ਪੰਜਾਬ ਪੁਲਿਸ ਨੇ ਬਰਖ਼ਾਸਤ ਇੰਸਪੈਕਟਰ ਬਾਜਵਾ ਦੇ ਘਰੋਂ 3710 ਟਰੈਮਾਡੋਲ ਗੋਲੀਆਂ, 4.7 ਕਿਲੋ ਨਸ਼ੀਲਾ ਪਾਊਡਰ ਕੀਤਾ ਬਰਾਮਦ
Published : Aug 1, 2022, 7:18 pm IST
Updated : Aug 1, 2022, 7:18 pm IST
SHARE ARTICLE
Punjab police recovers tramadol tablets and intoxicant powder from dismissed INSP's house
Punjab police recovers tramadol tablets and intoxicant powder from dismissed INSP's house

ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ।

 

ਫਿਰੋਜ਼ਪੁਰ: ਨਸ਼ਿਆਂ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨਸ਼ੀਲੀਆਂ ਗੋਲੀਆਂ (ਟਰੈਮਾਡੋਲ ਐਸ.ਆਰ. 100 ਮਿਲੀਗ੍ਰਾਮ) ਅਤੇ 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ।

Punjab police recovers tramadol tablets and intoxicant powder from dismissed INSP's house Punjab police recovers tramadol tablets and intoxicant powder from dismissed INSP's house

ਇਹ ਘਟਨਾਕ੍ਰਮ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ਿਆਂ ਦੇ ਮਾਮਲੇ ‘ਚ ਫਸਾਉਣ ਅਤੇ ਉਨਾਂ ਤੋਂ ਵੱਡੀ ਰਕਮ ਵਸੂਲਣ ਲਈ ਫਿਰੋਜ਼ਪੁਰ ਦੇ ਨਾਰਕੋਟਿਕ ਕੰਟਰੋਲ ਸੈੱਲ ‘ਚ ਤਾਇਨਾਤ ਇੰਸਪੈਕਟਰ ਬਾਜਵਾ ਅਤੇ ਉਸ ਦੇ 2 ਪੁਲਿਸ ਸਹਿਯੋਗੀਆਂ ਦੀ ਬਰਖਾਸਗੀ ਤੋਂ ਇਕ ਹਫਤੇ ਬਾਅਦ ਸਾਹਮਣੇ ਆਇਆ ਹੈ। ਨੌਕਰੀ ਤੋਂ ਬਰਖਾਸਤ ਕੀਤੇ ਗਏ ਦੋ ਹੋਰ ਪੁਲਿਸ ਮੁਲਾਜਮਾਂ ਦੀ ਪਛਾਣ ਏ.ਐਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ ਹੈ।

Sukhchain SinghSukhchain Singh

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਸੁਖਚੈਨ ਗਿੱਲ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਦਿਆਂ ਫਿਰੋਜਪੁਰ ਦੀਆਂ ਪੁਲਿਸ ਟੀਮਾਂ ਨੇ ਬਰਖਾਸਤ ਪਰਮਿੰਦਰ ਬਾਜਵਾ ਦੇ ਕਿਰਾਏ ਦੇ  ਘਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਉਨਾਂ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਬਣਦੀ ਕਾਨੂੰਨੀ ਪ੍ਰਕਿਰਿਆ  ਅਨੁਸਾਰ ਤਲਾਸ਼ੀ  ਕੀਤੀ ਗਈ।  ਉਨਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਬਰਖਾਸਤ ਇੰਸਪੈਕਟਰ ਬਾਜਵਾ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਫਿਰੋਜਪੁਰ ਦੇ ਥਾਣਾ ਕੁਲਗੜੀ ਵਿਖੇ ਇੱਕ ਨਵੀਂ ਐਫ.ਆਈ.ਆਰ ਨੰ. 99 ਮਿਤੀ 1 ਅਗਸਤ, 2022 ਨੂੰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement