Lok Sabha Elections 2024: ਪਿਛਲੀਆਂ ਚੋਣਾਂ ਦੇ ਮੁਕਾਬਲੇ ਵਰਤਮਾਨ ਚੋਣਾਂ ਦਾ ਢੰਗ ਤਰੀਕਾ ਵਖਰਾ ਤੇ ਨਿਵੇਕਲਾ 
Published : Jun 1, 2024, 6:31 am IST
Updated : Jun 1, 2024, 6:31 am IST
SHARE ARTICLE
File Photo
File Photo

ਦਲ ਬਦਲੂਆਂ ਦੇ ਰਿਕਾਰਡ ਵੀ ਟੁੱਟੇ, ਭਖਦੇ ਮੁੱਦੇ ਰਹੇ ਗ਼ਾਇਬ, ਸੋਸ਼ਲ ਮੀਡੀਆ ਦੀ ਆਗੂਆਂ ਨੇ ਕੀਤੀ ਖ਼ੂਬ ਵਰਤੋਂ

Lok Sabha Elections 2024: ਕੋਟਕਪੂਰਾ (ਗੁਰਿੰਦਰ ਸਿੰਘ) : ਲੋਕ ਸਭਾ ਚੋਣਾਂ 2024 ਦੇ ਆਖ਼ਰੀ ਅਰਥਾਤ ਸਤਵੇਂ ਪੜਾਅ ਦੀਆਂ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ 57 ਸੀਟਾਂ ’ਤੇ 30 ਮਈ ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਹੁਣ ਉਮੀਦਵਾਰ ਵੱਧ ਤੋਂ ਵੱਧ ਵੋਟਾਂ ਪਵਾਉਣ ਦੀਆਂ ਕੋਸ਼ਿਸ਼ਾਂ ’ਚ ਜੁਟ ਗਏ ਹਨ। ਪੋਲਿੰਗ 1 ਜੂਨ ਜਦਕਿ ਸਾਰੀਆਂ 543 ਸੀਟਾਂ ਦੇ ਨਤੀਜੇ 4 ਜੂਨ ਨੂੰ ਇਕੱਠੇ ਹੀ ਸੁਣਾਏ ਜਾਣਗੇ। 

ਪਿਛਲੇ ਸਮੇਂ ਦੀਆਂ ਲੋਕ ਸਭਾ ਚੋਣਾਂ ਨਾਲੋਂ ਇਸ ਵਾਰ ਵਿਲੱਖਣ ਅਤੇ ਨਿਵੇਕਲੀ ਕਿਸਮ ਦੀਆਂ ਹੋ ਰਹੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਭਖਦੇ ਮੁੱਦੇ ਅਤੇ ਚਲੰਤ ਮਾਮਲਿਆਂ ਨੂੰ ਛੱਡ ਕੇ ਸਿਰਫ਼ ਇਕ ਦੂਜੇ ਵਿਰੁਧ ਦੂਸ਼ਣਬਾਜ਼ੀ ਅਤੇ ਚਾਂਦਮਾਰੀ ਵਾਲੀ ਸਿਆਸਤ ਨੇ ਜਾਗਰੂਕ ਨਾਗਰਿਕ ਅਤੇ ਵੋਟਰ ਨੂੰ ਪ੍ਰੇਸ਼ਾਨ ਹੀ ਕੀਤਾ ਹੈ। ਇਸ ਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੀ ਦਲਬਦਲੀਆਂ ਦਾ ਦੌਰ ਜਾਰੀ ਰਿਹਾ ਅਤੇ ਪਿਛਲੀਆਂ ਚੋਣਾ ਦੇ ਮੁਕਾਬਲੇ ਇਸ ਵਾਰ ਦਲਬਦਲੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ, ਜਿਸ ਨਾਲ ਲਗਭਗ ਸਾਰੇ ਹਲਕਿਆਂ ਦੇ ਸਮੀਕਰਨ ਤਬਦੀਲ ਹੋਣੇ ਸੁਭਾਵਿਕ ਹਨ।

ਹਰ ਵਾਰ ਚੋਣਾਂ ਵਿਚ ਧੂੰਆਂਧਾਰ ਭਾਸ਼ਣ ਕਰਨ ਲਈ ਪ੍ਰਸਿੱਧ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਜਗਮੀਤ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਆਦਿਕ ਸਿਆਸਤਦਾਨ ਪੰਜਾਬ ਦੀਆਂ ਚੋਣ ਸਰਗਰਮੀਆਂ ’ਚੋਂ ਗਾਇਬ ਰਹੇ, ਜਦਕਿ ਬੀਬੀ ਜਗੀਰ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਇਹਨਾ ਚੋਣਾ ਵਿੱਚ ਬਹੁਤਾ ਸਰਗਰਮ ਨਹੀਂ ਦੇਖਿਆ ਗਿਆ।

ਪਹਿਲੀਵਾਰ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਲੜ ਰਹੀ ਭਾਜਪਾ ਨੇ ਪੰਜਾਬ ਵਿੱਚ 6 ਸੀਟਾਂ ਕ੍ਰਮਵਾਰ ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਖਡੂਰ ਸਾਹਿਬ ਤੋਂ ਸਿੱਖ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਬਾਦਲ ਨਾਲ ਭਾਈਵਾਲੀ ਟੁੱਟਣ ਉਪਰੰਤ ਲਗਭਗ 28 ਸਾਲਾਂ ਬਾਅਦ ਭਾਜਪਾ ਪੰਜਾਬ ’ਚ ਪਹਿਲੀਵਾਰ ਇਕੱਲਿਆਂ ਲੋਕ ਸਭਾ ਚੋਣਾ ਲੜ ਰਹੀ ਹੈ

 ਜਿਸ ਕਰ ਕੇ ਉਸਨੂੰ ਬਹੁਤੀਆਂ ਸੀਟਾਂ ਅਕਾਲੀ ਦਲ ਜਾਂ ਕਾਂਗਰਸ ਵਿਚੋਂ ਆਏ ਆਗੂਆਂ ਨੂੰ ਦੇਣ ਲਈ ਮਜਬੂਰ ਹੋਣਾ ਪਿਆ। ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਨੇ ਤਜਰਬੇਕਾਰ ਸਿਆਸਤਦਾਨਾ ਨੂੰ ਟਿਕਟਾਂ ਦੇਣ ਨੂੰ ਤਰਜੀਹ ਦਿੱਤੀ ਹੈ। ਇਸ ਸਮੇਂ ਪੰਜਾਬ ਦੀਆਂ 9 ਲੋਕ ਸਭਾ ਸੀਟਾਂ ’ਤੇ 5 ਕੈਬਨਿਟ ਮੰਤਰੀਆਂ ਅਤੇ 7 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਵਾਰ ਗੁਰਦਾਸਪੁਰ ਜਿਲੇ ’ਚ ਕਿਸੇ ਵੀ ਫਿਲਮੀ ਸਿਤਾਰੇ ਦਾ ਗੇੜਾ ਨਹੀਂ ਲੱਗਾ, ਨਹੀਂ ਤਾਂ ਇਸ ਹਲਕੇ ਵਿੱਚ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਅਤੇ ਸੰਨੀ ਦਿਉਲ ਹੀ ਚੋਣਾ ਲੜਦੇ ਅਤੇ ਜਿੱਤਦੇ ਰਹੇ ਹਨ

ਜਦਕਿ ਉਹਨਾਂ ਦੀ ਹਮਾਇਤ ਵਿੱਚ ਕਈ ਫਿਲਮੀ ਕਲਾਕਾਰ ਵੀ ਹਾਜਰੀਆਂ ਭਰਦੇ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮਾ ਮੁਤਾਬਿਕ ਆਪਣੀ ਜਾਇਦਾਦ ਦਾ ਵੇਰਵਾ ਦੇਣ ਦੀ ਸ਼ਰਤ ਮੁਤਾਬਿਕ ਬਠਿੰਡਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁੱਲ ਸੰਪਤੀ 198.49 ਕਰੋੜ, ਪਟਿਆਲੇ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ 62.30 ਕਰੋੜ, ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ 29.4 ਕਰੋੜ, ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ 17.15 ਕਰੋੜ

 ਖਡੂਰ ਸਾਹਿਬ ਹਲਕੇ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ 9.15 ਕਰੋੜ, ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ 7.85 ਕਰੋੜ, ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 5.34 ਕਰੋੜ, ਸੰਗਰੂਰ ਤੋਂ ਮਾਨ ਦਲ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 4.94 ਕਰੋੜ, ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਟੀਨੂੰ 4.59 ਕਰੋੜ, ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਦਲਜੀਤ ਸਿੰਘ ਚੀਮਾ 3.55 ਕਰੋੜ, ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ 2.10 ਕਰੋੜ ਦੀ ਕੁੱਲ ਸੰਪਤੀ ਦਰਜ ਕਰਵਾਈ।

ਰਾਜਨੀਤੀ ਵਿੱਚ ਪਾਰਟੀ ਨੂੰ ਸੁਪਰੀਮ ਆਖਣ ਅਤੇ ਮੰਨਣ ਦਾ ਦਾਅਵਾ ਕਰਨ ਵਾਲਿਆਂ ਨੇ ਕਵਰਿੰਗ ਉਮੀਦਵਾਰ ਦੇ ਤੌਰ ’ਤੇ ਪਤੀ, ਪਤਨੀ, ਬੇਟੇ, ਬੇਟੀ, ਮਾਤਾ, ਪਿਤਾ ਜਾਂ ਨੇੜਲੇ ਰਿਸ਼ਤੇਦਾਰ ’ਤੇ ਭਰੋਸਾ ਕੀਤਾ, ਮਹਿਜ ਕੁਝ ਕੁ ਨੇ ਆਪਣੇ ਦੋਸਤ ਜਾਂ ਪਾਰਟੀ ਦੇ ਅਹੁਦੇਦਾਰਾਂ ਨੂੰ ਕਵਰਿੰਗ ਉਮੀਦਵਾਰ ਬਣਾਇਆ। ਪਾਰਲੀਮੈਂਟ ਵਿੱਚ ਤਿੰਨ ਵਾਰ ਦਾਖਲ ਹੋ ਚੁੱਕੇ ਹਰਸਿਮਰਤ ਕੌਰ ਬਾਦਲ, ਸਿਮਰਨਜੀਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਵਨੀਤ ਸਿੰਘ ਬਿੱਟੂ ਚੌਥੀ ਵਾਰ ਜਿੱਤ ਦਾ ਚੋਕਾ ਮਾਰਨ ਦੀ ਆਸ ਵਿੱਚ, ਜਦਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਪੰਜਵੀਂ ਵਾਰ ਜਿੱਤ ਦੀ ਆਸ ਹੈ।

ਸਿਆਸੀ ਚੱਕਰਵਿਊ ਵਿੱਚ ਫਸੇ ਦਿੱਗਜ਼ ਸਿਆਸਤਦਾਨਾ ਦਰਮਿਆਨ ਪਹਿਲੀਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚਹੁਕੋਨੇ ਜਾਂ ਬਹੁਕੋਨੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਵਰਤਮਾਨ ਚੋਣਾ ਦੀ ਲੜਾਈ ਦਾ ਢੰਗ ਤਰੀਕਾ ਬਦਲਦਿਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਏ ਦੇ ਹਥਿਆਰ ਨਾਲ ਇਕ ਦੂਜੇ ’ਤੇ ਵਾਰ ਕੀਤੇ, ਜਿਸ ਵਿਚ ਲਗਭਗ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਅਤੇ ਮੂਹਰਲੀ ਕਤਾਰ ਦੇ ਆਗੂ ਵੀ ਸ਼ਾਮਲ ਰਹੇ। ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾ ਦੇ ਮੁਕਾਬਲੇ ਇਸ ਵਾਰ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੀਆਂ ਚੋਣਾ ਵਿੱਚ ਦਿਲਚਸਪੀ ਨਾ ਦੇ ਬਰਾਬਰ ਰਹੀ। ਖਡੂਰ ਸਾਹਿਬ ਅਤੇ ਫਰੀਦਕੋਟ ਹਲਕਿਆਂ ਤੋਂ ਕ੍ਰਮਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਮਲੋਆ ਦੇ ਆਉਣ ਨਾਲ ਦੋਨਾਂ ਹਲਕਿਆਂ ਦੇ ਸਮੀਕਰਨ ਬਦਲ ਗਏ ਤੇ ਉਹਨਾਂ ਮੁਕਾਬਲੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਚੋਣ ਗਣਿਤ ਅਚਾਨਕ ਵਿਗੜ ਗਿਆ।
 

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement