Advertisement
  ਖ਼ਬਰਾਂ   ਪੰਜਾਬ  01 Jul 2020  Jindu ਖਿਲਾਫ ਵੱਡੀ ਬਗਾਵਤ, ਮੈਡੀਕਲ ਵਾਲਿਆਂ ਨੇ ਸ਼ਰੇਆਮ ਕਰਤਾ ਵੱਡਾ ਐਲਾਨ

Jindu ਖਿਲਾਫ ਵੱਡੀ ਬਗਾਵਤ, ਮੈਡੀਕਲ ਵਾਲਿਆਂ ਨੇ ਸ਼ਰੇਆਮ ਕਰਤਾ ਵੱਡਾ ਐਲਾਨ

ਏਜੰਸੀ
Published Jul 1, 2020, 1:16 pm IST
Updated Jul 1, 2020, 1:16 pm IST
ਉੱਥੇ ਹੀ ਹੋਰਾਂ ਕੈਮਿਸਟਸ ਨੇ ਦਸਿਆ ਕਿ ਉਹ ਸਿਰਫ ਫੰਡ ਇਕੱਠਾ...
Big Uprising Against Baljinder Singh Jindu Big Announcement Medical Personnel
 Big Uprising Against Baljinder Singh Jindu Big Announcement Medical Personnel

ਲੁਧਿਆਣਾ: ਬਲਵਿੰਦਰ ਸਿੰਘ ਜਿੰਦੂ ਦੇ ਵਿਰੋਧ ਵਿਚ ਡਟੇ ਕੈਮਿਸਟ ਵਾਲਿਆਂ ਨੇ ਧਾਵਾ ਬੋਲ ਦਿੱਤਾ ਹੈ। ਉਹਨਾਂ ਵੱਲੋਂ ਬਲਵਿੰਦਰ ਸਿੰਘ ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਜਿੰਦੂ ਨੂੰ ਦਵਾਈਆਂ ਲਈ ਫੰਡ ਕਿੱਥੋਂ ਆ ਰਿਹਾ ਹੈ ਇਸ ਦਾ ਪਤਾ ਲਗਾਉਣਾ ਚਾਹੀਦਾ ਹੈ। ਉਹ ਸਿਰਫ ਪਬਲੀਸਿਟੀ ਲੈਣ ਲਈ ਇਹ ਸਭ ਕੁੱਝ ਕਰ ਰਿਹਾ ਹੈ ਪਰ ਅਸਲ ਸੱਚ ਕੁੱਝ ਹੋਰ ਹੀ ਹੋਵੇਗਾ।

ChemistsChemists

ਉਹਨਾਂ ਵੱਲੋਂ ਰਿਟੇਲਰ ਨੂੰ ਠੱਗ ਕਹਿਣਾ ਬਿਲਕੁੱਲ ਗਲਤ ਹੈ। ਉਹ ਆਪ ਮੈਡੀਕਲ ਤੇ ਜਾ ਕੇ ਪਤਾ ਕਰਦੇ ਕਿ ਉਹ ਕਿੰਨੇ ਰੁਪਏ ਦੀ ਦਵਾਈ ਵੇਚ ਰਹੇ ਹਨ। ਉਹਨਾਂ ਨੇ ਰਿਲੇਟਰਾਂ ਨੂੰ ਗਲਤ ਕਿਹਾ ਹੈ ਤੇ ਉਹ ਉਹਨਾਂ ਤੇ ਕਾਰਵਾਈ ਕਰਨਾ ਚਾਹੁੰਦੇ ਹਨ। ਜਦੋਂ ਉਹਨਾਂ ਤੇ ਕਾਰਵਾਈ ਕੀਤੀ ਗਈ ਤਾਂ ਸਾਰੇ ਲੋਕ ਪਿਛੇ ਹੱਟ ਜਾਣਗੇ।

ChemistsChemists

ਭਾਰਤ ਦੇ ਲੋਕ ਇੰਨੇ ਭੋਲੇ ਹਨ ਕਿ ਉਹਨਾਂ ਨੂੰ ਜਿਵੇਂ ਕੋਈ ਅਪਣੇ ਮਗਰ ਲਗਾ ਲੈਂਦਾ ਹੈ ਉਹ ਉਸੇ ਤਰ੍ਹਾਂ ਕਰ ਲੈਂਦੇ ਹਨ। ਉਹਨਾਂ ਵੱਲੋਂ ਸਾਰੇ ਕੈਮਿਸਟ ਵਾਲਿਆਂ ਨੂੰ ਚੋਰ ਕਿਹਾ ਜਾਣਾ ਬਹੁਤ ਹੀ ਗਲਤ ਹੈ। ਉਹਨਾਂ ਨੂੰ ਆਪ ਨੂੰ ਤਾਂ ਗਿਆਨ ਨਹੀਂ ਤੇ ਉਹ ਹੋਰਾਂ ਨੂੰ ਠੱਗ ਕਹਿ ਰਿਹਾ ਹੈ।

ChemistsChemists

ਉੱਥੇ ਹੀ ਹੋਰਾਂ ਕੈਮਿਸਟਸ ਨੇ ਦਸਿਆ ਕਿ ਉਹ ਸਿਰਫ ਫੰਡ ਇਕੱਠਾ ਕਰਨਾ ਚਾਹੁੰਦਾ ਹੈ ਇਸ ਲਈ ਉਹ ਅਜਿਹਾ ਕਰ ਰਹੇ ਹਨ। ਜਿਹੜਾ ਦਵਾਈ ਦਾ ਪੱਤਾ ਜਿੰਦੂ ਵੱਲੋਂ ਕਿਹਾ ਗਿਆ ਸੀ ਕਿ ਇਹ 250 ਦਾ ਵੇਚਿਆ ਜਾਂਦਾ ਹੈ ਤਾਂ ਉਹ ਪੱਤਾ ਕੈਮਿਸਟ ਵੱਲੋਂ ਪਹਿਲਾਂ ਹੀ 2 ਜਾਂ 3 ਰੁਪਏ ਵਿਚ ਵੇਚਿਆ ਜਾ ਰਿਹਾ ਹੈ।

Balwinder Singh Jindu Balwinder Singh Jindu

ਇਸ ਲਈ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਲੋਕਾਂ ਦੀ ਵਾਹ-ਵਾਹ ਲੈਣੀ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

Balwinder Singh Jindu Balwinder Singh Jindu

ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਹੁਣ ਉਹਨਾਂ ਦੇ ਹੱਕ ਵਿਚ ਕਈ  ਸਿੱਖ ਸੰਸਥਾਵਾਂ ਉਤਰੀਆਂ ਹਨ ਤੇ ਉਹ ਉਹਨਾਂ ਦਾ ਪੂਰਾ ਸਾਥ ਦੇ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Ludhiana
Advertisement

 

Advertisement