ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਸਰਬਸੰਮਤੀ ਨਾਲ ਪਾਸ ਹੋਏ ਚਾਰ ਅਹਿਮ ਬਿੱਲ
Published : Jul 1, 2022, 7:54 am IST
Updated : Jul 1, 2022, 7:54 am IST
SHARE ARTICLE
Four important Bills passed in Punjab Vidhan Sabha session
Four important Bills passed in Punjab Vidhan Sabha session

ਹੁਣ ਇਕ ਵਿਧਾਇਕ ਨੂੰ ਭਵਿੱਖ ਵਿਚ ਇਕ ਪੈਨਸ਼ਨ ਹੀ ਮਿਲੇਗੀ।

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਆਖ਼ਰੀ ਦਿਨ ਇਕ ਵਿਧਾਇਕ ਇਕ ਪੈਨਸ਼ਨ ਸਬੰਧੀ ਸੋਧ ਬਿਲ 2022 ਸਮੇਤ ਚਾਰ ਅਹਿਮ ਬਿਲ ਪਾਸ ਹੋਏ। ਭਾਵੇਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਤਨਖ਼ਾਹਾਂ ਤੇ ਭੱਤੇ ਆਦਿ ਵਧਾਉਣ ਦੀ ਮੰਗ ਕਰਦਿਆਂ ਇਸ ਬਿਲ ਵਿਚ ਅੜਿੱਕਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੰਗਾਮਾ ਵੀ ਹਇਆ ਪਰ ਇਹ ਬਿਲ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਹੁਣ ਇਕ ਵਿਧਾਇਕ ਨੂੰ ਭਵਿੱਖ ਵਿਚ ਇਕ ਪੈਨਸ਼ਨ ਹੀ ਮਿਲੇਗੀ।

vidhan sabha session Punjab Vidhan Sabha session

36000 ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਬਿਲ ਕੈਬਨਿਟ ਦੀ ਮੀਟਿੰਗ ਵਿਚ ਵਿਚਾਰ ਬਾਅਦ ਲਏ ਫ਼ੈਸਲੇ ਕਾਰਨ ਫ਼ਿਲਹਾਲ ਪੇਸ਼ ਨਹੀਂ ਕੀਤਾ ਗਿਆ ਜਦਕਿ ਨਵੇਂ ਬਿਲ ਦਾ ਖਰੜਾ ਤਿਆਰ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਲ ਹਾਲੇ ਪੇਸ਼ ਨਾ ਕਰਨ ਬਾਰੇ ਸਦਨ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੀਆਂ ਸਰਕਾਰਾਂ ਵਲੋਂ 2016 ਅਤੇ 2021 ਵਿਚ ਕੱਚੇ ਮੁਲਾਜ਼ਮਾਂ ਲਈ ਬਣਾਏ ਐਕਟ ਵਿਚ ਵੱਡੀਆਂ ਕਾਨੂੰਨੀ ਖ਼ਾਮੀਆਂ ਹਨ।

Punjab vidhan SabhaPunjab vidhan Sabha

2021 ਵਾਲਾ ਖਰੜਾ ਤਾਂ ਰਾਜਪਾਲ ਕੋਲ ਹੀ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀ ਨਹੀਂ ਚਾਹੁੰਦੇ ਕਿ ਐਕਟ ਵਿਚ ਕੋਈ ਕਾਨੂੰਨੀ ਖ਼ਾਮੀ ਰਹਿਣ ਕਾਰਨ ਇਹ ਕੋਰਟ ਵਿਚ ਸਟੇਅ ਹੋ ਜਾਵੇ। ਉਨ੍ਹਾਂ ਕਿਹਾ ਕਿ ਇਸ ਖਰੜੇ ਨੂੰ ਪੂਰੀ ਤਰ੍ਹਾਂ ਕਾਨੂੰਨੀ ਪੱਖੋਂ ਮੁਕੰਮਲ ਕਰਨ ਅਤੇ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਇਸ ਦੇ ਘੇਰੇ ਵਿਚ ਲਿਆਉਣ ਲਈ 3 ਮੈਂਬਰੀ ਕੈਬਨਿਟ ਸਬ ਕਮੇਟੀ ਬਣਾ ਦਿਤੀ ਗਈ ਹੈ ਜੋ ਛੇਤੀ ਹੀ ਏਜੀ. ਨਾਲ ਵਿਚਾਰ ਕਰ ਕੇ ਫ਼ੈਸਲਾ ਲਵੇਗੀ।

Punjab Vidhan Sabha budget session will start from tomorrowPunjab Vidhan Sabha

ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਇਹ ਐਕਟ ਪਾਸ ਕਰਨ ਲਈ ਸਪੈਸ਼ਲ ਸੈਸ਼ਨ ਵੀ ਸੱਦ ਲਵਾਂਗੇ ਅਤੇ ਓਵਰਏਜ਼ ਹੋਣ ਵਾਲੇ ਮੁਲਾਜ਼ਮਾਂ ਨੂੰ ਉਮਰ ਵਿਚ ਛੋਟ ਵੀ ਦਿਆਂਗੇ। ਅੱਜ ਜਿਹੜੇ ਹੋਰ ਤਿੰਨ ਅਹਿਮ ਬਿਲ ਵਿਧਾਨ ਸਭਾ ਵਿਚ ਪਾਸ ਹੋਏ ਹਨ, ਉਨ੍ਹਾਂ ਵਿਚ ਪੰਜਾਬ ਰੂਰਲ ਡਿਵੈਲਪਮੈਂਟ (ਸੋਧ) ਬਿਲ, ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਬਿਲ ਅਤੇ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ (ਸੋਧ) ਬਿੱਲ  ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement