
ਪਰ ਬ੍ਰਹਮਪੁਰਾ ਨੇ ਕੈਪਟਨ ਨੂੰ ਪੰਥ 'ਚੋਂ ਛੇਕਣ ਦੀ ਮੰਗ ਕੀਤੀ
ਚੰਡੀਗੜ੍ਹ, ਦੋ ਦਿਨ ਪਹਿਲਾਂ ਪੰਜਾਬ ਭਵਨ ਵਿਚ 40 ਜੋਧਪੁਰ ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਸਵਾ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਜੋ ਚੰਗੀ ਹਵਾ ਬਣੀ ਸੀ ਅਤੇ ਅੱਗੇ ਵੀ ਹੋਰ ਮਜ਼ਬੂਤ ਹੋਵੇਗੀ, 'ਚ ਰੋਕ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਖਡੂਰ ਸਾਹਿਬ ਦੇ ਲੋਕ ਸਭਾ ਅਕਾਲੀ ਐਮਪੀ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਕਹਿ ਕੇ ਸੋਚੀਂ ਪਾ ਦਿਤਾ ਹੈ
ਕਿ ਵਿਧਾਨ ਸਭਾ ਚੋਣਾਂ ਨੇੜੇ ਚਾਰ ਹਫ਼ਤਿਆਂ ਵਿਚ ਨਸ਼ੇ ਖ਼ਤਮ ਕਰਨ ਦੀ ਗੁਟਕਾ ਕਸਮ ਦੀ ਬੇਅਦਬੀ ਹੋਈ ਹੈ, ਇਸ ਲਈ ਕੈਪਟਨ ਤੇ ਉਥੋਂ ਦੇ ਵਿਧਾਇਕ ਰਮਨਜੀਤ ਸਿੱਕੀ ਨੂੰ ਸਿੱਖ ਪੰਥ 'ਚੋਂ ਛੇਕ ਦਿਤਾ ਜਾਵੇ। ਪੰਜਾਬ ਭਵਨ ਵਿਚ ਢਾਈ ਘੰਟੇ ਚਲੇ ਪ੍ਰੋਗਰਾਮ ਵਿਚ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਘੁੰਮਣ ਤੇ ਹੋਰਨਾਂ ਪੀੜਤ ਸਿੱਖਾਂ ਨੇ ਬਲੂ ਸਟਾਰ ਉਪਰੇਸ਼ਨ ਦੀ ਦਰਦਨਾਕ ਕਹਾਣੀ ਸੁਣਾਈ ਤੇ ਇਹ ਵੀ ਦਸਿਆ ਕਿ ਕਿਵੇਂ ਪਟਿਆਲਾ ਦੇ ਸ਼ਾਹੀ ਖ਼ਾਨਦਾਨ ਵਲੋਂ ਨਾਭਾ ਜੇਲ ਵਿਚ ਇਨ੍ਹਾਂ ਸਿੱਖ ਬੰਦੀਆਂ ਨਾਲ ਕਛਹਿਰੇ,
Captain Amarinder Singh
ਬੁਨੈਣਾਂ ਤੇ ਹੋਰ ਕਪੜੇ ਸਪਲਾਈ ਕੀਤੇ ਗਏ ਤਾਕਿ ਸਿੱਖੀ ਆਨ, ਬਾਨ ਤੇ ਸ਼ਾਨ ਬਚੀ ਰਹੇ। ਇਹ ਵੀ ਜ਼ਿਕਰ ਹੋਇਆ ਕਿ ਕਿਵੇਂ ਉਸ ਵੇਲੇ ਪਟਿਆਲਾ ਸੀਟ ਤੋਂ ਐਮਪੀ, ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ 'ਤੇ ਇਸ ਹਮਲੇ ਤੋਂ ਦੁਖੀ ਹੋ ਕੇ ਰੋਸ ਵਜੋਂ ਲੋਕ ਸਭਾ ਤੇ ਕਾਂਗਰਸੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿਤਾ ਸੀ ਜਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੇ ਨਾਲ-ਨਾਲ ਪਾਰਟੀ ਪ੍ਰਧਾਨ ਹੁੰਦਿਆਂ ਮਜ਼ਬੂਤ ਤੇ ਸ਼ਕਤੀਸ਼ਾਲੀ ਲੀਡਰ ਸੀ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਸਿਆਸਤ ਦੀ ਸਮਝ ਹੈ ਅਤੇ ਪੰਜਾਬ ਦੇ ਗੁਆਂਢੀ ਇਲਾਕਿਆਂ ਵਿਚ ਗੁਰਦਵਾਰਿਆਂ ਦੀ ਚਲ ਰਹੀ ਪੰਥ ਪ੍ਰਸਤੀ ਦੀ ਨਕਲੀ ਤੇ ਗੋਲਕ ਵਾਲੀ ਧਾਰਮਕ ਸੋਚ 'ਤੇ ਹਾਵੀ ਹੋਣ ਵਲ ਇਹ ਇਕ ਸਾਰਥਕ ਕਦਮ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਦੀ ਕਾਂਗਰਸ ਅਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਨਾਹਰਾ ਦਿੰਦੀ ਹੇ,
ਪੰਜਾਬ ਦੀ ਪੰਥਕ ਘੁੰਮਣ ਘੇਰੀ ਵਿਚ ਫਸਣਾ ਨਹੀਂ ਚਾਹੁੰਦੀ ਪਰ ਮੁੱਖ ਮੰਤਰੀ, ਹੁਣ ਰਹਿੰਦੇ ਚਾਰ ਸਾਲਾਂ ਵਿਚ ਜ਼ਰੂਰ ਕਿਸੇ ਗ਼ੈਰ-ਬਾਦਲ ਪੱਖੀ ਸਿੱਖ ਲੀਡਰ ਦੀ ਭਾਲ ਵਿਚ ਹਨ ਜੋ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਕਰ ਸਕੇ ਅਤੇ ਗੰਧਲੀ ਸਿੱਖ ਸਿਆਸਤ ਵਿਚ ਸੁਧਾਰ ਕਰ ਸਕੇ।