
ਸਿਖਰ ਸੰਮੇਲਨ 'ਚ ਗਲਤੀ ਕਰਨ ਦੇ ਦੋਸ਼ 'ਚ ਮਹਿਲਾ ਟਰਾਂਸਲੇਰਟਰ ਨੂੰ ਭੇਜਿਆ ਜੇਲ
ਸਿਓਲ : ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੂਜਾ ਸਿਖਰ ਸੰਮੇਲਨ ਅਸਫ਼ਲ ਰਹਿਣ ਦੇ ਬਾਅਦ ਉਤਰ ਕੋਰੀਆ ਨੇ ਅਪਣੇ ਖਾਸ ਦੂਤ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਦਖਣੀ ਕੋਰਿਆ ਦੀ ਅਖਬਾਰ 'ਦ ਚੋਸੁਨ ਇਲਬ' ਦੀ ਸ਼ੁਕਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਅਮਰੀਕਾ ਤੋਂ ਪਰਤੇ ਅਪਣੇ 'ਚੋਟੀ ਦੇ ਨੇਤਾ' ਦੇ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ 'ਚ ਕਿਮ ਹਯੋਕ ਚੋਲ ਨੂੰ ਗੋਲੀਆਂ ਨਾਲ ਮਰਵਾ ਦਿਤਾ ਗਿਆ। ਚੋਲ ਨੇ ਹਨੋਈ ਬੈਠਕ ਦਾ ਜ਼ਮੀਨੀ ਕੰਮ ਦੇਖਿਆ ਸੀ ਅਤੇ ਕਿਮ ਦੀ ਨਿੱਜੀ ਟ੍ਰੇਨ ਵਿਚ ਉਨ੍ਹਾਂ ਦੇ ਨਾਲ ਵੀ ਰਹੇ ਸਨ।
North Korea Executes Five Officials After Failed U.S. Summit: Report
ਅਖਬਾਰ ਨੇ ਅਣਜਾਣ ਸੂਤਰਾਂ ਦੇ ਹਵਾਲੇ ਨਾਲ ਲਿਖਿਆ, 'ਜਾਂਚ ਦੇ ਬਾਅਦ ਮਾਰਚ ਵਿਚ ਕਿਮ ਹਯੋਕ ਚੋਲ ਨੂੰ ਵਿਦੇਸ਼ ਮੰਤਰਾਲੇ ਦੇ 4 ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਰਿਮ ਹਵਾਈ ਅੱਡੇ 'ਤੇ ਗੋਲੀਆਂ ਨਾਲ ਮਰਵਾ ਦਿਤਾ ਗਿਆ।' ਖਬਰ ਵਿਚ ਹੋਰ ਅਧਿਕਾਰੀਆਂ ਦੇ ਨਾਮ ਨਹੀਂ ਦਿਤੇ ਗਏ ਹਨ। ਕਿਮ ਹਯੋਕ ਚੋਲ ਫ਼ਰਵਰੀ 'ਚ ਆਯੋਜਿਤ ਹਨੋਈ ਸਿਖਰ ਸੰਮੇਲਨ 'ਚ ਅਮਰੀਕਾ ਦੇ ਖਾਸ ਪ੍ਰਤੀਨਿਧੀ ਸਟੀਫ਼ਨ ਬੀਗਨ ਦੇ ਉਤਰ ਕੋਰੀਆਈ ਬਰਾਬਰ ਸਨ। ਹਾਲਾਂਕਿ ਉਤਰ ਕੋਰੀਆਈ ਸਬੰਧਾਂ ਦੇ ਮਾਮਲਿਆਂ ਨੂੰ ਦੇਖਣ ਵਾਲੇ ਦਖਣੀ ਕੋਰੀਆਈ ਦੇ ਏਕੀਕਰਣ ਮੰਤਰਾਲੇ ਨੇ ਇਸ ਸੰਬੰਧ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ।
Kim Jong Un
ਅਖਬਾਰ ਨੇ ਇਹ ਵੀ ਕਿਹਾ ਕਿ ਕਿਮ ਜੋਂਗ ਉਨ੍ਹਾਂ ਦੀ ਦੁਭਾਸ਼ੀਆ (ਇੰਟਰਪਰੀਟਰ) ਰਹੀ ਸ਼ਿਨ ਹਵੋ ਯੋਂਗ ਨੂੰ ਸਿਖਰ ਸੰਮੇਲਨ 'ਚ ਗਲਤੀ ਕਰਨ ਦੇ ਦੋਸ਼ 'ਚ ਜੇਲ ਭੇਜ ਦਿਤਾ ਗਿਆ ਹੈ। ਹੋਰ ਰਾਜਨੀਤਕ ਸੂਤਰਾਂ ਦੇ ਹਵਾਲੇ ਨਾਲ 'ਚੋਸੁਨ' ਦੀ ਖਬਰ ਅਨੁਸਾਰ ਜਦੋਂ ਟਰੰਪ 'ਕੋਈ ਸਮਝੌਤਾ ਨਹੀ' ਕਹਿ ਕੇ ਬੈਠਕ ਤੋਂ ਬਾਹਰ ਜਾਣ ਲੱਗੇ, ਤਾਂ ਉਹ (ਮਹਿਲਾ ਟਰਾਂਸਲੇਟਰ) ਕਿਮ ਦੇ ਨਵੇਂ ਪ੍ਰਸਤਾਵ ਨੂੰ ਟਰਾਂਸਲੇਟ (ਅਨੁਵਾਦ) ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਣ 'ਚ ਨਾਕਾਮਯਾਬ ਰਹੀਂ ਸੀ।
North Korea Executes Five Officials After Failed U.S. Summit: Report
ਉੱਤਰ ਕੋਰਿਆ ਨੂੰ ਪਾਬੰਦੀਆਂ 'ਚ ਰਾਹਤ ਦੇ ਬਦਲੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਨਾਲ ਸਬੰਧਤ ਸਮਝੌਤੇ 'ਤੇ ਪਹੁੰਚਣ ਤੋਂ ਨਾਕਾਮ ਰਹਿਣ ਤੋਂ ਬਾਅਦ ਕਿਮ ਜੋਂਗ ਉਨ ਅਤੇ ਟਰੰਪ ਵਿਯਤਨਾਮ ਦੀ ਰਾਜਧਾਨੀ 'ਚੋਂ ਬਿਨਾਂ ਕਿਸੇ ਸਮਝੌਤੇ ਦੇ ਵਾਪਸ ਪਰਤ ਆਏ ਸਨ। ਉੱਤਰ ਕੋਰੀਆ ਨੇ ਇਸ ਤੋਂ ਬਾਅਦ ਦਬਾਅ ਵਧਾ ਦਿਤਾ ਹੈ ਅਤੇ ਮਈ 'ਚ ਉਸਨੇ 2 ਘੱਟ ਦੂਰੀ ਵਾਲੀਆਂ ਮਿਸਾਇਲਾਂ ਦਾ ਵੀ ਪ੍ਰੋਜੈਕਸ਼ਨ ਕੀਤਾ। ਅਖਬਾਰ ਦੇ ਮੁਤਾਬਕ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਪਰਮਾਣੂ ਸੰਮੇਲਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਓ ਦੇ ਬਰਾਬਰ ਰਹੇ ਕਿਮ ਯੋਂਗ ਚੋਲ ਨੂੰ ਵੀ ਲੇਬਰ ਕੈਂਪ ਭੇਜ ਦਿਤਾ ਗਿਆ ਹੈ।