
ਆਏ ਦਿਨ ਜਲੰਧਰ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਪੁਲਿਸ...
ਜਲੰਧਰ : ਆਏ ਦਿਨ ਜਲੰਧਰ ਪੁਲਿਸ ਦੀ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਪੁਲਿਸ ਵੱਲੋਂ 2 ਪੱਤਰਕਾਰਾਂ ਨਾਲ ਬੇਰਹਮੀ ਨਾਲ ਕੁੱਟਣ ਦਾ ਸਾਹਮਣੇ ਆਇਆ ਹੈ। ਹਸਪਤਾਲ ਵਿਚ ਇਲਾਜ ਅਧੀਨ ਪੱਤਰਕਾਰਾਂ ਨੇ ਦੱਸਿਆ ਕਿ ਦੇਰ ਰਾਤ ਉਹ ਇਕ ਕਤਲ ਦੀ ਖ਼ਬਰ ਕਰਕੇ ਕੁਝ ਪੱਤਰਕਾਰਾਂ ਦੇ ਨਾਲ ਵਾਪਿਸ ਅਪਣੇ ਘਰ ਜਾ ਰਿਹਾ ਸੀ।
Punjab police
ਇਸ ‘ਚ 2 ਏਐਸਆਈ ਬਲਵੀਰ ਸਿੰਘ ਅਤੇ ਏਐਸਆਈ ਰਣਜੀਤ ਸਿੰਘ ਨੇ ਮੋਟਰਸਾਇਕਲ ‘ਤੇ ਜਾ ਰਹੇ 2 ਪੱਤਰਕਾਰਾਂ ਨੂੰ ਰੋਕਿਆ ਅਤੇ ਪੁਛਗਿਛ ਦੌਰਾਨ ਬਹਿਸ ਕਰਦੇ ਹੋਏ ਉਨ੍ਹਾਂ ਨਾਲ ਮਾਰਕੁੱਟ ਕੀਤੀ। ਸਾਹਮਣੇ ਆਈ ਵੀਡੀਓ ‘ਚ ਪੱਤਰਕਾਰ ਖੁਦ ਅਪਣੀ ਪਹਿਚਾਣ ਦੱਸ ਰਹੇ ਹਨ ਪਰ ਦੋਨੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਨਹੀਂ ਸੁਣੀ। ਜਦੋਂ ਹੋਰ ਪੱਤਰਕਾਰ ਸਾਧੀਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
Crime
ਉਥੇ ਜਦੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦੀ ਗੱਲ ਡੀਐਸਪੀ ਗੁਰਮੀਤ ਸਿੰਘ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਅਤੇ ਜਿਸ ਵੀ ਪੁਲਿਸ ਕਰਮਚਾਰੀ ਨੇ ਗਲਤੀ ਕੀਤੀ ਹੈ ਤਾਂ ਉਸ ਵਿਅਕਤੀ ਨੂੰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।