ਆਜ਼ਾਦੀ ਅੰਦੋਲਨ ਦੌਰਾਨ ਫ਼ਰੀਦਕੋਟ ਰਿਆਸਤ ਵਿਰੁਧ ਚਲਾਏ ਗਏ ਪਰਜਾਮੰਡਲ ਅੰਦੋਲਨ ’ਚ ਪਾਇਆ ਸੀ ਅਹਿਮ ਯੋਗਦਾਨ
ਚੰਡੀਗੜ੍ਹ, 1 ਅਗਸਤ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਬਰਤਾਨਵੀ ਬਜ਼ੁਰਗ ਸਿੱਖ ਨੇ ਅਪਣੀ ਪਤਨੀ ਦਾ ਕਤਲ ਕਰਨ ਦੀ ਗੱਲ ਕਬੂਲੀ
ਇੱਥੋਂ ਜਾਰੀ ਬਿਆਨ ਵਿਚ ਸਪੀਕਰ ਸੰਧਵਾਂ ਨੇ ਕਿਹਾ ਕਿ ਅਮਰ ਸਿੰਘ ਸੁਖੀਜਾ ਨੇ ਆਜ਼ਾਦੀ ਅੰਦੋਲਨ ਦੌਰਾਨ ਫ਼ਰੀਦਕੋਟ ਰਿਆਸਤ ਵਿਰੁਧ ਚਲਾਏ ਗਏ ਪਰਜਾਮੰਡਲ ਅੰਦੋਲਨ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ’ਚ ਉਨ੍ਹਾਂ ਦਾ ਸਾਥ ਦਿਤਾ।
ਇਹ ਵੀ ਪੜ੍ਹੋ: ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦਿਨ-6: ਪੰਜਾਬ ਪੁਲਿਸ ਨੇ ਐਸ.ਟੀ.ਐਫ ਨਾਲ ਸਾਂਝੀ ਕਾਰਵਾਈ ਤਹਿਤ ਰੂਪਨਗਰ, SBS ਨਗਰ ਵਿਚ ਕੀਤੀ ਤਲਾਸ਼ੀ
ਉਨ੍ਹਾਂ ਦਸਿਆ ਕਿ ਇਸ ਅੰਦੋਲਨ ਦੌਰਾਨ ਫ਼ਰੀਦਕੋਟ ਰਿਆਸਤ ਵਲੋਂ ਅਮਰ ਸਿੰਘ ਸੁਖੀਜਾ ਨੂੰ ਅਨੇਕਾਂ ਸਜ਼ਾਵਾਂ ਦਿਤੀਆਂ ਗਈਆਂ, ਪਰ ਉਨ੍ਹਾਂ ਨੇ ਬਿਨ੍ਹਾਂ ਝੁਕੇ ਦੇਸ਼ ਦੀ ਆਜ਼ਾਦੀ ’ਚ ਅਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਮਰ ਸਿੰਘ ਸੁਖੀਜਾ ਦੇ ਵਿਛੋੜੇ ਨਾਲ ਅਸੀਂ ਇਕ ਵਿਲੱਖਣ ਸ਼ਖਸੀਅਤ ਤੋਂ ਵਾਂਝੇ ਹੋ ਗਏ ਹਾਂ।
ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।