ਡੱਡੂਮਾਜਰਾ ਕਬੱਡੀ ਕੱਪ
Published : Sep 1, 2018, 7:40 pm IST
Updated : Sep 1, 2018, 7:40 pm IST
SHARE ARTICLE
Kabbadi Cup
Kabbadi Cup

ਕਬੱਡੀ 45 ਕਿਲੋ ਵਿੱਚ ਨਰੈਣਗੜ੍ਹ ਸੋਹੀਆਂ ਨੇ ਕਰਿਆ ਕਬਜ਼ਾ, ਕੁੱਤਿਆਂ ਦੀ ਦੌੜਾਂ ਵਿੱਚ ਧਾਂਦਲੀ ਗਰੁੱਪ ਦਾ ਕੁੱਤਾ ਬਲਿਊ ਰੇਂਜ ਨੀਲਾ ਰਿਹਾ ਪਹਿਲੇ ਸਥਾਨ ਤੇ

ਚੰਡੀਗੜ੍ਹ : ਆਜ਼ਾਦ ਸਪੋਰਟਸ ਸੁਸਾਇਟੀ ਕਲੱਬ ਡੱਡੂਮਾਜਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ 1 ਅਤੇ 2 ਸਤੰਬਰ ਨੂੰ ਸਲਾਨਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਅੱਜ ਦੇ ਮੁਕਾਬਲਿਆਂ ਦੇ ਨਤੀਜੀਆਂ ਵਿੱਚ ਕਬੱਡੀ 45 ਕਿੱਲੋ ਵਿੱਚ ਨਰੈਣਗੜ੍ਹ ਸੋਹੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਧਰਮਗੜ੍ਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Dogs RaceDogs Raceਇਸ ਸਬੰਧੀ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਦੀਆਂ ਦੌੜਾਂ ਵਿਚ ਪਹਿਲਾ ਸਥਾਨ ਧਾਂਦਲੀ ਗਰੁੱਪ ਦਾ ਕੁੱਤਾ ਬਲਿਊ ਰੇਂਜ ਨੀਲਾ, ਦੂਜਾ ਸਥਾਨ ਸੌਦਾਗਰ ਰੁੜਕੀ ਫਰੀਡਮ ਗਰੁੱਪ ਦੀ ਕੁੱਤੀ ਸਪੈਰੋ ਚਿੱਤਰੀ, ਤੀਜਾ ਸਥਾਨ ਦਵਿੰਦਰ ਨੰਦਗੜ੍ਹ ਦੀ ਕੁੱਤੀ ਹਾਈ ਕਾਲੀ, ਚੌਥਾ ਸਥਾਨ ਏਕਮਜੋਤ ਡਡਿਆਣਾ ਦਾ ਕੁੱਤਾ ਬਰੂਸ ਕਾਲਾ, ਪੰਜਵਾਂ ਸਥਾਨ ਅੰਮ੍ਰਿਤਵੀਰ ਕਲਹੇੜੀ ਦਾ ਕੁੱਤਾ ਰੇਂਜਰ ਕਾਲਾ ਡੱਬਾ ਨੇ ਹਾਸਲ ਕੀਤਾ।

ਉਨ੍ਹਾਂ ਕਿਹਾ ਕਿ ਦੂਸਰੇ ਦਿਨ 2 ਸਤੰਬਰ ਦਿਨ ਅੈਤਵਾਰ ਨੂੰ 60 ਸਾਲਾ ਬਜੁਰਗਾਂ ਦੀਆਂ ਦੌੜਾਂ ਤੋਂ ਇਲਾਵਾ ਤੋਂ ਲੜਕਿਆਂ ਦੀ 100 ਅਤੇ 1500 ਮੀਟਰ ਦੌੜ, ਡਿਸਕਸ ਥ੍ਰੋਅ, ਉਚੀ ਛਾਲ, ਲੰਮੀ ਛਾਲ ਅਤੇ 65 ਕਿਲੋ ਸਰਕਲ ਕਬੱਡੀ ਅਤੇ ਕਬੱਡੀ ਸਰਕਲ ਸਟਾਇਲ ਆਲ ਓਪਨ ਦੇ ਮੁਕਾਬਲੇ ਹੋਣਗੇ। ਇਸੇ ਦਿਨ ਪੰਜਾਬ ਦੀਆਂ ਪ੍ਰਸਿੱਧ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

Dogs RaceDogs Raceਇਨ•ਾਂ ਮੁਕਾਬਲਿਆਂ ਵਿਚੋਂ ਜਿੱਤਣ ਵਾਲੀ ਟੀਮ ਨੂੰ 51 ਹਜ਼ਾਰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸਤੋਂ ਇਲਾਵਾ ਮੁਕਾਬਲਿਆਂ ਵਿਚ ਬੈਸਟ ਰੇਡਰ ਅਤੇ ਜਾਫੀ ਨੂੰ ਰਵਿੰਦਰ ਬਿੱਟੂ ਅਤੇ ਗੁਰਪਾਲ ਸਿੰਘ ਪਾਲਾ ਵਲੋਂ ਇਕ ਇਕ ਮੋਟਰਸਾਇਕਲ ਅਤੇ ਪ੍ਰੀਤੀ ਜਵੈਲਰ ਮੁੱਲਾਂਪੁਰ ਵਲੋਂ ਇਕ ਇਕ ਸੋਨੇ ਦੀ ਮੁੰਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਸਕੱਤਰ ਜਸਬੀਰ ਸਿੰਘ, ਸਕੱਤਰ ਹਰਵਿੰਦਰ ਸਿੰਘ ਗੋਲੂ, ਮੀਤ ਕੈਸ਼ੀਅਰ ਗੁਰਪਾਲ ਸਿੰਘ ਪਾਲਾ ਅਤੇ ਪ੍ਰੈਸ ਸਕੱਤਰ ਅਮਰਜੀਤ ਰਤਨ ਅਤੇ ਵਿਸ਼ਾਲ ਸ਼ੰਕਰ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement