ਪੰਜਾਬ ਪੁਲਿਸ ਦਾ ਹੌਲਦਾਰ ਬਣਿਆ ਕਰੋੜਪਤੀ
Published : Jun 23, 2019, 3:34 pm IST
Updated : Jun 23, 2019, 3:34 pm IST
SHARE ARTICLE
Punjab Police constable became millionaire
Punjab Police constable became millionaire

ਹੌਲਦਾਰ ਤੋਂ ਗੁਆਚ ਗਈ ਸੀ ਲੋਹੜੀ ਬੰਪਰ ਦੀ ਟਿਕਟ ; ਅਖੀਰ ਥਾਣੇ 'ਚੋਂ ਮਿਲੀ

ਚੰਡੀਗੜ੍ਹ : ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਜਾਵੇਗਾ। ਪੰਜਾਬ ਪੁਲਿਸ ਵਿਚ ਹੌਲਦਾਰ ਵਜੋਂ ਸੇਵਾਵਾਂ ਨਿਭਾਅ ਰਹੇ 30 ਸਾਲਾ ਅਸ਼ੋਕ ਕੁਮਾਰ ਦੀ ਮਾਲੀ ਤੰਗੀਆਂ-ਤੁਰਸ਼ੀਆਂ ਦਾ ਪੰਜਾਬ ਸਰਕਾਰ ਦੇ ਲੋਹੜੀ ਬੰਪਰ-2019 ਨੇ ਅੰਤ ਕਰ ਦਿੱਤਾ ਹੈ, ਜਿਸ ਦੀ ਟਿਕਟ ਖਰੀਦ ਕੇ ਉਹ ਭੁੱਲ ਗਿਆ ਸੀ।

Constable Ashok KumaConstable Ashok Kumar

ਪੰਜਾਬ ਲਾਟਰੀਜ਼ ਵਿਭਾਗ ਨੇ ਜਦੋਂ 2 ਕਰੋੜ ਰੁਪਏ ਦਾ ਇਨਾਮ ਨਿਕਲਣ ਬਾਰੇ ਫ਼ੋਨ ਕੀਤਾ ਤਾਂ ਅਸ਼ੋਕ ਕੁਮਾਰ ਨੂੰ ਯਕੀਨ ਨਾ ਆਇਆ। ਫਿਰ ਉਸ ਨੇ ਲੋਹੜੀ ਬੰਪਰ ਦੀ ਟਿਕਟ ਲੱਭਣੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਇਕ ਵਾਰ ਉਸ ਨੂੰ ਲੱਗਿਆ ਕਿ ਇਸ ਤੋਂ ਚੰਗਾ ਸੀ ਕਿ ਉਸ ਦੀ ਲਾਟਰੀ ਨਾ ਹੀ ਨਿਕਲਦੀ, ਕਿਉਂਕਿ ਉਹ ਟਿਕਟ ਕਿਤੇ ਰੱਖ ਕੇ ਭੁੱਲ ਗਿਆ ਸੀ।

Constable Ashok KumarConstable Ashok Kumar

ਅਖ਼ੀਰ ਉਸ ਨੂੰ ਲੋਹੜੀ ਬੰਪਰ ਦੀ ਟਿਕਟ ਹੁਸ਼ਿਆਰਪੁਰ ਥਾਣੇ, ਜਿਥੇ ਉਹ ਤਾਇਨਾਤ ਹੈ, ਵਿਚ ਆਪਣੀ ਮੇਜ਼ ਦੇ ਦਰਾਜ ਵਿੱਚੋਂ ਮਿਲੀ। ਅਸ਼ੋਕ ਨੇ ਦੱਸਿਆ ਕਿ ਲਾਟਰੀ ਬੰਪਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ, ਜਿਸ ਬਦੌਲਤ ਉਹ ਮਕਾਨ ਬਣਾ ਸਕਿਆ ਅਤੇ ਆਪਣਾ ਲੋਨ ਵੀ ਲਾਹ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਇਸ ਰਾਸ਼ੀ ਨਾਲ ਆਪਣੇ ਛੋਟੇ ਭਰਾਵਾਂ ਦੀ ਸੈਂਟਲ ਹੋਣ ਵਿਚ ਮਦਦ ਕਰਨਾ ਚਾਹੁੰਦਾ ਹੈ।

Constable Ashok KumarConstable Ashok Kumar

ਅਸ਼ੋਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਹੜੀ ਬੰਪਰ ਨੇ ਉਸ ਨੂੰ ਉਹ ਕੰਮ ਕਰਨ ਦਾ ਹੌਂਸਲਾ ਦਿੱਤਾ, ਜਿਨ੍ਹਾਂ ਬਾਰੇ ਪਹਿਲਾਂ ਉਹ ਕਦੇ ਪੈਸੇ ਦੀ ਘਾਟ ਕਾਰਨ ਸੋਚ ਵੀ ਨਹੀਂ ਸਕਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਲੱਗਦਾ ਸੀ ਕਿ ਇਨਾਮੀ ਰਾਸ਼ੀ ਲੈਣ ਵਿਚ ਦਿੱਕਤ ਆਵੇਗੀ ਪਰ ਪੰਜਾਬ ਲਾਟਰੀਜ਼ ਵਿਭਾਗ ਨੇ ਉਸ ਨੂੰ ਇਨਾਮੀ ਰਾਸ਼ੀ ਹਾਸਲ ਕਰਨ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement