ADGP ਦੇ ਨਾਂ 'ਤੇ ਠੱਗੀ ਕਰਨ ਵਾਲੇ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ
Published : Aug 1, 2023, 8:22 am IST
Updated : Aug 1, 2023, 8:22 am IST
SHARE ARTICLE
PHOTO
PHOTO

ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿਚ ਧੋਖਾਧੜੀ ਦੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਹੈ।

 

ਮੁਹਾਲੀ : ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਂ ਲੈ ਕੇ ਜਲੰਧਰ ਦੇ ਟਰੈਵਲ ਏਜੰਟ ਨੂੰ 5.76 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਮ੍ਰਿਣਾਕ ਨੇ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿਚ ਧੋਖਾਧੜੀ ਦੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਹੈ।

ਹਰਿਆਣਾ (ਫਰੀਦਾਬਾਦ) ਸੈਕਟਰ-17 ਦੇ ਰਹਿਣ ਵਾਲੇ ਮ੍ਰਿਣਾਕ ਦਾ ਸਾਥੀ ਪਾਣੀਪਤ ਦਾ ਰਾਘਵ ਗੋਇਲ ਵੀ ਇਸ ਧੋਖਾਧੜੀ ਵਿਚ ਸ਼ਾਮਲ ਹੈ। ਦੋਵੇਂ ਇਸ ਸਮੇਂ ਮੁਹਾਲੀ ਦੇ ਫੇਜ਼-8 ਥਾਣੇ ਵਿਚ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ। ਪੁਲਿਸ ਮੁਤਾਬਕ ਉਹ ਪੰਤ ਨੂੰ ਕ੍ਰਿਕਟ ਰਾਹੀਂ ਹੀ ਜਾਣਦਾ ਸੀ। ਦੋਵੇਂ ਜ਼ੋਨਲ ਕ੍ਰਿਕਟ ਅਕੈਡਮੀ ਕੈਂਪ 'ਚ ਮਿਲੇ ਸਨ।

ਸਾਲ 2021 'ਚ ਦੋਸ਼ੀ ਨੇ ਪੰਤ ਨੂੰ ਲਗਜ਼ਰੀ ਚੀਜ਼ਾਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ ਸੀ ਅਤੇ ਉਸ ਨੂੰ ਮਹਿੰਗੀਆਂ ਘੜੀਆਂ ਅਤੇ ਮੋਬਾਇਲ ਸਸਤੇ ਮੁੱਲ 'ਤੇ ਦੇਣ ਲਈ ਕਿਹਾ ਸੀ। ਪਰ ਮੋਟੀ ਰਕਮ ਲੈ ਕੇ ਠੱਗੀ ਮਾਰੀ ਸੀ। ਉਸ ਨੇ ਮੁੰਬਈ ਦੇ ਇਕ ਵਪਾਰੀ ਨੂੰ ਵੀ ਇਸੇ ਤਰ੍ਹਾਂ ਠੱਗਿਆ ਸੀ। ਇਹ ਕਾਰੋਬਾਰੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ, ਜਿੱਥੇ ਉਸ ਦੀ ਮੁਲਾਕਾਤ ਮੁਲਜ਼ਮ ਨਾਲ ਹੋਈ। ਕਰੀਬ 6 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਨੇ ਫ਼ੋਨ ਚੁੱਕਣਾ ਬੰਦ ਕਰ ਦਿਤਾ। ਹਾਲਾਂਕਿ ਮੋਹਾਲੀ ਪੁਲਿਸ ਨੇ ਇਸ ਕਾਰੋਬਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement