
ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਸਿੱਖ ਨੇ ਅੱਗੇ ਕਿਹਾ ਕਿ ਡਾਕਟਰ ਨੂੰ...
ਲੁਧਿਆਣਾ: ਬਲਵਿੰਦਰ ਸਿੰਘ ਜਿੰਦੂ ਕੋਲ ਪਹੁੰਚੇ ਮਨੁੱਖਤਾ ਦੀ ਸੇਵਾ ਸੋਸਾਇਟੀ ਨੇ ਉਹਨਾਂ ਦੇ ਹੱਕ ਵਿਚ ਨਾਅਰਾ ਮਾਰਿਆ ਹੈ। ਲੋੜ ਹੈ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਲੋਕਾਂ ਨਾਲ ਹੋ ਰਹੀ ਲੁੱਟ ਤੋਂ ਬਚਿਆ ਜਾਵੇ। ਉਹਨਾਂ ਕਿਹਾ ਕਿ ਅਜਿਹੇ ਹੋਰ ਮੋਦੀਖਾਨੇ ਪੰਜਾਬ ਦੇ ਹਰ ਕੋਨੇ ਵਿਚ ਖੋਲ੍ਹੇ ਜਾਣਗੇ। ਜੇ ਇਸ ਵਿਚ ਕੋਈ ਘੁਟਾਲਾ ਹੁੰਦਾ ਹੈ ਤਾਂ ਉਹ ਆਪ ਇਸ ਪ੍ਰਤੀ ਆਵਾਜ਼ ਚੁੱਕਣਗੇ।
Sikh
ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਸਿੱਖ ਨੇ ਅੱਗੇ ਕਿਹਾ ਕਿ ਡਾਕਟਰ ਨੂੰ ਲੋਕ ਭਗਵਾਨ ਮੰਨਦੇ ਹਨ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੰਮ ਵਿਚ ਲੋਕਾਂ ਦਾ ਸਾਥ ਦੇਣ। ਉਹਨਾਂ ਦੀ ਜਾਨ ਬਚਾਉਣ ਨਾ ਕਿ ਉਹਨਾਂ ਦੀ ਛਿਲ ਲਾਹੁਣ। ਦਸ ਦਈਏ ਕਿ ਬਲਵਿੰਦਰ ਸਿੰਘ ਜਿੰਦੂ ਵੱਲੋਂ ਚਲਾਏ ਗਏ ਮੋਦੀਖਾਨੇ ਪ੍ਰਤੀ ਬਹੁਤ ਸਾਰੇ ਲੋਕਾਂ ਨੇ ਅਪਣੀ ਰਾਇ ਰੱਖੀ ਹੈ। ਇਸ ਦੇ ਨਾਲ ਹੀ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਹੁਣ ਅਨਮੋਲ ਕਵਾਤਰਾ ਨੇ ਵੀ ਮੋਰਚਾ ਖੋਲ੍ਹਿਆ ਹੈ।
Lakha Sidhana
ਉਹਨਾਂ ਨੇ ਗੁਰੂ ਨਾਨਕ ਮੋਦੀਖਾਨੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਦੇ ਹੱਕ ਵਿਚ ਨਾਅਰਾ ਮਾਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਕੇਂਦਰ ਪੱਧਰ ਦਾ ਮੁੱਦਾ ਹੈ। ਜਿਹੜੀਆਂ ਦਵਾਈਆਂ ਤੇ ਐਮਆਰਪੀ ਕੰਪਨੀਆਂ ਵੱਲੋਂ ਛਾਪੀਆਂ ਜਾਂਦੀਆਂ ਹਨ ਉਹ ਨਾ ਤਾਂ ਲੁਧਿਆਣੇ ਦੀਆਂ ਦੁਕਾਨਾਂ ਵਾਲੇ ਛਾਪਦੇ ਹਨ ਤੇ ਨਾ ਹੀ ਦੁਕਾਨ ਵਾਲਾ ਇਹ ਦਵਾਈ ਆਪ ਬਣਾਉਂਦਾ ਹੈ।
Sikh
ਇਹ ਦਵਾਈਆਂ ਕੰਪਨੀਆਂ ਅਤੇ ਫੈਕਟਰੀਆਂ ਵਿਚ ਬਣਾਈਆਂ ਜਾਂਦੀਆਂ ਹਨ। ਕੇਂਦਰ ਸਰਕਾਰ ਨੇ ਇਕ ਨਿਯਮ ਲਾਗੂ ਕੀਤਾ ਸੀ ਕਿ ਡਾਕਟਰ ਮਰੀਜ਼ ਨੂੰ ਜਦੋਂ ਦਵਾਈ ਲਿਖ ਕੇ ਦਿੰਦਾ ਹੈ ਤਾਂ ਉਹ ਸਿਰਫ ਸਾਲਟ ਲਿਖ ਸਕਦਾ ਹੈ ਦਵਾਈ ਦਾ ਬ੍ਰੈਂਡ ਨਹੀਂ। ਇਹਨਾਂ ਦਵਾਈਆਂ ਦੀ ਐਮਆਰਪੀ ਕੰਪਨੀਆਂ ਰਾਹੀਂ ਲਗਾਈ ਜਾਂਦੀ ਹੈ ਤੇ ਇਸ ਬਾਰੇ ਸਰਕਾਰ ਨੂੰ ਵੀ ਪਤਾ ਹੁੰਦਾ ਹੈ। ਪਰ ਸਰਕਾਰ ਇਸ ਨੂੰ ਰੋਕਦੀ ਨਹੀਂ।
Balwinder Singh Jindu
ਉਹਨਾਂ ਅੱਗੇ ਕਿਹਾ ਕਿ ਜੇ ਕਿਸੇ ਨੇ ਕਮਾਈ ਕਰਨੀ ਹੀ ਹੈ ਤਾਂ ਉਹ 2 ਰੁਪਏ ਦੀ ਦਵਾਈ 10 ’ਚ ਵੇਚ ਲਵੇ ਜਾਂ 10 ਵਾਲੀ 20 ’ਚ ਵੇਚ ਲਵੇ ਪਰ ਉਸ ਤੇ 10 ਗੁਣਾਂ ਜ਼ਿਆਦਾ ਰੇਟ ਨਾਲ ਲਗਾਵੇ। ਇਹ ਤਾਂ ਸਰਾਸਰ ਹੀ ਗਰੀਬਾਂ ਨਾਲ ਧੱਕਾ ਹੈ। ਉਹਨਾਂ ਅੱਗੇ ਕਿਹਾ ਕਿ ਬਲਵਿੰਦਰ ਸਿੰਘ ਜਿੰਦੂ ਵੱਲੋਂ ਜੇ ਕੁੱਝ ਗਲਤ ਕਿਹਾ ਗਿਆ ਹੈ ਤਾਂ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ।
Balwinder Singh Jandu
ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਜੈਨੇਰਿਕ ਅਤੇ ਐਥੀਕਲ ਦਵਾਈਆਂ ਵਿਚਲਾ ਫਰਕ ਸਮਝਣ। ਜਿਹੜੀਆਂ ਜੈਨੇਰਿਕ ਦਵਾਈਆਂ ਹੁੰਦੀਆਂ ਹਨ ਉਹਨਾਂ ਤੇ ਐਮਆਰਪੀ ਬਹੁਤ ਜ਼ਿਆਦਾ ਲਿਖੀ ਜਾਂਦੀ ਹੈ ਪਰ ਜਿਹੜੀਆਂ ਐਥੀਕਲ ਦਵਾਈਆਂ ਹੁੰਦੀਆਂ ਹਨ ਉਹਨਾਂ ਤੇ ਜ਼ਿਆਦਾ ਲੈਸ ਨਹੀਂ ਮਿਲਦਾ।
ਇਸ ਲਈ ਇਹ ਗੱਲ ਸਮਝਣ ਲੋੜ ਹੈ ਕਿਹੜੀ ਦਵਾਈ ਜ਼ਿਆਦਾ ਮਹਿੰਗੀ ਮਿਲ ਰਹੀ ਹੈ ਤੇ ਕਿਹੜੀ ਸਸਤੀ। ਕੁੱਝ ਬਿਮਾਰੀਆਂ ਦੀ ਦਵਾਈ ਦੀ ਖੋਜ ਕਰਨ ਵਿਚ ਬਹੁਤ ਸਾਰਾ ਖਰਚ ਆ ਜਾਂਦਾ ਹੈ ਇਸ ਲਈ ਉਸ ਦਾ ਖਰਚ ਵੀ ਲੋਕਾਂ ਤੋਂ ਹੀ ਕੱਢਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।