰਘ ਝਿੱਲੋਂ ਨੇ 12 ਮਹੀਨਿਆਂ ਵਿਚ 12 ਏਕੜ ਦੀ ਜ਼ਮੀਨ ਵਿਚੋਂ 12 ਤਰ੍ਹਾਂ ਦੀਆਂ ਫ਼ਸਲਾਂ ਉਗਾ ਕੇ ਇਕ ਅਹਿਮ ਮਿਸਾਲ ਕਾਇਮ ਕੀਤੀ ਹੈ। ਦੱਸ ਦਈਏ ਕਿ ਕਿਸਾਨ ਅਮਰਜੀਤ ਨੇ ਸਾਲ 2000 ਵਿਚ ਅਪਣੀ ਮਕੈਨੀਕਲ ਇੰਜੀਨੀਅਰਿੰਗ ਪੂਰੀ ਕੀਤੀ ਸੀ,
Amarjit Singh Dhillon
ਜਿਸ ਤੋਂ ਬਾਅਦ ਉਹ ਨੌਕਰੀ ਕਰਨ ਲੱਗੇ ਪਿਆ ਪਰ ਕੁਝ ਸਮੇਂ ਬਾਅਦ ਉਸਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਫ਼ੈਸਲਾ ਲਿਆ। ਉਹ ਕਣਕ ਅਤੇ ਝੋਨੇ ਦੀ ਫ਼ਸਲ ‘ਤੇ ਨਿਰਭਰ ਹੀ ਨਹੀਂ ਰਿਹਾ ਸਗੋਂ ਉਸਨੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਨੂੰ ਮੁਨਾਫ਼ਾ ਹੋਣ ਲੱਗ ਪਿਆ। ਕਿਸਾਨ ਅਮਰਜੀਤ ਸਿੰਘ ਢਿੱਲੋਂ ਇਨੀਂ ਦਿਨੀਂ ਭਾਰਤ ਭਰ ਦੇ ਕਿਸਾਨਾਂ ਲਈ ਇਕ ਮਿਸਾਲ ਬਣ ਚੁੱਕਾ ਹੈ,
Amarjit Singh Dhillon
ਜਿਸ ਸਦਕਾ ਉਸ ਨੂੰ ਖੇਤੀਬਾੜੀ ਵਿਭਾਗ ਵੱਲੋਂ ਸੂਬਾ ਅਤੇ ਕਮੀਂ ਪੱਧਰ ‘ਤੇ ਕਈ ਸਨਮਾਨ ਮਿਲ ਚੁੱਕੇ ਹਨ। ਕਿਸਾਨ ਅਮਰਜੀਤ ਸਿੰਘ ਢਿੱਲੋਂ ਦੀ ਕਾਬਲੀਅਤ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਦਾ ਹੈ ਕਿ 2018 ਵਿਚ ਭਾਰਤ ਭਰ ਦੇ ਚੰਗੀ ਖੇਤੀ ਕਰਨ ਵਾਲੇ 25 ਕਿਸਾਨਾਂ ਵਿਚੋਂ ਜੋ 2 ਕਿਸਾਨ ਪੰਜਾਬ ਦੇ ਸਨ, ਉਨ੍ਹਾਂ ਵਿਚ ਇਕ ਨਾਮ ਅਮਰਜੀਤ ਸਿੰਘ ਢਿੱਲੋਂ ਦਾ ਸੀ।