ਭਾਰਤ ਸਰਕਾਰ ਨੇ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ
Published : Jun 1, 2022, 6:49 am IST
Updated : Jun 1, 2022, 6:49 am IST
SHARE ARTICLE
image
image

ਭਾਰਤ ਸਰਕਾਰ ਨੇ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ

ਅੰਮਿ੍ਤਸਰ, 31 ਮਈ (ਪਰਮਿੰਦਰ):  ਜੂਨ 1984 ਸਿੱਖ ਮਾਨਸਿਕਤਾ ਤੇ ਇਕ ਅਜਿਹਾ ਜਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ ਤੇ ਇਸ ਦੀ ਪੀੜ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ | ਜੂਨ 1984 ਵਿਚ ਭਾਰਤ ਸਰਕਾਰ ਨੇ ਇਕ ਸਾਜ਼ਸ਼ ਤਹਿਤ ਸਿੱਖਾਂ ਨੂੰ  ਸਬਕ ਸਿਖਾਉਣ ਲਈ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ | ਇਸ ਹਮਲੇ ਦੀ ਤਿਆਰੀ ਬੜੀ ਦੇਰ ਪਹਿਲਾਂ ਤੋ ਸ਼ੁਰੂ ਹੋ ਚੁੱਕੀ ਸੀ |
28 ਮਈ 1984 ਨੂੰ  ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਫ਼ੌਜ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿਤੇ | ਸ਼ਹਿਰਾਂ ਵਿਚ ਫ਼ੌਜ ਹਰਲ ਹਰਲ ਕਰਦੀ ਫਿਰ ਰਹੀ ਸੀ | ਅਿੰਮ੍ਰਤਸਰ ਵਿਚ ਫ਼ੌਜ ਸ਼ਹਿਰ ਤੋਂ ਹਟਵੀ ਮਿਲਟਰੀ ਕੈਂਪਾਂ ਵਿਚ ਸੀ, ਪਰ ਸ਼ਹਿਰ ਦੇ ਨਾਲ ਲਗਦੇ ਛੋਟੇ ਕਸਬਿਆਂ ਖ਼ਾਸ ਕਰ ਸੁਲਤਾਨਵਿੰਡ ਪਿੰਡ, ਚਾਟੀਵਿੰਡ, ਗੁਮਟਾਲਾ ਆਦਿ ਇਲਾਕਿਆਂ ਦੀਆਂ ਕਚੀਆਂ ਫਿਰਨੀਆਂ ਤੇ ਫ਼ੌਜੀ ਗੱਡੀਆਂ ਸ਼ੂਕਦੀਆਂ ਧੂੜਾਂ ਪਟ ਰਹੀਆਂ ਸਨ | ਪਿੰਡਾਂ, ਕਸਬਿਆਂ ਵਿਚ ਅੰਮਿ੍ਤਧਾਰੀ ਸਿੰਘਾਂ ਨੂੰ  ਫ਼ੌਜੀ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ |
ਪੰਜਾਬੀ ਸਭਿਆਚਾਰ ਤੋਂ ਅਨਜਾਣ ਇਹ ਫ਼ੌਜੀ ਸ਼ੱਕ ਪੈਣ 'ਤੇ ਇਕ ਹੀ ਸਵਾਲ ਪੁਛਦੇ ''ਭਿੰਡਰੀ ਵਾਲੇ ਦਾ ਰਸ ਪੀਆ?'' ਭਾਵ ਸੰਤ ਭਿੰਡਰਾਂਵਾਲਿਆਂ ਤੋਂ ਅੰਮਿ੍ਤ ਛਕਿਆ? ਚਾਰੋਂ ਪਾਸੇ ਫੈਲੀ ਚੁੱਪ ਕਿਸੇ ਸੰਭਾਵੀ ਖ਼ਤਰੇ ਦਾ ਸੰਕੇਤ ਕਰ ਰਹੀ ਸੀ | ਸ਼ਹਿਰ ਤੋਂ ਬਾਹਰ ਬੈਠੀ ਫ਼ੌਜ ਦੀ ਨਕਲੋ ਹਰਕਤ ਵੇਖ ਕੇ ਇਹੋ ਲਗਦਾ ਸੀ, ਜਿਵੇਂ ਫ਼ੌਜ ਕੱੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ | ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸ੍ਰ. ਗੁਰਦੇਵ ਸਿੰਘ ਨੇ ਫ਼ੌਜ ਦੇ ਸ੍ਰੀ ਦਰਬਾਰ ਸਾਹਿਬ ਦੇ ਦਾਖ਼ਲੇ ਦੇ ਸਰਕਾਰੀ
 ਫ਼ੁਰਮਾਨ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿਤਾ ਜਿਸ ਕਾਰਨ ਉਨ੍ਹਾਂ ਨੂੰ  ਜਬਰੀ ਲੰਮੀ ਛੁੱਟੀ 'ਤੇ ਭੇਜ ਦਿਤਾ ਗਿਆ | ਉਸ ਵੇਲੇ ਦੇ ਗਵਰਨਰ ਬੀ.ਡੀ. ਪਾਂਡੇ  ਨੇ ਤੁਰਤ ਰਮੇਸ਼ਇੰਦਰ ਸਿੰਘ ਨੂੰ  ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿਤਾ | ਜਿਨ੍ਹਾਂ ਫ਼ੌਜ ਦਾਖ਼ਲੇ ਦੇ ਸਰਕਾਰੀ ਫ਼ਰਮਾਨ ਤੇ ਬਿਨਾ ਕਿਸੇ ਹਿਲ ਹੁਜਤ ਦੇ ਦਸਤਖਤ ਕਰ ਦਿਤੇ | ਰਾਮੇਸ਼ ਇੰਦਰ ਸਿੰਘ ਦੇ ਦਸਤਖ਼ਤਾਂ ਤੋ ਬਾਅਦ ਭਾਰਤੀ ਫੌਜ਼ ਦਾ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਦਾਖ਼ਲ ਹੋਣ ਦਾ ਰਾਹ ਪੱਧਰਾ ਹੋ ਗਿਆ | ਭਾਰਤ ਸਰਕਾਰ ਨੇ ਫ਼ੋਜੀ ਹਮਲੇ ਦੀਆਂ ਤਿਆਰੀਆਂ ਨੂੰ  ਆਖ਼ਰੀ ਛੋਹਾਂ ਦੇਣੀ ਸ਼ੁਰੂ ਕਰ ਦਿੱਤੀਆਂ | ਭਾਰਤੀ ਫ਼ੋਜ ਦੇ ਮੁਖੀ ਜਰਨਲ ਅਰੁਣ ਸ੍ਰੀਧਰ ਵੈਦਿਆ ਵਲੋ ਪੱਛਮੀ ਕਮਾਂਡ ਦੇ ਲੈਫਟੀਨੈਂਟ ਜਰਨਲ ਕੇ ਸੁੰਦਰਜੀ ਨੂੰ  ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ | ਰਣਜੀਤ ਸਿੰਘ ਦਿਆਲ ਨੂੰ  ਗਵਰਨਰ ਪੰਜਾਬ ਦਾ ਸੁਰਖਿਆ ਸਲਾਹਕਾਰ ਨਾਮਜਦ ਕਰ ਦਿੱਤਾ ਗਿਆ | ਜਰਨਲ ਕੁਲਦੀਪ ਸਿੰਘ ਬਰਾੜ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀ ਅਗਵਾਈ ਲਈ ਅਮਿ੍ਤਸਰ ਆਣ ਪੁੱਜਾ  | ਸੀ ਆਰ ਪੀ ਨੇ ਫ਼ੋਜੀ ਕਾਰਵਾਈ ਲਈ ਪਹਿਲਾਂ ਤੋ ਤਿਆਰੀ ਕੀਤੀ ਹੋਈ ਸੀ | ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੋਰਚਾਬੰਦੀ ਕੀਤੀ ਜਾ ਚੁੱਕੀ ਸੀ |
      1 ਜੂਨ 1984 ਨੂੰ  ਦੁਪਹਿਰ 12.30 ਤੇ ਸੀ.ਆਰ.ਪੀ ਨੇ ਬਿਨਾ ਕਿਸੇ ਭੜਕਾਹਟ ਦੇ ਸ੍ਰੀ ਦਰਬਾਰ ਸਾਹਿਬ ਵਲ ਗੋਲੀ ਚਲਾਉਣੀ ਸ਼ੁਰੂ ਕਰ ਦਿਤੀ | ਮਸਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀਂ ਸੀ | ਸ੍ਰੀ ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਮੋਚੀ ਬਜ਼ਾਰ ਵਿਚ ਇਕ ਦੀਵਾਰ ਦੀ ਉਸਾਰੀ ਨੂੰ  ਲੈ ਕੇ ਸੀ.ਆਰ.ਪੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱੁਝ ਅਧਿਕਾਰੀਆਂ ਵਿਚਕਾਰ ਤਕਰਾਰ ਹੋ ਗਈ | ਸੀ.ਆਰ.ਪੀ ਨੇ ਗੋਲੀ ਚਲਾ ਦਿਤੀ | ਜਵਾਬ ਵਿਚ ਗੋਲੀ ਦਾ ਜਵਾਬ ਮਿਲਿਆ | ਇਹ ਗੋਲੀਬਾਰੀ ਦੇਰ ਸ਼ਾਮ ਤਕ ਜਾਰੀ ਰਹੀ | ਇਸ ਗੋਲਾਬਾਰੀ ਦੌਰਾਨ ਗੁਰਦੁਆਰਾ ਬਾਬਾ ਅਟੱਲ ਰਾਏ ਤੇ ਮੋਰਚਾ ਮਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਕੀਤਾ ਗਿਆ | ਸ਼ਹਿਰ ਵਿਚ ਕਰਫ਼ਿਊ ਲੱਗ ਚੁਕਾ ਸੀ | ਪੂਰਾ ਸ਼ਹਿਰ ਸਹਮਿਆ ਹੋਇਆ ਸੀ | ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਇਤਿਹਾਸਕ ਬੇਰੀਆਂ ਲਾਚੀ ਬੇਰ, ਬੇਰ ਬਾਬਾ ਬੁੱਢਾ ਸਾਹਿਬ ਅਤੇ ਦੁਖ ਭੰਜਨੀ ਬੇਰ ਤੇ ਬੈਠੀਆਂ ਚਿੜੀਆਂ ਵੀ ਚਹਿਕਣਾ ਭੁਲ ਗਈਆਂ ਸਨ |  ਭਾਰਤ ਸਰਕਾਰ ਇਹ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤਕ ਨਾ ਪੁੱਜੇ ਇਸ ਲਈ ਅੰਮਿ੍ਤਸਰ  ਵਿਚ ਤੈਨਾਤ ਵਿਦੇਸ਼ੀ ਪੱਤਰਕਾਰਾਂ ਨੂੰ  ਪੰਜਾਬ ਵਿਚੋਂ ਬਾਹਰ ਚਲੇ ਜਾਣ ਦੇ ਫ਼ੁਰਾਮਨ ਜਾਰੀ ਕਰ ਦਿਤੇ | ਵਿਦੇਸ਼ੀ ਅਖ਼ਬਾਰਾਂ ਤੇ ਰੇਡੀਉ ਚੈਨਲਾਂ ਦੇ 35 ਦੇ ਕਰੀਬ ਪੱਤਰਕਾਰਾਂ ਨੂੰ  ਇਸ ਕਾਰਨ ਅੰਮਿ੍ਤਸਰ ਛੱਡਣਾ ਪੈ ਗਿਆ |  ਇਸ ਅਸਾਂਵੀ ਜੰਗ ਦਾ ਇਕ ਪਹਿਲੂ  ਇਹ ਵੀ ਸੀ ਕਿ ਜੂਨ 1984 ਵਿਚ ਅੰਮਿ੍ਤਸਰ ਵਿਚ 4 ਬਰਾੜ ਸਨ | ਸੰਤ ਜਰਨੈਲ ਸਿੰਘ ਖ਼ਾਲਸਾ ਵੀ ਬਰਾੜ ਜਾਤੀ ਨਾਲ ਸਬੰਧ ਰਖਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਵੀ ਬਰਾੜ, ਅੰਮਿ੍ਤਸਰ ਵਿਚ ਫੌਜ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਵੀ ਬਰਾੜ ਸਨ |    

 

SHARE ARTICLE

ਏਜੰਸੀ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement