ਇਸਤਰੀ ਵਿੰਗ ਅਕਾਲੀ ਦਲ ਰਾਮ ਸਿੰਘ ਰਾਣਾ ਦੇ ਸਮਰਥਨ ’ਚ ਹੋਟਲ ਗੋਲਡਨ ਹੱਟ ਪੁੱਜਾ
Published : Jul 1, 2021, 12:12 am IST
Updated : Jul 1, 2021, 12:12 am IST
SHARE ARTICLE
image
image

ਇਸਤਰੀ ਵਿੰਗ ਅਕਾਲੀ ਦਲ ਰਾਮ ਸਿੰਘ ਰਾਣਾ ਦੇ ਸਮਰਥਨ ’ਚ ਹੋਟਲ ਗੋਲਡਨ ਹੱਟ ਪੁੱਜਾ

ਨਵੀਂ ਦਿੱਲੀ, 30 ਜੂਨ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਿੱਲੀ ਪ੍ਰਦੇਸ਼ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਹੋਟਲ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੇ ਸਮਰੱਥਨ ’ਚ ਪੁੱਜ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਆਪਣੀਆਂ ਨੀਤੀਆਂ ’ਚ ਬਦਲਾਉ ਕਰੇ, ਨਹੀਂ ਤਾਂ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਣਾ ਵਰਗੇ ਅਨੇਕ ਲੋਕ ਸਰਕਾਰ ਦੀਆਂ ਇਨ੍ਹਾਂ ਹਿਟਲਰਸ਼ਾਹੀ ਨੀਤੀਆਂ ਖਿਲਾਫ਼ ਇੱਕਜੁਟ ਹੋ ਕੇ ਆਉਣ ਵਾਲੀਆਂ ਚੌਣਾਂ ’ਚ ਸਰਕਾਰ ਨੂੰ ਇਸ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰੀ ਹਨ। ਇਸ ਲਈ ਸਰਕਾਰ ਲੋਕਾਂ ਦਾ ਹੋਰ ਇਮਤਿਹਾਨ ਨਾ ਲਵੇ। ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਅੱਜ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਚੱਲਦੇ ਹੀ ਸੜਕਾਂ ’ਤੇ ਬੈਠਣ ਨੂੰ ਮਜਬੂਰ ਹੈ, ਜੋ ਲੋਕ ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਸਹਿਯੋਗ ਦੇ ਰਹੇ ਹਨ, ਸਰਕਾਰ ਉਨ੍ਹਾਂ ’ਤੇ ਹੁਣ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਪਰੇਸ਼ਾਨ ਕਰ ਰਹੀ ਹੈ ਜਿਸ ਦਾ ਜੀਉਂਦੀ ਜਾਗਦੀ ਮਿਸਾਲ ਗੋਲਡਨ ਹੱਟ ਵਾਲੇ ਰਾਣਾ ਦੀ ਹੈ, ਜਿਨ੍ਹਾਂ ਨੂੰ ਪ੍ਰੇਸ਼ਾਨ ਕਰਣ ਲਈ ਉਨ੍ਹਾਂ ਦੇ ਹੋਟਲ ਦੇ ਅੱਗੇ ਦਾ ਰਾਹ ਬੰਦ ਕਰ ਦਿੱਤਾ ਗਿਆ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇੱਥੇ ਪੁੱਜ ਕੇ ਸ਼੍ਰੀ ਰਾਣਾ ਨੂੰ ਵਿਸ਼ਵਾਸ ਦੁਆਇਆ ਕਿ ਇਸਤਰੀ ਅਕਾਲੀ ਦਲ ਦੀਆਂ ਸਾਰੀਆਂ ਮਹਿਲਾਵਾਂ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੀਆਂ ਹਨ ਅਤੇ ਕੋਈ ਵੀ ਕਦਮ ਚੁਕਣਾ ਪਵੇ ਉਹ ਪਿੱਛੇ ਨਹੀ ਹਟਣਗੀਆਂ ਤੇ ਉਨ੍ਹਾਂ ਨੂੰ ਇਨਸਾਫ਼ ਦੁਆ ਦੇ ਹੀ ਰਹਿਣਗੀਆਂ।
New 4elhi Sukhraj 30_1 News Women Wing Samarthan Ram Singh Rana_Ranjit Kaur

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement