
ਮਹਿਲਾ ਪੈਟਰੋਲ ਪੰਪ 'ਤੇ ਆਪਣੀ ਕਾਰ ਵਿੱਚ ਪੈਟਰੋਲ ਪਵਾਉਣ ਆਈ 'ਤੇ ਜਾਂਦੇ - ਜਾਂਦੇ ਉਹ ਪੰਪ ਦੀ ਮਸ਼ੀਨ ਵੀ ਨਾਲ ਹੀ ਖਿੱਚ ਲੈ ਗਈ।
ਜ਼ੀਰਕਪੁਰ : ਮਹਿਲਾ ਪੈਟਰੋਲ ਪੰਪ 'ਤੇ ਆਪਣੀ ਕਾਰ ਵਿੱਚ ਪੈਟਰੋਲ ਪਵਾਉਣ ਆਈ 'ਤੇ ਜਾਂਦੇ - ਜਾਂਦੇ ਉਹ ਪੰਪ ਦੀ ਮਸ਼ੀਨ ਵੀ ਨਾਲ ਹੀ ਖਿੱਚ ਲੈ ਗਈ। ਜਿਸਦੀ ਵਜ੍ਹਾ ਨਾਲ ਪੈਟਰੋਲ ਪੰਪ 'ਤੇ ਅੱਗ ਲੱਗ ਗਈ। ਇਹ ਘਟਨਾ ਜ਼ੀਰਕਪੁਰ-ਪਟਿਆਲਾ ਰੋਡ ਤੇ ਸਥਿਤ ਇਕ ਪੈਟਰੋਲ ਪੰਪ ਦੀ ਮਸ਼ੀਨ ਨੂੰ ਅੱਜ ਅੱਗ ਲੱਗ ਗਈ, ਜਿਸ 'ਤੇ ਪੰਪ ਮੁਲਾਜ਼ਮਾਂ ਨੇ ਸੂਝ-ਬੂਝ ਨਾਲ ਕਾਬੂ ਪਾ ਲਿਆ ਤੇ ਵੱਡਾ ਹਾਦਸਾ ਹੋਣੋ ਟਲ ਗਿਆ।
Zirakpur petrol pump
ਜਾਣਕਾਰੀ ਮੁਤਾਬਕ ਜ਼ੀਰਕਪੁਰ-ਪਟਿਆਲਾ ਰੋਡ 'ਤੇ ਸਥਿਤ ਪੈਟਰੋਲ ਪੰਪ ਸ਼ਿਵਾ ਐੱਚ. ਪੀ. ਸੈਂਟਰ 'ਤੇ ਅੱਜ ਸਿਲਵਰ ਰੰਗ ਦੀ ਆਲਟੋ ਗੱਡੀ 'ਚ ਸਵਾਰ ਹੋ ਕੇ ਦੋ ਔਰਤਾਂ ਆਈਆਂ। ਜਿਨ੍ਹਾਂ ਨੇ ਮੌਕੇ 'ਤੇ ਪੈਟਰੋਲ ਪੰਪ ਤੇ ਮੌਜੂਦ ਮਹਿਲਾ ਕਰਮਚਾਰੀ ਰਾਜਵੀਰ ਕੌਰ ਨੂੰ ਆਪਣਾ ਆਈ. ਸੀ. ਆਈ. ਸੀ. ਆਈ. ਬੈਂਕ ਦਾ ਸਵਾਈਪ ਕਾਰਡ ਦੇ ਕੇ 1000 ਰੁਪਏ ਦਾ ਪੈਟਰੋਲ ਭਰਨ ਲਈ ਕਿਹਾ। ਰਾਜਵੀਰ ਕੌਰ ਨੇ ਗੱਡੀ 'ਚ ਪੈਟਰੋਲ ਭਰਨ ਲਈ ਨੋਜ਼ਲ ਲਾ ਦਿੱਤੀ ਤੇ ਕਾਰਡ ਸਵਾਈਪ ਕਰ ਕੇ ਕਾਰ 'ਚ ਬੈਠੀ ਔਰਤ ਨੂੰ ਦੇ ਦਿੱਤਾ।
Petrol Pump
ਕਾਰ ਸਵਾਰ ਔਰਤ ਨੇ ਕਾਰਡ ਲੈਣ ਤੋਂ ਬਾਅਦ ਬਿਨ੍ਹਾਂ ਪਿੱਛੇ ਦੇਖੇ ਕਾਰ ਚਲਾ ਦਿੱਤੀ ਤੇ ਪੈਟਰੋਲ ਪੰਪ ਦੀ ਮਸ਼ੀਨ ਨੂੰ ਘਸੀਟਦੇ ਹੋਏ ਨਾਲ ਲੈ ਗਈ। ਇਸ ਦੌਰਾਨ ਮਸ਼ੀਨ 'ਚ ਲੱਗੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਣ 'ਤੇ ਹੇਠਾਂ ਡੁੱਲ੍ਹੇ ਪੈਟਰੋਲ ਨੂੰ ਅੱਗ ਲੱਗ ਗਈ ਤੇ ਵੇਖਦਿਆਂ ਹੀ ਵੇਖਦਿਆਂ ਪੈਟਰੋਲ ਪੰਪ 'ਤੇ ਭਾਜੜ ਪੈ ਗਈ। ਜਿਸ ਤੋਂ ਬਾਅਦ ਪੰਪ ਦੇ ਮੁਲਾਜ਼ਮਾਂ ਨੇ ਬੜੀ ਸੂਝ-ਬੂਝ ਨਾਲ ਅੱਗ 'ਤੇ ਕਾਬੂ ਪਾਇਆ। ਪੰਪ ਦੇ ਪਾਰਟਨਰ ਪੁਨੀਤ ਭਾਰਦਵਾਜ ਨੇ ਇਸ ਸਬੰਧੀ ਸ਼ਿਕਾਇਤ ਜ਼ੀਰਕਪੁਰ ਪੁਲਿਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।