
2023 'ਚ ਹਰਜਿੰਦਰ ਸਿੰਘ ਮੇਲਾ ਦਾ ਹੋਇਆ ਸੀ ਕਤਲ
ਬਠਿੰਡਾ: ਬਠਿੰਡਾ ਅਦਾਲਤ ਨੇ ਹਰਜਿੰਦਰ ਸਿੰਘ ਮੇਲਾ ਕਤਲ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਸਮੇਤ 8 ਵਿਅਕਤੀਆਂ ਨੂੰ ਬਰੀ ਕੀਤਾ ਹੈ।
ਦੱਸ ਦੇਈਏ ਕਿ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ 8 ਵਿਅਕਤੀਆਂ ਨੂੰ ਬਰੀ ਕੀਤਾ ਹੈ। ਜ਼ਿਕਰਯੋਗ ਹੈ ਕਿ 2023 ਵਿੱਚ ਹਰਜਿੰਦਰ ਸਿੰਘ ਮੇਲਾ ਦਾ ਕਤਲ ਹੋਇਆ ਹੈ।