
ਮੁਕੇਰੀਆਂ-ਤਲਵਾੜਾ ਰੋਡ ਨਜ਼ਦੀਕ ਪੈਂਦੇ ਪਿੰਡ ਹਵੇਲ ਚਾਂਗ ਦੇ ਨੇੜੇ ਅਪਣੀ ਸਾਈਡ ਉਤੇ ਖੜ੍ਹੇ ਮਜ਼ਦੂਰਾਂ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ...
ਮੁਕੇਰੀਆਂ, 30 ਜੂਨ (ਹਰਦੀਪ ਸਿੰਘ ਭੰਮਰਾ): ਅੱਜ ਸਵੇਰੇ ਮੁਕੇਰੀਆਂ-ਤਲਵਾੜਾ ਰੋਡ ਨਜ਼ਦੀਕ ਪੈਂਦੇ ਪਿੰਡ ਹਵੇਲ ਚਾਂਗ ਦੇ ਨੇੜੇ ਅਪਣੀ ਸਾਈਡ ਉਤੇ ਖੜ੍ਹੇ ਮਜ਼ਦੂਰਾਂ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ ਦਰੜਣ ਉਤੇ ਇਕ ਔਰਤ ਦੀ ਮੌਤ ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਵਿੰਦਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਪਿੰਡ ਹਵੇਲ ਚਾਂਗ ਦੇ ਨਜ਼ਦੀਕ ਤਿੰਨ ਚਾਰ ਵਿਅਕਤੀ ਚੋਨਾ ਲਾਉਣ ਲਈ ਅਪਣੇ ਬਾਕੀ ਸਾਥੀਆਂ ਦੀ ਸੜਕ ਕਿਨਾਰੇ ਅਪਣੀ ਸਾਈਡ ਉਤੇ ਖੜ੍ਹੇ ਹੋ ਕੇ ਅਪਣੇ ਮੋਟਰਸਾਈਕਲ ਦੇ ਨਾਲ ਉਡੀਕ ਕਰ ਰਿਹੇ ਸਨ।
Photo
ਉਸੇ ਸਮੇਂ ਤਲਵਾੜਾ ਤੋਂ ਮੁਕੇਰੀਆਂ ਦੀ ਤਰਫ਼ ਆਈ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਸਾਈਡ ਉਤੇ ਖੜ੍ਹੇ ਮਜ਼ਦੂਰਾਂ ਉਤੇ ਚੜ੍ਹ ਗਈ ਜਿਸ ਕਾਰਨ ਕੁਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਮਸਤ ਰਾਮ ਤੇ ਕ੍ਰਿਸ਼ਨਾ ਗੰਭੀਰ ਰੂਪ 'ਚ ਜ਼ਖਮੀਆਂ ਨੂੰ ਮੁਕੇਰੀਆਂ ਦੇ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਰਵਿੰਦਰ ਸਿਘ ਨੇ ਦਸਿਆ ਕਿ ਮ੍ਰਿਤਕਾ ਦੇ ਸਰੀਰ ਦਾ ਪੋਸਟਮਾਰਟਮ ਕਰਨ ਉਪਰੰਤ ਪਰਵਾਰ ਦੇ ਹਵਾਲੇ ਕਰ ਦਿਤਾ ਗਿਆ। ਪੁਲਿਸ ਵਲੋਂ ਕਾਰ ਚਾਲਕ ਦੇ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।