
ਐਕਸਪਾਇਰੀ ਡੇਟ ਬਦਲ ਕੇ ਵੇਚਿਆ ਜਾ ਰਿਹਾ ਹੈ ਸਾਬਣ
ਚੰਡੀਗੜ੍ਹ: ਕਿਤੇ ਤੁਸੀਂ ਤਾਂ ਨਹੀਂ 3 ਸਾਲ ਪੁਰਾਣੇ ਖਰਾਬ ਸਾਬਣ ਇਸਤੇਮਾਲ ਕਰ ਰਹੇ ਪਰ ਤੁਹਾਡੇ ਮਨ ਵਿਚ ਹਮੇਸ਼ਾਂ ਇਹੀ ਕਹੇਗਾ ਕਿ ਅਸੀਂ ਤਾਂ ਜੀ ਐਕਸਪਾਈਰੀ ਡੇਟ ਦੇਖਣ ਤੋਂ ਬਾਅਦ ਹੀ ਸਾਬਣ ਜਾ ਹੋਰ ਪ੍ਰੋਡਕਟ ਖਰੀਦਦੇ ਹਾਂ।
Dettol
ਗੱਲ ਜੇਕਰ ਡਿਟੋਲ ਸਾਬਣ ਦੀ ਆ ਜਾਵੇ ਫਿਰ ਤਾਂ ਅਸੀਂ ਅੱਖਾਂ ਬੰਦ ਕਰ ਕੇ ਹੀ ਇਨਾਂ ਤੇ ਭਰੋਸਾ ਕਰ ਲੈਂਦੇ ਹਾਂ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਤੁਹਾਡੇ ਮੰਨ ਵਿਚ ਡਿਟੋਲ ਸਾਬਣ ਤੋਂ ਹੀ ਨਹੀਂ ਬਲਕਿ ਕਿਸੇ ਵੀ ਪ੍ਰੋਡਕਟ ਤੇ ਲੱਗੇ ਐਕਸਪਾਇਰੀ ਡੇਟ ਵਾਲੇ ਟੈਗ ਤੋਂ ਵਿਸ਼ਵਾਸ ਖਤਮ ਕਰ ਦੇਵੇਗੀ।
Dettol
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਸਪਾਈਰ ਭਾਵ ਖਰਾਬ ਹੋਏ ਸਾਬਣ ਨੂੰ ਡੇਟ ਬਦਲ ਕੇ ਮਾਰਕਿਟ ਵਿਚ ਭੇਜਿਅ ਜਾ ਰਿਹਾ ਹੈ ਤੇ ਲੋਕਾਂ ਨਾਲ ਧੋਖਾ ਕਮਾਇਆ ਜਾ ਰਿਹਾ। ਇਹੀ ਸਾਬਣ ਫਿਰ ਸਾਡੇ ਤੁਹਾਡੇ ਤੱਕ ਪਹੁੰਚਦੇ ਹਨ। ਸੋ ਵੀਡੀਓ ਦੇਖ ਕੇ ਤੁਹਾਡੇ ਹੋਸ਼ ਤਾਂ ਜ਼ੁਰੂਰ ਉਡ ਜਾਣਗੇ। ਜਨਾਬ ਹੋਸ਼ ਉੱਡਣ ਵੀ ਕਿਊਂ ਨਾ ਆਖਿਰ ਜਿਸ ਪ੍ਰੋਡਕਟ 'ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਜਦੋਂ ਉਸੇ ਦਾ ਘਿਨੋਣਾ ਸੱਚ ਸਾਹਮਣੇ ਆ ਜਾਵੇ।
Dettol
ਵੀਡੀਓ ਵਿਚ ਨਾਲ ਖੜੀ ਪੁਲਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਵੀਡੀਓ ਉਸ ਮੌਕੇ ਦੀ ਹੋਵੇਗੀ ਜਦੋਂ ਪੁਲਿਸ ਨੇ ਇਸ ਗੋਰਖਧੰਦੇ ਵਾਲੀ ਥਾਂ 'ਤੇ ਰੇਡ ਕੀਤੀ। ਬਹਿਰਾਹਾਲ ਵੀਡੀਓ ਕਿੱਥੋ ਦੀ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਵੀਡੀਓ ਨੇ ਲੋਕਾਂ ਦੇ ਮੰਨ ਵਿਚ ਵੱਡੇ ਵੱਡੇ ਪ੍ਰੋਡਕਟ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।