ਮੋਦੀਖਾਨਾ ਤੋਂ ਬਾਅਦ ਲੁਧਿਆਣਾ ‘ਚ ਹੋਇਆ ਬਹੁਤ ਹੀ ਵੱਡਾ ਕੰਮ, ਸਭ ਰਹਿ ਗਏ ਦੇਖਦੇ
Published : Jul 1, 2020, 11:23 am IST
Updated : Jul 1, 2020, 11:23 am IST
SHARE ARTICLE
Medical Store Sikh Welfare Council Guru Nanak Modikhana Guru Nanak Ration Store
Medical Store Sikh Welfare Council Guru Nanak Modikhana Guru Nanak Ration Store

ਉਹਨਾਂ ਦੀਆਂ ਦੁਕਾਨਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਤੇ ਸਬਜ਼ੀਆਂ...

ਲੁਧਿਆਣਾ: ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਸਾਹਿਬ, ਭਾਈ ਗੁਰਇਕਬਾਲ ਸਾਹਿਬ ਜੀ (ਬੀਬੀ ਕੋਲਾਂ ਜੀ ਭਲਾਈ ਕੇਂਦਰ) ਅਤੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵੱਲੋਂ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਅਤੇ ਉਹਨਾਂ ਦਾ ਸਮੂਹ ਸਹਿਯੋਗੀਆਂ, ਥਾਪਰ ਪਰਿਵਾਰ ਵੱਲੋਂ ਕਰਿਆਨਾ ਸਟੋਰ ਖੋਲ੍ਹਿਆ ਗਿਆ ਹੈ।

Guru Nanak Ration Store Guru Nanak Ration Store

ਮਾਤਾ ਵਿਪਨਪ੍ਰੀਤ ਕੌਰ ਵੱਲੋਂ ਪਿਛਲੇ 52 ਦਿਨਾਂ ਤੋਂ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ ਸੀ ਤੇ ਹੁਣ ਕਰਿਆਨਾ ਅਤੇ ਸਬਜ਼ੀ ਦੀ ਦੁਕਾਨ ਖੋਲ੍ਹੀ ਗਈ। ਜਿੱਥੇ ਮੁਨਾਫ਼ੇ ਤੋਂ ਬਗੈਰ ਰੇਟ ਘਟਾ ਕੇ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਸਵੇਰ ਨੂੰ ਸਬਜ਼ੀਆਂ ਸਸਤੀਆਂ ਮਿਲਦੀਆਂ ਹਨ ਤੇ ਇਹ ਹੱਟੀ ਖੋਲ੍ਹਣ ਦਾ ਇਕੋ ਇਕ ਮਨੋਰਥ ਹੈ ਕਿ ਲੋਕਾਂ ਨੂੰ ਸਸਤੀਆਂ ਚੀਜ਼ਾਂ ਉਪਲੱਬਧ ਕਰਵਾਈਆਂ ਜਾਣ।

Guru Nanak Ration Store Guru Nanak Ration Store

ਉਹਨਾਂ ਅੱਗੇ ਦਸਿਆ ਕਿ ਉਹਨਾਂ ਦਾ ਇਸ ਪਿਛੇ ਅਪਣਾ ਕੋਈ ਸਵਾਰਥ ਨਹੀਂ ਹੈ। ਅੱਜ ਗਰੀਬ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸਖ਼ਤ ਲੋੜ ਹੈ ਇਸ ਲਈ ਉਹਨਾਂ ਦੇ ਭਲੇ ਲਈ ਇਹ ਹੱਟੀ ਖੋਲ੍ਹੀ ਗਈ ਹੈ। ਉਹ ਕਿਸੇ ਦੁਕਾਨਦਾਰ ਨੂੰ ਮਾੜਾ ਨਹੀਂ ਕਹਿੰਦੇ ਕਿਉਂ ਕਿ ਹਰ ਕੋਈ ਅਪਣੇ ਮੁਤਾਬਕ ਕੰਮ ਕਰਦਾ ਹੈ ਇਸ ਲਈ ਉਹ ਵੀ ਸੰਗਤ ਦੀ ਸੇਵਾ ਹੀ ਕਰ ਰਹੇ ਹਨ।

Guru Nanak Ration Store Guru Nanak Ration Store

ਜੇ ਉਹਨਾਂ ਕੋਲ ਅਜਿਹਾ ਵਿਅਕਤੀ ਆਉਂਦਾ ਹੈ ਜਿਸ ਕੋਲ ਰਾਸ਼ਨ ਲੈਣ ਲਈ ਪੈਸੇ ਨਹੀਂ ਹਨ ਉਸ ਨੂੰ ਬਿਨਾਂ ਪੁਛ-ਪੜਤਾਲ ਤੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਵੱਲੋਂ ਤਾਂ ਬਹੁਤ ਪਹਿਲਾਂ ਤੋਂ ਹੀ ਸੇਵਾ ਚਲਾਈ ਜਾ ਰਹੀ ਸੀ ਪਰ ਹੱਟੀ ਉਹਨਾਂ ਨੇ ਹੁਣ ਖੋਲ੍ਹੀ ਹੈ। ਇਸ ਤੋਂ ਅੱਗੇ ਵੀ ਉਹਨਾਂ ਦਾ ਇਹੀ ਮਨੋਰਥ ਹੈ ਜਿੱਥੇ ਗਰੀਬ ਲੋਕ ਰਹਿੰਦੇ ਹਨ ਉੱਥੇ ਦੁਕਾਨਾਂ ਖੋਲ੍ਹੀਆਂ ਜਾਣ। ਅੱਜ ਬਹੁਤ ਸਾਰੇ ਲੋਕ ਗਰੀਬੀ ਵਿਚ ਪਿਸ ਰਹੇ ਹਨ ਤੇ ਗਰੀਬ ਹੋ ਚੁੱਕੇ ਹਨ।

Guru Nanak Ration Store Guru Nanak Ration Store

ਉਹਨਾਂ ਦੀਆਂ ਦੁਕਾਨਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਤੇ ਸਬਜ਼ੀਆਂ ਹਨ ਜੋ ਕਿ ਸਿਰਫ 13 ਰੁਪਏ ਵਿਚ ਵੇਚੀਆਂ ਜਾਂਦੀਆਂ ਹਨ। ਦਸ ਦਈਏ ਕਿ ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

Guru Nanak Ration Store Guru Nanak Ration Store

ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement