Court News: ਫ਼ਰਜ਼ੀ ਆਈ.ਪੀ.ਐਸ. ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ. ਕਰੇਗੀ, ਮੁਹਈਆ ਕਰਵਾਏ ਸੀ ਸੁਰੱਖਿਆ ਕਰਮਚਾਰੀ
Published : Jun 1, 2024, 6:48 am IST
Updated : Jun 1, 2024, 6:48 am IST
SHARE ARTICLE
CBI will now investigate the fake IPS case
CBI will now investigate the fake IPS case

ਸੀਨੀਅਰ ਅਧਿਕਾਰੀ ਦੀ ਨਿਗਰਾਨੀ ’ਚ ਹੋਵੇ ਜਾਂਚ

Court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਫਰਜ਼ੀ ਆਈ.ਪੀ.ਐਸ. ਅਧਿਕਾਰੀ ਬਣ ਕੇ ਲੋਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ’ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰੇਗੀ। ਇਸ ਮਾਮਲੇ ’ਚ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਨਾਮਜ਼ਦ ਹਨ, ਜਿਨ੍ਹਾਂ ’ਤੇ  ਆਰੋਪ ਹੈ ਕਿ ਉਨ੍ਹਾਂ ਨੇ ਆਰੋਪੀ ਵਿਨੈ ਅਗਰਵਾਲ ਨਾਮ ਦੇ ਵਿਅਕਤੀ ਨੂੰ ਸੁਰੱਖਿਆ ਕਰਮਚਾਰੀ ਮੁਹਈਆ ਕਰਵਾਏ ਸੀ।

ਇਸ ਤੋਂ ਇਲਾਵਾ ਐਸਕਾਰਟ ਵਾਹਨ ਵੀ ਮੁਹਈਆ ਕਰਵਾਏ ਗਏ ਸਨ। ਵਿਨੈ ਅਗਰਵਾਲ ਖੁਦ ਨੂੰ ਆਈ.ਜੀ. ਦੱਸਦਾ ਸੀ। ਜਸਟਿਸ ਮੰਜਰੀ ਨਹਿਰੂ ਕੌਲ ਨੇ ਅਪਣੇ ਹੁਕਮਾਂ ’ਚ ਕਿਹਾ ਕਿ ਹਰਿਆਣਾ ਪੁਲਿਸ ਦੇ ਅਧਿਕਾਰੀ ਨਾ ਤਾਂ ਅਪਣੀ ਡਿਊਟੀ ’ਤੇ ਸਨ ਅਤੇ ਨਾ ਹੀ ਛੁੱਟੀ ’ਤੇ ਸਨ। ਇਸ ਦੇ ਬਾਵਜੂਦ ਵਿਨੈ ਅਗਰਵਾਲ ਨਾਲ ਹਿਮਾਚਲ ’ਚ ਮੌਜੂਦ ਸਨ। ਇਹ ਬਹੁਤ ਗੰਭੀਰ ਮਾਮਲਾ ਹੈ। ਪੰਚਕੂਲਾ ਦੇ ਸੈਕਟਰ-20 ਦੇ ਵਸਨੀਕ ਸਿੰਬਾਇਓਸਿਸ ਗਰੁੱਪ ਦੇ ਡਾਇਰੈਕਟਰ ਜਗਬੀਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਉਨ੍ਹਾਂ ਦਾ ਆਰੋਪ ਹੈ ਕਿ ਵਿਨੈ ਅਗਰਵਾਲ, ਹਿਮਾਚਲ ਪ੍ਰਦੇਸ਼ ਦੇ ਡਰੱਗ ਅਫ਼ਸਰ ਨਿਸ਼ਾਂਤ ਸਰੀਨ, ਕੋਮਲ ਖੰਨਾ ਅਤੇ ਹੋਰਾਂ ਨੇ 7 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਫ਼ਰਜ਼ੀ ਆਈ.ਪੀ.ਐਸ. ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ. ਕਰੇਗੀ, ਮੁਹਈਆ ਕਰਵਾਏ ਸੀ ਸੁਰੱਖਿਆ ਕਰਮਚਾਰੀ

ਹਾਈ ਕੋਰਟ ਨੇ ਫਰਜ਼ੀ ਆਈ.ਪੀ.ਐਸ. ਅਧਿਕਾਰੀ ਬਣ ਕੇ ਲੋਕਾਂ ਤੋਂ ਜਬਰੀ ਵਸੂਲੀ ਕਰਨ ਦੇ ਮਾਮਲੇ ’ਚ ਸੀ.ਬੀ.ਆਈ.  ਡਾਇਰੈਕਟਰ ਨੂੰ ਕਿਹਾ ਗਿਆ ਹੈ ਕਿ ਜਾਂਚ ਲਈ ਸੀਨੀਅਰ ਅਧਿਕਾਰੀ ਦੀ ਨਿਗਰਾਨੀ ’ਚ ਇਕ  ਐਸਆਈ.ਟੀ.  ਦਾ ਗਠਨ ਕੀਤਾ ਜਾਵੇ। ਇਸ ਮਾਮਲੇ ’ਚ ਸੀ.ਬੀ.ਆਈ.  ਨਾ ਸਿਰਫ਼ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛ-ਪੜਤਾਲ  ਕਰੇਗੀ ਸਗੋਂ ਜਾਂਚ ਦਾ ਘੇਰਾ ਹੋਰ ਵੀ ਵਧ ਸਕਦਾ ਹੈ। ਕਿਉਂਕਿ ਗ੍ਰਿਫ਼ਤਾਰ ਮੁਲਜ਼ਮ ਪੁੱਛ-ਪੜਤਾਲ  ਦੌਰਾਨ ਅਪਣੇ  ਹੋਰ ਸਾਥੀਆਂ ਦੇ ਨਾਂ ਵੀ ਉਜਾਗਰ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਫਰਜ਼ੀ  ਆਈ.ਪੀ.ਐਸ. ਅਫ਼ਸਰ ਬਣ ਕੇ ਲੋਕਾਂ ਨਾਲ ਠੱਗੀ ਦੌਰਾਨ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦਾ ਸਾਥ ਦਿਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਨੈ ਅਗਰਵਾਲ ਅਤੇ ਉਸ ਦੇ ਸਾਥੀਆਂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਫੜਿਆ ਸੀ। ਉਸ ਦੇ ਵਿਰੁਧ  ਓਥੇ ਵੀ ਕੇਸ ਵਿਚਾਰ ਅਧੀਨ ਹੈ।

 (For more Punjabi news apart from CBI will now investigate the fake IPS case, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM

Pahalgam Terror Attack News : ਅੱਤ+ਵਾਦੀ ਹਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਕੈਮਰੇ ਸਾਹਮਣੇ ਕਹੀ ਆਪਣੇ ਦੀ ਗੱਲ

25 Apr 2025 5:55 PM

Pahalgam Terror Attack News : ਅੱਤਵਾਦੀ ਹਮਲੇ ਤੋਂ ਬਾਅਦ Jammu & Kashmir 'ਚ ਰਸਤੇ ਕਰ ਦਿੱਤੇ ਗਏ ਬੰਦ!

24 Apr 2025 5:50 PM
Advertisement