
ਆਈਸੀਸੀ ਵਿਸ਼ਵ ਕੱਪ ਦੇ ਦੋ ਛੁਪਾ ਰੁਸਤਮ ਟੀਮਾਂ-ਪਾਕਿਸਤਾਨ ਤੇ ਵੈਸਟਇੰਡੀਜ਼ ਸ਼ੁੱਕਰਵਾਰ ਨੂੰ ਟਰੇਂਟ ਬ੍ਰਿਜ਼ ਮੈਦਾਨ...
ਨਵੀਂ ਦਿੱਲੀ: ਆਈਸੀਸੀ ਵਿਸ਼ਵ ਕੱਪ ਦੇ ਦੋ ਛੁਪਾ ਰੁਸਤਮ ਟੀਮਾਂ-ਪਾਕਿਸਤਾਨ ਤੇ ਵੈਸਟਇੰਡੀਜ਼ ਸ਼ੁੱਕਰਵਾਰ ਨੂੰ ਟਰੇਂਟ ਬ੍ਰਿਜ਼ ਮੈਦਾਨ ਤੋਂ ਅਪਣੇ ਅਭਿਆਨ ਦੀ ਸ਼ੁਰੂਆਤ ਕਰਾਉਣਗੀਆਂ। ਦੋਨੋਂ ਟੀਮਾਂ ਕਾਗਜਾਂ ‘ਤੇ ਕਿਵੇਂ ਦੀ ਵੀ ਹੋਣ, ਸਾਰੇ ਜਾਣਦੇ ਹਨ ਕਿ ਅਪਣੇ ਦਿਨ ਇਹ ਦੋਨਾਂ ਟੀਮਾਂ ਕਿਸੇ ਨੂੰ ਵੀ ਹਰਾਉਣ ਦਾ ਦਮ ਰੱਖਦੀਆਂ ਹਨ। ਇਸ ਮੈਚ ਵਿਚ ਵੈਸਟਇੰਡੀਜ਼ ਦੇ ਦਿੱਗਜ਼ ਬੱਲੇਬਾਜ਼ ਕ੍ਰਿਸ ਗੇਲ ਤੇ ਆਂਦਰੇ ਰਸੇਲ ਕੁਝ ਰਿਕਾਰਡਜ਼ ਬਣਾ ਸਕਦੇ ਹਨ।
Chris Gayle
ਕ੍ਰਿਸ ਗੇਲ: ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਜੇਕਰ ਇਸ ਮੈਚ ਵਿਚ 56 ਦੋੜਾਂ ਬਣਾ ਲੈਂਦੇ ਹਨ ਤਾਂ ਉਹ ਵਿਸ਼ਵ ਕੱਪ ਵਿਚ 1000 ਦੌੜਾਂ ਬਣਾਉਣ ਵਾਲੇ ਵੈਸਟਇੰਡੀਜ਼ ਦੇ ਤੀਜੇ ਕ੍ਰਿਕਟਰ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਬਰਾਇਨ ਲਾਰਾ (1225 ਦੌੜਾਂ) ਤੇ ਵਿਵਿਅਨ ਰਿਚਰਡਸ (1013 ਦੌੜਾਂ) ਹੀ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਲਈ ਇਹ ਕਾਰਨਾਮੇ ਕਰ ਸਕੇ ਹਨ।
ਦੂਜੇ ਪਾਸੇ ਕ੍ਰਿਸ ਗੇਲ 8 ਦੌੜਾਂ ਬਣਾਉਂਦੇ ਹੀ ਇੰਟਰਨੈਸ਼ਨਲ ਕ੍ਰਿਕਟ ‘ਚ ਅਪਣੇ 19000 ਦੌੜਾਂ ਪੂਰੀਆਂ ਕਰ ਲੈਣਗੇ। ਗੇਲ ਨੂੰ ਵੈਸਟਇੰਡੀਜ਼ ਲਈ 19000 ਇੰਟਰਨੈਸ਼ਨਲ ਦੌੜਾਂ ਪੂਰੀਆਂ ਕਰਨ ਲਈ ਮਹਿਜ਼ 63 ਦੌੜਾਂ ਦੀ ਦਰਕਾਰ ਹੈ। ਉਨ੍ਹਾਂ ਨੇ ਅਪਣੇ ਕਰਿਅਰ ਵਿਚ 55 ਦੌੜਾਂ ਆਈਸੀਸੀ ਵਿਸ਼ਵ ਇਲੈਵਨ ਲਈ ਖੇਡਦੇ ਹੋਏ ਬਣਾਏ ਸਨ।
Andre Russel
ਆਂਦਰੇ ਰਸੇਲ:ਆਂਦਰੇ ਰਸੇਲ ਵਨ-ਡੇ ਕ੍ਰਿਕਟ ਵਿਚ 1000 ਦੌੜਾਂ ਪੂਰੀਆਂ ਕਰਨ ਤੋਂ ਮਹਿਜ਼ 2 ਦੌੜਾਂ ਦੂਰ ਹਨ। ਜੇਕਰ ਉਹ ਇਹ ਦੌੜਾਂ ਬਣਾ ਲੈਂਦੇ ਹਨ ਤਾਂ ਵੈਸਟਇੰਡੀਜ਼ ਲਈ ਵਨ-ਡੇ ਵਿਚ 1000 ਦੌੜਾਂ ਤੇ 50 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 11ਵੇਂ ਖਿਡਾਰੀ ਬਣ ਜਾਣਗੇ।