ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ : ਅਰੁਨਾ ਚੌਧਰੀ
Published : Jul 1, 2019, 5:03 pm IST
Updated : Jul 1, 2019, 5:03 pm IST
SHARE ARTICLE
Punjab Government fully committed to welfare of Anganwadi Workers & Helpers: Aruna Chaudhary
Punjab Government fully committed to welfare of Anganwadi Workers & Helpers: Aruna Chaudhary

ਸਮਾਜਿਕ ਸੁਰੱਖਿਆ ਮੰਤਰੀ ਨੇ ਵੱਖ-ਵੱਖ ਆਂਗਣਵਾੜੀ ਵਰਕਰਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: “ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਨਵੀਆਂ ਨੀਤੀਆਂ ਤੇ ਲੋੜੀਂਦਾ ਢਾਂਚਾ ਮੁਹੱਈਆ ਕਰਵਾਉਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਹੈ।” ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਅੱਜ ਵੱਖ-ਵੱਖ ਆਂਗਣਵਾੜੀ ਵਰਕਰਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ।

Social Security Minister meets representatives of various Anganwadi Workers Unions’Social Security Minister meets representatives of various Anganwadi Workers Unions’

ਇਸ ਮੀਟਿੰਗ ਵਿਚ ਸੂਬੇ ਭਰ ਦੀਆਂ ਸਾਰੀਆਂ ਆਂਗਣਵਾੜੀ ਯੂਨੀਅਨਾਂ ਜਿਵੇਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ, ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀ.ਆਈ.ਟੀ.ਯੂ) ਅਤੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ, ਪੰਜਾਬ (ਏ.ਆਈ.ਟੀ.ਯੂ.ਸੀ) ਨੇ ਭਾਗ ਲਿਆ। ਮੰਤਰੀ ਨੇ ਯੂਨੀਅਨਾਂ ਵਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਬੜੀ ਗ਼ੌਰ ਨਾਲ ਸੁਣਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ, ਹੈਲਪਰਾਂ ਦੇ ਨਾਲ ਨਾਲ ਕਰੈੱਚ ਵਰਕਰਾਂ ਦੀ ਤਨਖ਼ਾਹ ਸਮੇਂ ਸਿਰ ਨੇ ਨਿਯਮਤ ਢੰਗ ਨਾਲ ਅਦਾ ਕੀਤੀ ਜਾਵੇਗੀ।

ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਵਿਚ ਦਾਖਲ ਹੋਏ 3-6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਭੇਜਣ ਸਬੰਧੀ ਮੰਗ ਨੂੰ ਯਕੀਨੀ ਬਣਾਉਣ ਸਬੰਧੀ ਮੰਤਰੀ ਨੇ ਉਕਤ ਮੁੱਦੇ ਨੂੰ ਬਹੁਤ ਜਲਦ ਸਕੂਲ ਸਿੱਖਿਆ ਵਿਭਾਗ ਨਾਲ ਵਿਚਾਰਨ ਦਾ ਭਰੋਸਾ ਦਿਤਾ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮਾਜਕ ਸੁਰੱਖਿਆ ਤੇ ਸਿਹਤ ਸੇਵਾਵਾਂ ਜਿਵੇਂ ਈ.ਐਸ.ਆਈ, ਪੀ.ਪੀ.ਐਫ ਆਦਿ ਮੁਹੱਈਆ ਕਰਾਉਣ ਸਬੰਧੀ ਮੰਗਾਂ ਬਾਬਤ ਮੁੜ ਬੋਲਦਿਆਂ ਚੌਧਰੀ ਨੇ ਇਸ ਮੁੱਦੇ ਨੂੰ ਪੂਰੀ ਸੁਹਿਰਦਤਾ ਨਾਲ ਸਿਹਤ ਵਿਭਾਗ ਨਾਲ ਵਿਚਾਰਨ ਦੀ ਗੱਲ ਆਖੀ।

ਹਰੇਕ ਵਰਕਰ ਨੂੰ 200 ਰੁਪਏ ਵਿੱਤੀ ਸਹਾਇਤਾ ਅਤੇ ਗਰਭਵਤੀ ਔਰਤਾਂ ਨੂੰ ਫਾਰਮ ਭਰਨ ਆਦਿ ਕੰਮਾਂ ਵਿਚ ਸਹਿਯੋਗ ਦੇਣ ਵਾਲੇ ਹਰੇਕ ਹੈਲਪਰ ਨੂੰ 100 ਰੁਪਏ ਵਿੱਤੀ ਸਹਾਇਤਾ ਦੇਣ ਦੀ ਮੰਗ ਨੂੰ ਪੂਰਾ ਕਰਨ ਸਬੰਧੀ ਮੰਤਰੀ ਨੇ ਵਿੱਤ ਵਿਭਾਗ ਦਾ ਨਾਲ ਉਕਤ ਮੁੱਦੇ ਪ੍ਰਤੀ ਹਮਦਰਦੀ ਭਰਿਆ ਰੁਖ਼ ਅਖ਼ਤਿਆਰ ਕਰਨ ਦਾ ਭਰੋਸਾ ਵੀ ਦਿਤਾ। ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨਾਂ ਦੀ ਹੋਰ ਮੰਗਾਂ ਜਿਵੇਂ ਹਰੇਕ ਆਂਗਣਵਾੜੀ ਵਰਕਰ ਨੂੰ 1500 ਰੁਪਏ ਤੇ ਹੈਲਪਰ ਨੂੰ 750 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦੇਣਾ, ਆਵਾਜਾਈ ਭੱਤਾ 200 ਰੁਪਏ ਕਰਨ,

Social Security Minister meets representatives of various Anganwadi Workers Unions’Social Security Minister meets representatives of various Anganwadi Workers Unions’

ਅਡਵਾਈਜ਼ਰੀ ਬੋਰਡ ਤੇ ਬਾਲ ਭਲਾਈ ਬੋਰਡ ਕਾਊਂਸਲ ਦੇ ਐਂਬਿਟ 'ਚੋਂ 8 ਬਲਾਕਾਂ ਨੂੰ ਬਾਹਰ ਰੱਖਣ ਅਤੇ ਸੂਬਾ ਸਰਕਾਰ ਅਧੀਨ ਲੈ ਕੇ ਆਉਣ, ਮਿੰਨੀ ਕੇਂਦਰਾਂ ਨੂੰ ਮੇਨ ਕੇਂਦਰ ਘੋਸ਼ਿਤ ਕਰਨ, ਸਿਰਫ ਆਂਗਣਵਾੜੀ ਵਰਕਰਾਂ ਵਿਚੋਂ ਹੀ ਸੁਪਰਵਾਈਜ਼ਰ ਦੀ ਭਰਤੀ ਕਰਨਾ ਅਤੇ ਨਿੱਜੀ ਸਹਿਮਤੀ ਦੇ ਆਧਾਰ 'ਤੇ ਵਰਕਰਾਂ ਤੇ ਹੈਲਪਰਾਂ ਦੀਆਂ ਆਪਸੀ ਬਦਲੀਆਂ ਕਰਾਉਣ ਆਦਿ ਮੰਗਾਂ ਪ੍ਰਤੀ ਵੀ ਖੁਲ੍ਹ-ਦਿਲ੍ਹੀ ਤੇ ਭਰੋਸੇਯੋਗਤਾ ਵਾਲਾ ਵਤੀਰਾ ਅਖ਼ਤਿਆਰ ਕੀਤਾ ਜਾਵੇਗਾ।

ਚੌਧਰੀ ਨੇ ਕੇਂਦਰਾਂ ਵਿਚ ਖ਼ਰਾਕ ਤੇ ਰਾਸ਼ਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਸਬੰਧੀ ਨਿਰਦੇਸ਼ ਦਿਤੇ ਅਤੇ ਕਿਸੇ ਕਿਸਮ ਦੀ ਕੋਈ ਕੁਤਾਹੀ ਤੋਂ ਨੂੰ ਬਰਦਾਸ਼ਤ ਨਾ ਕਰਨ ਸਬੰਧੀ ਸੁਚੇਤ ਵੀ ਕੀਤੀ। ਇਸ ਮੌਕੇ ਮੰਤਰੀ ਨੇ ਬਦਲਦੇ ਸਮੇਂ ਤੇ ਲੋੜਾਂ ਦੇ ਮੱਦੇਨਜ਼ਰ ਆਂਗਣਵਾੜੀ ਵਰਕਰਾਂ ਨੂੰ ਮਾਡਰਨ ਤਕਨੀਕਾਂ ਤੋਂ ਵਾਕਿਫ਼ ਕਰਵਾਉਣ ਹਿੱਤ ਇਨ੍ਹਾਂ ਕੇਂਦਰਾਂ ਨੂੰ ਹੋਰ ਆਧੁਨਿਕ ਬਣਾਉਣ ਦੀ ਵਕਾਲਤ ਵੀ ਕੀਤੀ।

ਅਜਿਹੀਆਂ ਮੀਟਿੰਗਾਂ ਨੂੰ ਨਿਰੰਤਰ ਤੌਰ 'ਤੇ ਹਰੇਕ ਤਿਮਾਹੀ ਵਿਚ ਸੱਦੇ ਜਾਣ ਦੇ ਨਿਰਦੇਸ਼ ਦਿੰਦਿਆਂ ਚੌਧਰੀ ਨੇ ਕੇਂਦਰਾਂ ਦਾ ਸਮਾਂ 15 ਜੁਲਾਈ ਤੱਕ ਸਵੇਰੇ 7:30 ਤੋਂ ਬਦਲ ਕੇ ਸਵੇਰ 10.00 ਵਜੇ ਕਰਨ ਦਾ ਐਲਾਨ ਵੀ ਕੀਤਾ ਤਾਂ ਜੋ ਵਰਕਰਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿਤੀ ਜਾ ਸਕੇ। ਇਸ ਮੌਕੇ ਵਿਭਾਗ ਦੀ ਪ੍ਰਮੁੱਖ ਸਕੱਤਰ, ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ, ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੀ ਪ੍ਰਧਾਨ ਊਸ਼ਾ ਰਾਣੀ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement