
ਸ਼ਵੇਤ ਮਲਿਕ ਪ੍ਰਧਾਨ ਭਾਜਪਾ ਪੰਜਾਬ ਅਤੇ ਰਾਜ ਸਭਾ ਮੈਂਬਰ ਉਪਰ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ਉਪਰ ਆਪਣੇ ਕਾਂਗਰਸੀ ਵਰਕਰਾਂ ਬਨਾਮ ਗੁੰਡਿਆਂ ਤੋਂ ਜਾਨਲੇਵਾ ਹਮਲਾ.........
ਪਟਿਆਲਾ : ਸ਼ਵੇਤ ਮਲਿਕ ਪ੍ਰਧਾਨ ਭਾਜਪਾ ਪੰਜਾਬ ਅਤੇ ਰਾਜ ਸਭਾ ਮੈਂਬਰ ਉਪਰ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ਉਪਰ ਆਪਣੇ ਕਾਂਗਰਸੀ ਵਰਕਰਾਂ ਬਨਾਮ ਗੁੰਡਿਆਂ ਤੋਂ ਜਾਨਲੇਵਾ ਹਮਲਾ ਕਰਨ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਐਸ ਕੇ ਦੇਵ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਅਤੇ ਦੋਸ਼ੀਆਂ ਨੂੰ ਬਣਦੀ ਕਾਰਵਾਈ ਕਰਕੇ ਢੁਕਵੀਂ ਸਜ਼ਾ ਦੇਣ ਦੀ ਮੰਗ ਕੀਤੀ।
ਜਿਸ ਵਿਚ ਸਟੇਟ ਸਕੱਤਰ ਜਗਦੀਪ ਸਿੰਘ ਸੋਢੀ ਅਵਤਾਰ ਸਿੰਘ ਹੈਪੀ ਐਕਸ ਐਮ ਸੀ, ਰਮੇਸ਼ ਵਰਮਾ ਜਰਨਲ ਸਕੱਤਰ, ਵਰੂਣ ਜਿੰਦਲ ਪ੍ਰਧਾਨ ਯੁਵਾ ਮੋਰਚਾ, ਮਨਦੀਪ ਸ਼ਰਮਾਂ ਪ੍ਰਧਾਨ ਮਹਿਲਾ ਮੋਰਚਾ, ਪਵਨ ਭੂਮਕ, ਸੁਰਿੰਦਰ ਖੰਡੋਲੀ, ਸ਼ੰਟੀ ਗਿੱਲ, ਕੁਨਾਲ ਕੁਮਾਰ, ਰਾਹੁਲ ਮਹਿਤਾ, ਸ਼ੈਰੀ ਉਪਲ, ਸ਼ੀਮਾ ਸ਼ਰਮਾ, ਹਰਿੰਦਰ ਕੋਹਲੀ, ਬਿਕਰਮ ਭੱਲਾ, ਤਰਲੋਚਨ ਸਿੰਘ ਮਹਾਂਮੰਤਰੀ ਇੰਡਸਟਰੀ ਵਿੰਗ ਅਤੇ ਹੋਰ ਵਰਕਰ ਵੀ ਹਾਜ਼ਰ ਸਨ।