ਪੰਜਾਬ 'ਚ ਕੋਰੋਨਾ ਨੇ ਮਾਰੀ ਵੱਡੀ ਛਾਲ, ਇਕ ਦਿਨ 'ਚ 59 ਮੌਤਾਂ ਅਤੇ 1522 ਨਵੇਂ ਮਾਮਲੇ ਆਏ ਸਾਹਮਣੇ!
Published : Sep 1, 2020, 9:50 pm IST
Updated : Sep 1, 2020, 9:52 pm IST
SHARE ARTICLE
Corona virus
Corona virus

ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 55508 ਜਦਕਿ ਮੌਤਾਂ ਦੀ ਗਿਣਤੀ 1512 ਤਕ ਪਹੁੰਚੀ

ਚੰਡੀਗੜ੍ਹ : ਪੰਜਾਬ ਕਰੋਨਾ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਸੂਬੇ ਅੰਦਰ ਵੀਕਐਂਡ ਸਮੇਤ ਕਈ ਪਾਬੰਦੀਆਂ ਦੇ ਬਾਵਜੂਦ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਨਾਲ-ਨਾਲ ਰੋਜ਼ਾਨਾ ਮੌਤਾਂ ਦੇ ਅੰਕੜੇ 'ਚ ਵਾਧਾ ਦਰਜ ਕੀਤਾ ਗਿਆ ਹੈ।

Corona TestCorona Test

ਅੱਜ ਕੋਰੋਨਾ ਦੇ 1522 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਦੌਰਾਨ ਮੌਤਾਂ ਦੀ ਗਿਣਤੀ ਵੀ 59 ਤਕ ਪਹੁੰਚ ਗਈ ਹੈ। ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦਾ ਅੰਕੜਾ 55508 ਹੋ ਗਿਆ ਹੈ। ਅੱਜ 59 ਲੋਕਾਂ ਦੇ ਮੌਤ ਦੇ ਮੂੰਹ 'ਚ ਚਲੇ ਜਾਣ ਬਾਅਦ ਮਰਨ ਵਾਲਿਆਂ ਦਾ ਅੰਕੜਾ ਵੀ 1512  ਤਕ ਪਹੁੰਚ ਗਿਆ ਹੈ।

Corona TestCorona Test

ਮੰਗਲਵਾਰ ਨੂੰ 1522 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 216 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 211 ਮਰੀਜ਼ ਮੁਹਾਲੀ, 111 ਅੰਮ੍ਰਿਤਸਰ, 120 ਪਟਿਆਲਾ ਅਤੇ 158 ਮਰੀਜ਼ ਜਲੰਧਰ ਤੋਂ ਸਾਹਮਣੇ ਆਏ। ਇਸ ਤਰ੍ਹਾਂ 1522 ਨਵੇਂ ਕੇਸਾਂ ਦੇ ਮੁਕਾਬਲੇ ਅੱਜ ਕੁੱਲ੍ਹ 1120 ਮਰੀਜ਼ ਸਿਹਤਯਾਬ ਹੋਏ ਹਨ।

Corona virusCorona virus

ਅੱਜ ਸਭ ਤੋਂ ਵੱਧ 13 ਮੌਤਾਂ ਲੁਧਿਆਣਾ 'ਚ ਹੋਈਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ 7, ਬਰਨਾਲਾ 2, ਬਠਿੰਡਾ 3, ਫਰੀਦਕੋਟ 2, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 1, ਫਿਰੋਜ਼ਪੁਰ 5, ਗੁਰਦਾਸਪੁਰ 1, ਹੁਸ਼ਿਆਰਪੁਰ 1, ਜਲੰਧਰ 8, ਕਪੂਰਥਾਲਾ 4, ਮੋਗਾ 1, ਪਠਾਨਕੋਟ 1, ਪਟਿਆਲਾ 5 ਅਤੇ ਤਰਨਤਾਰਨ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।

Corona VirusCorona Virus

ਸੂਬੇ 'ਚ ਕੁੱਲ 1081671 ਲੋਕਾਂ ਦੇ ਸੈਂਪਲ ਹੁਣ ਤਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿਚ 55508 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 38147 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15849 ਲੋਕ ਐਕਟਿਵ ਮਰੀਜ਼ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement