
ਉਪ ਕਪਤਾਨ ਪੁਲਿਸ ਹੈੱਡਕੁਆਟਰ ਫ਼ਿਰੋਜ਼ਪੁਰ ਕਰਨਸ਼ੇਰ ਸਿੰਘ ਦੇ ਰੀਡਰ ਬਲਵਿੰਦਰ ਸਿੰਘ ਸਹਾਇਕ ਥਾਣੇਦਾਰ ਦੀ ਬੀਤੀ ਰਾਤ ਦਰਦਨਾਕ ਸੜਕ ਹਾਦਸੇ 'ਚ ਦੁਖ਼ਦਾਈ ਮੌਤ ਹੋ ਗਈ
ਫ਼ਿਰੋਜ਼ਪੁਰ, 31 ਮਈ (ਜਗਵੰਤ ਸਿੰਘ ਮੱਲ੍ਹੀ): ਉਪ ਕਪਤਾਨ ਪੁਲਿਸ ਹੈੱਡਕੁਆਟਰ ਫ਼ਿਰੋਜ਼ਪੁਰ ਕਰਨਸ਼ੇਰ ਸਿੰਘ ਦੇ ਰੀਡਰ ਬਲਵਿੰਦਰ ਸਿੰਘ ਸਹਾਇਕ ਥਾਣੇਦਾਰ ਦੀ ਬੀਤੀ ਰਾਤ ਦਰਦਨਾਕ ਸੜਕ ਹਾਦਸੇ 'ਚ ਦੁਖ਼ਦਾਈ ਮੌਤ ਹੋ ਗਈ। ਸ਼ਹਿਰ ਦੇ ਗੁਰਦੁਆਰਾ ਸਾਹਿਬ ਸਾਰਗੜ੍ਹੀ ਨੇੜੇ ਹੋਏ ਹਾਦਸੇ 'ਚ ਬਲਵਿੰਦਰ ਸਿੰਘ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਵਿਭਾਗੀ ਸੂਤਰਾਂ ਨੇ ਦਸਿਆ ਕਿ ਬਲਵਿੰਦਰ ਸਿੰਘ ਦੇ ਮਾਤਾ, ਪਿਤਾ ਤੋਂ ਇਲਾਵਾ ਛੋਟੇ ਭਰਾ ਦੀ ਵੀ ਮੌਤ ਹੋਣ ਕਰ ਕੇ ਘਰ ਦਾ ਸਾਰਾ ਦਾਰੋ-ਮਦਾਰ ਬਲਵਿੰਦਰ ਸਿੰਘ ਦੇ ਸਿਰ 'ਤੇ ਹੀ ਸੀ।
File photo
ਬਹੁਤ ਹੀ ਮਿਲਣਸਾਰ ਅਤੇ ਸਾਊ ਸੁਭਾਅ ਦੇ ਬਲਵਿੰਦਰ ਦੇ ਬੇਵਕਤ ਤੁਰ ਜਾਣ ਕਾਰਨ ਮਹਿਕਮੇ 'ਚ ਗਮ ਦੀ ਲਹਿਰ ਛਾ ਗਈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।