ਮੁਫ਼ਤਖੋਰ ਪੁਲਸੀਏ ਦੀ ਰੇਹੜੀ ਵਾਲਿਆਂ ਨੇ ਲਿਆਂਦੀ ਸ਼ਾਮਤ,ਸ਼ਰ੍ਹੇਆਮ ਬਜ਼ਾਰ 'ਚ ਕੀਤਾ ਜ਼ਲੀਲ
Published : Jul 1, 2020, 3:02 pm IST
Updated : Jul 1, 2020, 3:31 pm IST
SHARE ARTICLE
Fazilka Viral Video Punjab India Constable
Fazilka Viral Video Punjab India Constable

ਜਿਸ ਦੀ ਰੇਹੜੀ ਫੜੀ ਵਾਲਿਆਂ ਨੇ ਮਿਲ ਕੇ ਵੀਡੀਓ ਬਣਾਉਣੀ...

ਫਾਜ਼ਿਲਕਾ: ਇੱਕ ਪੁਲਿਸ ਮੁਲਾਜ਼ਮ ਵੱਲੋਂ ਰੇਹੜੀ ਫੜੀ ਵਾਲਿਆਂ ਤੋਂ ਹਰ ਰੋਜ਼ ਮੁਫ਼ਤ ਦੀ ਸਬਜ਼ੀ ਚੁੱਕਣ ਖ਼ਿਲਾਫ਼ ਇੱਕ ਦਿਨ ਰੇਹੜੀ ਫੜੀ ਵਾਲਿਆਂ ਦੀ ਅਣਖ ਜਾਗ ਪਈ ਅਤੇ ਉਹਨਾਂ ਇਸ ਦਾ ਵਿਰੋਧ ਕੀਤਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਸਾਫ ਤੌਰ ਤੇ  ਦਿਖਾਈ ਦੇ ਰਿਹਾ ਹੈ ਕਿ ਕਿਵੇਂ ਰੇਹੜੀ-ਫੜੀ  ਵਾਲਿਆਂ ਨੇ ਪੁਲਿਸ ਮੁਾਲਾਜ਼ਮ ਦਾ ਵਿਰੋਧ ਕੀਤਾ ਤੇ ਹਰ ਰੋਜ਼ ਫਲ ਸਬਜ਼ੀਆਂ ਚੁੱਕਣ 'ਤੇ ਉਸਨੂੰ ਖਰੀਆਂ -ਖਰੀਆਂ ਸੁਣਾਈਆਂ।

Fazilka Fazilka

ਜਾਣਕਾਰੀ ਮੁਤਾਬਿਕ ਇਹ ਘਟਨਾ ਫਾਜ਼ਿਲਕਾ ਦੀ ਹੈ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਰੇਹੜੀ ਫੜੀ ਵਾਲੇ ਇਸ ਲਈ ਵਿਰੋਧ ਕਰ ਰਹੇ ਹਨ ਕਿ ਉਹ ਹਰ ਰੋਜ਼ ਉਨ੍ਹਾਂ ਤੋਂ ਮੁਫ਼ਤ ਸਬਜ਼ੀ ਚੁੱਕ ਕੇ ਲੈ ਜਾਂਦਾ ਹੈ, ਪ੍ਰੰਤੂ ਪੈਸੇ ਨਹੀਂ ਦਿੰਦਾ।

Fazilka Fazilka

ਜਿਸ ਦੀ ਰੇਹੜੀ ਫੜੀ ਵਾਲਿਆਂ ਨੇ ਮਿਲ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੂੰ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਤਨਖਾਹ ਲੈਂਦਾ ਹੈ ਅਸੀਂ ਗਰੀਬ ਆਪਣੇ ਬੱਚਿਆਂ ਨੂੰ ਛੱਡ ਕੇ ਸਵੇਰੇ ਚਾਰ ਵਜੇ ਸਬਜ਼ੀ ਵੇਚਣ ਲਈ ਆਉਂਦੇ ਹਨ ਅਤੇ ਤੂੰ ਸਾਡੀ ਸਬਜ਼ੀ ਚੁੱਕ ਕੇ ਲੈ ਜਾਂਦਾ ਹੈ।

Fazilka Fazilka

ਰੇਹੜੀ ਫੜ੍ਹੀ ਵਾਲਿਆਂ ਨੇ ਪੁਲਸ ਮੁਲਾਜ਼ਮ ਨੂੰ ਜ਼ਲੀਲ ਕਰਦਿਆਂ ਕਿਹਾ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਤੂੰ ਗ਼ਰੀਬਾਂ ਦਾ ਹੱਕ ਮਾਰ ਰਿਹਾ ਹੈ। ਇਹ ਪੁਲੀਸ ਮੁਲਾਜ਼ਮ ਕਿਸੇ ਉੱਚ ਅਧਿਕਾਰੀ ਦਾ ਗੰਨਮੈਨ ਦੱਸਿਆ ਜਾ ਰਿਹਾ ਹੈ ਅਤੇ ਇਹ ਵੀਡੀਓ ਇਲਾਕੇ ਵਿੱਚ ਖੂਬ ਵਾਇਰਲ ਹੋ ਰਹੀ ਹੈ। Fazilka Fazilka

ਇਹ ਵੀਡੀਓ ਦੇਖਣ ਤੋਂ ਬਾਅਦ ਸਵਾਲ ਖੜ੍ਹਾ ਹੁੰਦਾ ਹੈ ਕਿ ਪੁਲਿਸ ਵਧੀਕੀ ਹਰ ਰੋਜ਼ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ। ਜਿਸ ਤਰ੍ਹਾਂ ਇਹ ਮੁਲਾਜ਼ਮ ਗਰੀਬ ਲੋਕਾਂ ਦੀ ਹਰ ਰੋਜ਼ ਛੋਟੇ ਰੂਪ ਵਿੱਚ ਲੁੱਟ ਕਰ ਰਿਹਾ ਹੈ। ਕਿ ਲੋਕ ਇਹਨਾਂ ਤੋਂ ਸੁਰੱਖਿਆ ਦੀ ਉਮੀਦ ਕਰਨਗੇ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement