Sangrur News : ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼, 4 ਕਥਿਤ ਦੋਸੀ ਗ੍ਰਿਫਤਾਰ

By : BALJINDERK

Published : Aug 1, 2025, 6:28 pm IST
Updated : Aug 1, 2025, 6:53 pm IST
SHARE ARTICLE
ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼, 4 ਕਥਿਤ ਦੋਸੀ ਗ੍ਰਿਫਤਾਰ
ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼, 4 ਕਥਿਤ ਦੋਸੀ ਗ੍ਰਿਫਤਾਰ

Sangrur News : 1 ਪਿਸਟਲ 32 ਬੋਰ ਸਮੇਤ 2 ਕਾਰਤੂਸ,1 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000 ਰੁਪਏ ਨਗਦ ਬ੍ਰਾਮਦ 

Sangrur News in Punjabi : ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਕੀਤੀ ਗਈ ਸਾਜਿਸ਼ ਦਾ ਪਰਦਾਫਾਸ਼ ਕਰਦੇ ਹੋਏ ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਐਸ.ਐਸ.ਪੀ., ਸਾਹਿਬ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਕਥਿਤ ਦੋਸ਼ੀ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ’ਚੋਂ 1 ਪਿਸਟਲ 32 ਬੋਰ ਸਮੇੇਤ 2 ਕਾਰਤੂਸ, 1 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000/-ਰੁਪਏ ਨਗਦ ਬ੍ਰਾਮਦ ਕਰਵਾਏ ਗਏ ਹਨ।

ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29.07.2025 ਨੂੰ ਮਿਲਨਜੋਤ ਸਿੰਘ ਪੁੱਤਰ ਵਾਸੀ ਥਿੰਦ ਪੱਤੀ ਸ਼ੇਰਪੁਰ ਨੇ ਇਤਲਾਹ ਦਿੱਤੀ ਸੀ ਕਿ ਉਹ ਕਥਾਵਾਚਕ ਹੈ, ਜੋ ਮਿਤੀ 28.07.2025 ਨੂੰ ਵਕਤ ਕਰੀਬ ਰਾਤ 9 ਵਜੇ ਮੋਹਾਲੀ ਤੋਂ ਸਕਾਰਪੀਓ ਗੱਡੀ ’ਚ ਅਤੇ ਉਸਦਾ ਰਿਸ਼ਤੇਦਾਰ ਜਸਵਿੰਦਰ ਸਿੰਘ ਸਵਿਫ਼ਟ ਡਿਜਾਇਰ ’ਚ ਉਸ ਦੇ ਘਰ ਸ਼ੇਰਪੁਰ ਨੂੰ ਵਾਪਸ ਆ ਰਹੇ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਸਿਆਜ ਗੱਡੀ ਰਾਹੀਂ ਉਨ੍ਹਾਂ ਦਾ ਪਿੱਛਾ ਕੀਤਾ। 

ਮਿਲਨਜੋਤ ਸਿੰਘ ਆਪਣੇ ਘਰ ਪੁੱਜਾ ਅਤੇ ਉਸਦਾ ਰਿਸ਼ਤੇਦਾਰ ਵੀ ਆਪਣੀ ਸਵਿਫ਼ਟ ਡਿਜ਼ਾਇਰ ਗੱਡੀ ਉਸਦੇ ਘਰ ਦੇ ਬਾਹਰ ਖੜ੍ਹੀ ਕਰ ਕੇ ਘਰ ਅੰਦਰ ਚਲਾ ਗਿਆ ਤਾਂ ਇੰਨੇ ’ਚ ਉਨ੍ਹਾਂ ਦਾ ਪਿੱਛਾ ਕਰਨ ਵਾਲੀ ਸਿਆਜ ਗੱਡੀ ’ਚ ਸਵਾਰ ਤਿੰਨ ਨਾਮਲੂਮ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਜਸਵਿੰਦਰ ਸਿੰਘ ਦੀ ਸਵਿਫ਼ਟ ਗੱਡੀ ਦੇ ਫ਼ਰੰਟ ਸ਼ੀਸ਼ੇ 'ਤੇ ਫ਼ਾਇਰ ਮਾਰ ਕੇ ਫ਼ਰਾਰ ਹੋ ਗਏ। ਜਿਸ 'ਤੇ ਮਿਲਨਜੋਤ ਸਿੰਘ ਦੇ ਬਿਆਨ 'ਤੇ ਅਸਲਾ ਐਕਟ, 324 (4) ਬੀ.ਐਨ.ਐਸ ਥਾਣਾ ਸ਼ੇਰਪੁਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। 

ਮੁਕੱਦਮਾ ਉਕਤ ਦੀ ਤਫ਼ਤੀਸ਼ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮਿਲਨਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਸਾਢੂ ਜਸਵਿੰਦਰ ਸਿੰਘ ਨਾਲ ਸਾਜਬਾਜ ਹੋ ਕੇ ਕਥਿਤ ਦੋਸੀਆਨ ਅਚਲ ਸਿੰਗਲਾ ਵਾਸੀ ਮਕਾਨ ਨੰਬਰ 2641, ਸੈਕਟਰ 22 ਚੰਡੀਗੜ, ਪਿਊਸ਼ ਗੁਪਤਾ ਉਰਫ ਛੋਟੂ ਵਾਸੀ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨੀਸ਼ ਕੁਮਾਰ ਉਰਫ਼ ਟੀਟੂ ਵਾਸੀ ਰਾਏਕੇ ਖੁਰਦ ਜ਼ਿਲ੍ਹਾ ਬਠਿੰਡਾ ਨੂੰ 1,20,000/- ਰੁਪਏ ਦੇ ਕੇ ਇਹ ਵਾਰਦਾਤ ਆਪ ਖ਼ੁਦ ਕਰਵਾਈ ਹੈ। ਜਿਸ ਤੇ ਕਥਿਤ ਦੋਸ਼ੀਆਨ ਉਕਤਾਨ ਨੂੰ ਮਿਤੀ 30.7.2025 ਨੂੰ ਮੁਕੱਦਮਾ ਉਕਤ ’ਚ ਕਥਿਤ ਦੋਸ਼ੀ ਨਾਮਜ਼ਦ ਕਰਕੇ ਜੁਰਮ 217,125,25,26,61(2) BNS ਦਾ ਵਾਧਾ ਕਰਕੇ ਕਥਿਤ ਦੋਸ਼ੀ ਅਚਲ ਸਿੰਗਲਾ ਉਰਫ ਲੱਕੀ, ਪਿਊਸ ਗੁਪਤਾ, ਮੁਨੀਸ਼ ਕੁਮਾਰ ਉਰਫ਼ ਟੀਟੂ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਨੂੰ ਮਿਤੀ 30.07.2025 ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਦੋਸ਼ੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਨਾਂ ਨੂੰ 1,50,000/- ਦੇਣ ਦਾ ਇਕਰਾਰ ਕਰਕੇ 1 ਲੱਖ 20 ਹਜਾਰ ਰੁਪਏ ਦੇ ਦਿੱਤੇ ਸਨ।

ਮਿਤੀ 31.07.2025 ਨੂੰ ਵਾਰਦਾਤ ਸਮੇਂ ਵਰਤੀ ਗਈ ਗੱਡੀ ਅਤੇ ਕਥਿਤ ਦੋਸ਼ੀ ਮੁਨੀਸ਼ ਕੁਮਾਰ ਦੇ ਇੰਕਸਾਫ 'ਤੇ ਅਚਲ ਸਿੰਗਲਾ ਉਰਫ ਲੱਕੀ ਪਾਸੋਂ 1 ਪਿਸਟਲ 32 ਬੋਰ ਸਮੇਤ 2 ਕਾਰਤੂਸ ਜਿੰਦਾ ਤੇ 1 ਖੋਲ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਸਲ ਕੀਤੀ ਰਕਮ ਵਿੱਚੋਂ 50,000/- ਰੁਪਏ ਬ੍ਰਾਮਦ ਕਰਵਾਏ ਗਏ ਹਨ।

(For more news apart from Conspiracy attack oneself with aim getting government security exposed, 4 alleged culprits arrested News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement