ਦੁਨੀਆਂ ਨੂੰ ਲੋਹਾ ਮਨਵਾਉਣ ਵਾਲੀ ਮਹਾਨ ਐਥਲੀਟ ਮਾਨ ਕੌਰ ਕੈਂਸਰ ਕੋਲੋਂ ਹਾਰੀ
Published : Aug 1, 2021, 12:33 am IST
Updated : Aug 1, 2021, 12:33 am IST
SHARE ARTICLE
image
image

ਦੁਨੀਆਂ ਨੂੰ ਲੋਹਾ ਮਨਵਾਉਣ ਵਾਲੀ ਮਹਾਨ ਐਥਲੀਟ ਮਾਨ ਕੌਰ ਕੈਂਸਰ ਕੋਲੋਂ ਹਾਰੀ

ਡੇਰਾਬੱਸੀ, 31 ਜੁਲਾਈ (ਗੁਰਜੀਤ ਸਿੰਘ ਈਸਾਪੁਰ) : ਅੰਤਰਰਾਸ਼ਟਰੀ ਅਥਲੀਟ 105 ਸਾਲਾ ਬੀਬੀ ਮਾਨ ਕੌਰ ਦਾ ਅੱਜ ਡੇਰਾਬੱਸੀ ਦੇ ਆਯੁਰਵੈਦਿਕ ਹਸਪਤਾਲ ਵਿਖੇ ਦਿਹਾਂਤ ਹੋ ਗਿਆ । ਉਹ ਪਿਛਲੇ ਕਾਫੀ ਦਿਨਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। 8 ਜੁਲਾਈ ਨੂੰ ਉਨ੍ਹਾਂ ਨੂੰ ਇਥੇ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਅੱਜ ਦੁਪਹਿਰੇ ਕਰੀਬ ਇਕ ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਖੇਡ ਜਗਤ, ਰਾਜਨੀਤੀ ਤੇ ਸਮਾਜ ਸੇਵੀ ਸੰਸਥਾਵਾਂ ’ਚ ਗ਼ਮਗੀਨ ਮਾਹੌਲ ਹੈ। ਉਨ੍ਹਾਂ ਦੇ 82 ਸਾਲਾ ਅਥਲੀਟ ਬੇਟਾ ਗੁਰਦੇਵ ਸਿੰਘ ਨੇ ਦਸਿਆ ਕਿ ਮਾਤਾ ਮਾਨ ਕੌਰ ਜੀ ਦਾ ਚੰਡੀਗੜ੍ਹ ਵਿਖੇ ਅੰਤਮ ਸਸਕਾਰ ਕੀਤਾ ਜਾਵੇਗਾ। 
ਭਾਰਤ ਦੀ ਸੱਭ ਤੋਂ ਬਜ਼ੁਰਗ ਅਥਲੀਟ ਅਤੇ ਮਿਰੈਕਲ ਆਫ਼ ਚੰਡੀਗੜ੍ਹ ਦੇ ਨਾਂ ਨਾਲ ਮਸ਼ਹੂਰ ਮਾਨ ਕੌਰ ਨੂੰ ਡੇਰਾਬੱਸੀ ਨਗਰ ਕੌਂਸਲ ਅਧੀਨ ਦੇਵੀਨਗਰ ਦੇ ਸੁੱਧੀ ਆਯੁਰਵੇਦ ਪੰਚਕਰਮਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਮਾਨ ਕੌਰ ਦੇ ਪਿੱਤੇ ਦਾ ਕੈਂਸਰ ਦਾ ਪਤਾ ਲੱਗਣ ’ਤੇ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੀਜੀਆਈ ਚੰਡੀਗੜ੍ਹ ਸਮੇਤ ਹੋਰਨਾਂ ਹਸਪਤਾਲਾਂ ਤੋਂ ਜਵਾਬ ਮਿਲਣ ਤੋਂ ਬਾਅਦ ਇਥੇ ਲਿਆਂਦਾ ਗਿਆ ਸੀ। ਇਹ ਕੈਂਸਰ ਹੁਣ ਜਿਗਰ ਤਕ ਪਹੁੰਚ ਗਿਆ ਸੀ। ਉਨ੍ਹਾਂ ਦਾ ਹਸਪਤਾਲ ਆਯੁਰਵੈਦਿਕ ਇਲਾਜ ਚੱਲ ਰਿਹਾ ਸੀ।
ਇਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਬਚਪਨ ਵਿਚ ਅਪਣੀ ਗੋਦੀ ’ਚ ਖਿਡਾਇਆ ਸੀ। ਉਮਰ ਦਾ ਸੈਂਕੜਾ ਲਗਾ ਚੁੱਕੀ ਮਾਨ ਕੌਰ ਦੀ ਚੁਸਤੀ-ਫ਼ੁਰਤੀ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਵੀ ਕਾਇਲ ਸਨ। ਜ਼ਿਕਰਯੋਗ ਹੈ ਕਿ ਮਾਨ ਕੌਰ ਨੇ ਹੁਣ ਤਕ ਕੁੱਲ 35 ਰਾਸ਼ਟਰੀ ਤੇ ਅੰਤਰਰਾਸ਼ਟਰੀ ਮੈਡਲ ਜਿੱਤੇ ਜੋ ਸਾਰੇ ਦੇ ਸਾਰੇ ਸੋਨੇ ਦੇ ਹਨ। ਇਸ ਤੋਂ ਇਲਾਵਾ 95 ਸਾਲ ਤੇ 100 ਸਾਲ ਉਮਰ ਵਰਗ ’ਚ ਉਨ੍ਹਾਂ 100 ਮੀਟਰ ਤੇ 200 ਮੀਟਰ ਦੌੜ, ਜੈਵਲਿਨ ਥ੍ਰੋਅ ਤੇ ਦੋ ਕਿੱਲੋ ਸ਼ਾਟਪੁਟ ਵਿਚ ਵਿਸ਼ਵ ਰਿਕਾਰਡ ਬਣਾਇਆ ਹੈ।
 ਮਾਸਟਰ ਐਥਲੀਟ ਮਾਨ ਕੌਰ ਕੋਵਿਡ-19 ਤੋਂ ਪਹਿਲਾਂ ਤਕ ਲਗਾਤਾਰ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਂਦੀ ਰਹੀ ਸੀ। ਮਾਨ ਕੌਰ ਦੀਆਂ ਉਪਲਬਧੀਆਂ ਨੂੰ ਵੇਖਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ’ਚ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਰਾਸ਼ਟਰਪਤੀ ਭਵਨ ’ਚ ਸਨਮਾਨ ਲੈਣ ਲਈ ਮਾਨ ਕੌਰ ਜਿਸ ਫ਼ੁਰਤੀ ਨਾਲ ਸਟੇਜ ’ਤੇ ਪਹੁੰਚੀ ਸੀ, ਉਸ ਨੂੰ ਦੇਖ ਕੇ ਰਾਸ਼ਟਰਪਤੀ ਵੀ ਹੈਰਾਨ ਹੋ ਗਏ ਸਨ, ਉੱਥੇ ਹੀ ਪ੍ਰਧਾਨ ਮੰਤਰੀ ਆਵਾਸ ’ਤੇ ਇਕ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਫ਼ਿਟਨੈੱਸ ਦੇਖ ਕੇ ਉਨ੍ਹਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਸਨ। ਉਹ ਦੇਸ਼ ਦੁਨੀਆਂ ਦੇ ਐਥਲੈਟਿਕਸ ਲਈ ਪ੍ਰੇਰਨਾਸ੍ਰੋਤ ਸਨ।
ਮਾਸਟਰ ਐਥਲੀਟ ਮਾਨ ਕੌਰ ਉਦੋਂ ਸੁਰਖ਼ੀਆਂ ’ਚ ਆਈ ਸੀ ਜਦੋਂ ਉਨ੍ਹਾਂ 120 ਸਾਲ ਦੀ ਉਮਰ ’ਚ ਨਿਊਜ਼ੀਲੈਂਡ ਦੇ ਆਕਲੈਂਡ ’ਚ 100 ਮੀਟਰ ਸਪ੍ਰਿੰਟ ’ਚ ਸੋਨੇ ਦਾ ਤਮਗ਼ਾ ਜਿੱਤਿਆ ਸੀ। ਇਸੇ ਸਾਲ ਉਨ੍ਹਾਂ ਆਕਲੈਂਡ ’ਚ ਸਕਾਈ ਟਾਵਰ ’ਤੇ ‘ਸਕਾਈ ਵਾਕ’ ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ, ਉਸ ਵੇਲੇ ਉਨ੍ਹਾਂ ਦੀ ਉਮਰ 102 ਸਾਲ ਦੀ ਸੀ। ਇਹ ਸਕਾਈ ਟਾਵਰ ਸ਼ਹਿਰ ਤੋਂ 192 ਮੀਟਰ ਦੀ ਉਚਾਈ ’ਤੇ ਸੀ। ਇਸ ਵਿਸ਼ਵ ਰਿਕਾਰਡ ਨੂੰ ਤੋੜਨ ’ਚ ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਨੇ ਉਨ੍ਹਾਂ ਦਾ ਸਾਥ ਦਿਤਾ ਸੀ। ਮਾਨ ਨੇ ਅਪਣੇ ਬੇਟੇ ਦਾ ਹੱਥ ਫੜ ਕੇ ਇਹ ‘ਸਕਾਈ ਵਾਕ’ ਕੀਤੀ ਸੀ। ਇਸ ਕਾਰਨ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਵੀ ਉਨ੍ਹਾਂ ਦਾ ਨਾਂ ਦਰਜ ਹੋਇਆ ਸੀ। ਅਪਣੇ ਇਸੇ ਹੌਸਲੇ ਤੇ ਜਨੂਨ ਦੀ ਵਜ੍ਹਾ ਨਾਲ ਉਹ ਫ਼ਿਟਨੈੱਸ ਦਾ ਪ੍ਰਤੀਕ ਬਣ ਗਈ ਸੀ। ਪ੍ਰਧਾਨ ਮੰਤਰੀ ਮੋਦੀ ਦੀ ਫ਼ਿੱਟ ਇੰਡੀਆ ਮੂਵਮੈਂਟ ਦੇ 26 ਉਦਘਾਟਨ ਸਮਾਗਮ ’ਚ ਪਹੁੰਚ ਕੇ ਮਾਨ ਕੌਰ ਨੇ ਲੋਕਾਂ ਨੂੰ ਫ਼ਿਟਨੈੱਸ ਦਾ ਪਾਠ ਪੜ੍ਹਾਇਆ ਸੀ।

ਫੋਟੋ ਕੈਪਸ਼ਨ  02 ਮਾਨ ਕੌਰ ਦੀ ਫਾਈਲ ਫੋਟੋ  
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement