
ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੁੱਖ ਮੰਤਰੀ ਵਲੋਂ ਨਵੀਂ ਬਣਨ ਜਾ ਰਹੀ ਪੰਜਾਬ ਵਾਟਰ ਅਥਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ, 30 ਜੂਨ (ਗੁਰਉਪਦੇਸ਼ ਭੁੱਲਰ): ਵਿੰਨੀ ਮਹਾਜਨ ਦੀ ਨਿਯੁਕਤੀ ਬਾਅਦ ਨਾਰਾਜ਼ ਹੋ ਕੇ 2 ਮਹੀਨੇ ਦੀ ਛੁੱਟੀ 'ਤੇ ਗਏ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੁੱਖ ਮੰਤਰੀ ਵਲੋਂ ਨਵੀਂ ਬਣਨ ਜਾ ਰਹੀ ਪੰਜਾਬ ਵਾਟਰ ਅਥਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਅੱਜ ਹੁਕਮ ਜਾਰੀ ਹੋਏ ਹਨ।
Karan Avtar Singh
ਕਰਨ ਅਵਤਾਰ ਦੀ ਰਿਟਾਇਰਮੈਂਟ ਵਿਚ ਹਾਲੇ 2 ਮਹੀਨੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਵਿੰਨੀ ਮਹਾਜਨ ਦੇ ਮੁੱਖ ਸਕੱਤਰ ਬਣਨ ਬਾਅਦ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਅਹੁਦਾ ਦਿਤਾ ਗਿਆ ਸੀ ਪਰ ਉਹ ਨਵਾਂ ਚਾਰਜ ਸੰਭਾਲਣ ਦੀ ਥਾਂ ਛੁੱਟੀ 'ਤੇ ਚਲੇ ਗਏ।। ਮੁੱਖ ਮੰਤਰੀ ਵਲੋਂ ਕਰਨ ਅਵਤਾਰ ਨੂੰ ਮਨਾਏ ਜਾਣ ਬਾਅਦ ਅਗਲੇ ਦਿਨ ਵਿਚ ਉਹ ਅਪਣੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਬਾਅਦ ਚੇਅਰਮੈਨ ਦਾ ਅਹੁਦਾ ਸੰਭਾਲ ਸੰਕਦੇ ਹਨ।
ਸਾਕਸ਼ੀ ਦੀ ਵਿੰਨੀ ਮਹਾਜਨ ਨਾਲ ਸਟਾਫ਼ ਅਫ਼ਸਰ ਵਜੋਂ ਨਿਯੁਕਤੀ
ਚੰਡੀਗੜ੍ਹ, 30 ਜੂਨ (ਗੁਰਉਪਦੇਸ਼ ਭੁੱਲਰ): 2014 ਬੈਚ ਦੀ ਆਈ ਏ ਐਸ ਅਧਿਕਾਰੀ ਸਾਕਸ਼ੀ ਸਾਹਨੀ ਨੂੰ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਸਟਾਫ਼ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਵਧੀਕ ਸਕੱਤਰ ਤਾਲਮੇਲ ਦਾ ਵੀ ਚਾਰਜ ਰਹੇਗਾ। ਸਾਕਸ਼ੀ ਇਸ ਸਮੇਂ ਏ.ਡੀ.ਸੀ. (ਜਨਰਲ) ਮੋਹਾਲੀ ਵਿਖੇ ਤੈਨਾਤ ਸਨ।