
ਪੰਜਾਬ ਭਾਜਪਾ ਦੇ ਪ੍ਰਧਾਨ ਸਵੇਤ ਮਲਿਕ ਨੇ ਧਨੌਲਾ ਵਿਖੇ ਸਟੇਟ ਕਮੇਟੀ ਮੈਂਬਰ ਦਰਸਨ ਸਿੰਘ ਨੈਣਵਾਲ ਦੀ ਅਗਵਾਈ ਵਿੱਚ ਰੱਖੇ ਜ਼ਿਲਾ ਪੱਧਰੀ.....
ਬਰਨਾਲਾ : ਪੰਜਾਬ ਭਾਜਪਾ ਦੇ ਪ੍ਰਧਾਨ ਸਵੇਤ ਮਲਿਕ ਨੇ ਧਨੌਲਾ ਵਿਖੇ ਸਟੇਟ ਕਮੇਟੀ ਮੈਂਬਰ ਦਰਸਨ ਸਿੰਘ ਨੈਣਵਾਲ ਦੀ ਅਗਵਾਈ ਵਿੱਚ ਰੱਖੇ ਜ਼ਿਲਾ ਪੱਧਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਕਿਸਾਨ ਭਲਾਈ ਸਕੀਮਾਂ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਂਦਿਆਂ ਕਿਹਾ ਸੀ ਕਿ ਜੇਕਰ ਉਹ ਸਤਾ ਵਿੱਚ ਆਏ ਤਾਂ ਪੰਜਾਬ ਅੰਦਰੋਂ ਇੱਕ ਹਫਤੇ ਵਿੱਚ ਨਸ਼ਾ, ਗੁੰਡਾਗਰਦੀ, ਰੇਤ ਮਾਫੀਆ ਆਦਿ ਖਤਮ ਕਰ ਦੇਣਗੇ
ਅਤੇ ਪੰਜਾਬ ਦੀ ਕਿਰਸਾਨੀ ਸਿਰ ਚੜੇ ਕਰੀਬ 90 ਹਜਾਰ ਕਰੋੜ ਦੇ ਕਰਜ਼ੇ 'ਤੇ ਲਕੀਰ ਮਾਰ ਕੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦਿਤਾ ਜਾਵੇਗਾ। ਪਰ ਕੈਪਟਨ ਸਰਕਾਰ ਨੂੰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਪੰਜਾਬ ਅੰਦਰ ਹਰ ਰੋਜ਼ ਨਸ਼ਿਆਂ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸਮਾਗਮ ਦੌਰਾਨ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ,ਜੋਨਲ ਪ੍ਰਧਾਨ ਪ੍ਰਵੀਨ ਬਾਂਸਲ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਦਿਆਲ ਸਿੰਘ ਸੋਢੀ ਜਰਨਲ ਸਕੱਤਰ ਪੰਜਾਬ, ਮੇਜਰ ਆਰ.ਐੰਸ.ਗਿੱਲ ਮੀਡੀਆ ਇੰਚਾਰਜ ਪੰਜਾਬ,
ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਦਰਸ਼ਨ ਸਿੰਘ ਨੈਣੇਵਾਲ, ਹਰਵਿੰਦਰ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ,ਜਸਵੰਤ ਸਿੰਘ ਮਾਨ, ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ,ਹਰਵਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਸੰਟੀ ਕੌਂਸਲਰ ਬਰਨਾਲਾ, ਮੰਗਦੇਵ ਦੇਵ ਸਰਮਾ ਧਨੌਲਾ, ਜਗਤਾਰ ਸਿੰਘ ਤਾਰੀ ਢਿੱਲੋਂ, ਕੇਵਲ ਕੁਮਾਰ, ਰਣਜੀਤ ਸਿੰਘ ਹੀਰਾ ਜਨਰਲ ਸਕੱਤਰ ਜਲੰਧਰ ਤੋ ਇਲਾਵਾ ਹੋਰ ਵਰਕਰ ਹਾਜ਼ਰ ਸਨ।